ਸੰਤ ਗੁਰਮੀਤ ਸਿੰਘ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਜੋ ਸਹਿਨਸ਼ਾਹ ਮਸਤਾਨਾ ਜੀ ਦੇ ਹੁਕਮ ਨਾਲ ਗੁਰਗੱਦੀ ਬਖਸ਼ਿਸ਼ ਕੀਤੀ ਗਈ ਹੈ ਉਹ ਸਤਿਪੁਰਖ ਨੂੰ ਮਨਜ਼ੂਰ ਹੈ ਇਸ ਲਈ-
ਜੋ ਵੀ ਇਨ੍ਹਾਂ (ਪੂਜਨੀਕ ਹਜ਼ੂਰ ਪਿਤਾ ਜੀ) ਨਾਲ ਪ੍ਰੇਮ ਕਰੇਗਾ ਉਹ ਮੰਨੋ ਸਾਡੇ ਨਾਲ (ਪਰਮ ਪੂਜਨੀਕ ਪਰਮ ਪਿਤਾ ਜੀ ਦੇ ਨਾਲ) ਪ੍ਰੇਮ ਕਰਦਾ ਹੈ।
ਇਹ ਵੀ ਪੜ੍ਹੋ : Dharampura: ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ’ਚ ਹੋਇਆ ਅਜਿਹਾ ਕੰਮ, ਇਲਾਕੇ ’ਚ ਹੋ ਰਹੀ ਐ ਚਰਚਾ
ਜੋ ਜੀਵ ਇਨ੍ਹਾਂ ਦਾ ਹੁਕਮ ਮੰਨੇਗਾ, ਉਹ ਮੰਨੋ ਸਾਡਾ ਹੁਕਮ ਮੰਨਦਾ ਹੈ।
ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ, ਉਹ ਮੰਨੋ ਸਾਡੇ ’ਤੇ ਵਿਸ਼ਵਾਸ ਕਰਦਾ ਹੈ।
ਜੋ ਜੀਵ ਇਨ੍ਹਾਂ ਨਾਲ ਭੇਦਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦਭਾਵ ਕਰੇਗਾ।
ਇਹ ਰੂਹਾਨੀ ਦੌਲਤ ਕਿਸੇ ਬਾਹਰੀ ਵਿਖਾਵੇ ਨਾਲ ਬਖਸ਼ਿਸ਼ ਨਹੀਂ ਕੀਤੀ ਜਾਂਦੀ, ਇਸ ਰੂਹਾਨੀ ਦੌਲਤ ਲਈ ਉਹ ਭਾਂਡਾ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ, ਜਿਸ ਨੂੰ ਸਤਿਗੁਰੂ ਆਪਣੀ ਨਜ਼ਰ ਮਿਹਰ ਨਾਲ ਪੂਰਨ ਕਰਦਾ ਹੈ ਅਤੇ ਆਪਣੀ ਨਜ਼ਰ ਮਿਹਰ ਨਾਲ ਉਸ ਤੋਂ ਉਹ ਕੰਮ ਲੈਂਦਾ ਹੈ, ਜਿਸ ਬਾਰੇ ਦੁਨੀਆਂ ਵਾਲੇ ਸੋਚ ਵੀ ਨਹੀਂ ਸਕਦੇ।
ਇੱਕ ਮੁਸਲਮਾਨ ਫ਼ਕੀਰ ਦੇ ਬਚਨ:-
ਵਿੱਚ ਸ਼ਰਾਬੇ ਰੰਗ ਮੁਸੱਲਾ ਜੇ ਮੁਰਸ਼ਿਦ ਫਰਮਾਵੇ
ਵਾਕਿਫਕਾਰ ਕਦੀਮੀ ਹੁੰਦਾ, ਗਲਤੀ ਕਦੇ ਨਾ ਖਾਵੇ
ਇਹ ਸਭ ਆਪਣੇ ਸਾਹਮਣੇ ਹੋਇਆ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੋ ਖੇਡ ਖੇਡੀ ਉਸ ਸਮੇਂ ਕਿਸੇ ਦੇ ਵੀ ਸਮਝ ਨਹੀਂ ਆਈ ਜੋ ਬਖਸ਼ਿਸ਼ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਦਇਆ-ਮਿਹਰ ਨਾਲ ਕੀਤੀ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਹਿਲਾ-ਡੁਲਾ ਨਹੀਂ ਸਕੀ ਜੋ ਜੀਵ ਸਤਿਗੁਰੂ ਦੇ ਬਚਨਾਂ ’ਤੇ ਭਰੋਸਾ ਰੱਖੇਗਾ ਉਹ ਸੁਖ ਪਾਵੇਗਾ ਮਨ ਤੁਹਾਨੂੰ ਮਿੱਤਰ ਬਣਾ ਕੇ ਧੋਖਾ ਦੇਵੇਗਾ ਇਸ ਲਈ ਜੋ ਪ੍ਰੇਮੀ ਸਤਿਗੁਰੂ ਦਾ ਬਚਨ ਸਾਹਮਣੇ ਰੱਖੇਗਾ ਮਨ ਤੋਂ ਉਹੀ ਬਚ ਸਕੇਗਾ ਅਤੇ ਸਤਿਗੁਰੂ ਸਦਾ ਉਸ ਦੇ ਅੰਗ-ਸੰਗ ਰਹੇਗਾ।