ਪਵਿੱਤਰ MSG ਮਹਾਂ ਪਰਉਪਕਾਰ ਦਿਹਾੜੇ ’ਤੇ ਵਿਸ਼ੇਸ਼ | MSG Maha Paropkar Diwas
MSG Maha Paropkar Diwas: ਸੰਤ-ਸਤਿਗੁੁਰੂ ਪ੍ਰਭੂ-ਪਰਮਾਤਮਾ ਦੀਆਂ ਖੁਸ਼ੀਆਂ ਨਾਲ ਆਮ ਲੋਕਾਂ ਦੀਆਂ ਝੋਲੀਆਂ ਭਰਨ ਲਈ ਧਰਤੀ ’ਤੇ ਪ੍ਰਗਟ ਹੁੰਦੇ ਹਨ ਉਨ੍ਹਾਂ ਦਾ ਹਰ ਪਲ ਇਨਸਾਨੀਅਤ ਦੇ ਭਲੇ ਨੂੰ ਸਮਰਪਿਤ ਰਹਿੰਦਾ ਹੈ ਤੇ ਉਹ ਨਿਰਸਵਾਰਥ ਭਾਵਨਾ ਨਾਲ ਮਨੁੱਖ ਨੂੰ ਉਸ ਦੇ ਜੀਵਨ ਦਾ ਅਸਲੀ ਮਕਸਦ ਸਮਝਾਉਂਦੇ ਹਨ ਤਾਂ ਕਿ ਉਸ ਦਾ ਜੀਵਨ ਖੁਸ਼ੀਆਂ ਨਾਲ ਮਹਿਕਦਾ ਰਹੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਦੁਨੀਆਂ ਦੇ ਸਾਹਮਣੇ ਇਲਾਹੀ ਮੌਜ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣੇ ਨੌਜਵਾਨ ਰੂਪ ਵਿੱਚ ਪ੍ਰਗਟ ਕੀਤਾ ਹਜ਼ਾਰਾਂ-ਲੱਖਾਂ ਲੋਕ ਉਨ੍ਹਾਂ ਸੁਨਹਿਰੇ ਪਲਾਂ ਦੇ ਗਵਾਹ ਬਣੇ ਤੇ ਖੁਦ-ਖੁਦਾ ਸਵਰੂਪ ਸਤਿਗੁਰੂ ਦੇ ਸਾਹਮਣੇ ਸ਼ਰਧਾ ਭਾਵਨਾ ਨਾਲ ਇਸ ਮਹਾਂ ਪਰਉਪਕਾਰ ਨੂੰ ਕੋਟਿ-ਕੋਟਿ ਨਮਨ ਕੀਤਾ। MSG Maha Paropkar Diwas
ਇਸ ਸ਼ੁੱਭ ਦਿਹਾੜੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀਆਂ ਤਮਾਮ ਜ਼ਿੰਮੇਵਾਰੀਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸੌਂਪ ਕੇ ਇਲਾਹੀ ਬਚਨ ਫ਼ਰਮਾਏ, ‘ਅੱਜ ਤੋਂ ਇਹ ਸਾਡਾ ਹੀ ਸਰੂਪ ਹਨ, ਅੱਜ ਅਸੀਂ ਆਪਣੇ ਪਿਆਰੇ ਸੱਚੇ ਮੁਰਸ਼ਿਦ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਨਾਲ ਇਨ੍ਹਾਂ ਨੂੰ ਆਪਣਾ ਸਰੂਪ ਪ੍ਰਦਾਨ ਕਰਕੇ ਕੁਲ ਮਾਲਕ ਬਣਾ ਦਿੱਤਾ ਹੈ ਸਾਧ-ਸੰਗਤ ਨੇ ਜੋ ਕੁਝ ਵੀ ਪੁੱਛਣਾ ਹੈ, ਇਨ੍ਹਾਂ ਤੋਂ ਹੀ ਪੁੱਛਣਾ ਹੈ ਹੁਣ ਇਹ ਜਾਨਣ ਇਨ੍ਹਾਂ ਦਾ ਕੰਮ ਜਾਣੇ’’ ਆਪ ਜੀ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਾਰੀ ਸਾਧ-ਸੰਗਤ ਦੇ ਸਾਹਮਣੇ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ। MSG Maha Paropkar Diwas
Read This : Dera Sacha Sauda: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਲਗਭਗ ਸਵਾ ਸਾਲ ਪੂਜਨੀਕ ਗੁਰੂ ਜੀ ਦੇ ਨਾਲ ਸਟੇਜ਼ ’ਤੇ ਬਿਰਾਜਮਾਨ ਰਹਿ ਕੇ ਕਿਸੇ ਨੂੰ ਵੀ ਗੁਰਗੱਦੀ ਬਾਰੇ ਭੁਲੇਖਾ ਨਹੀਂ ਰਹਿਣ ਦਿੱਤਾ 23 ਸਤੰਬਰ ਸਵੇਰ ਤੋਂ ਹੀ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਵਿੱਚ ਵੱਖਰੀ ਹੀ ਚਹਿਲ-ਪਹਿਲ ਸੀ ਹਰ ਕੋਈ ਇਸ ਬਾਰੇ ਜਾਣਨਾ ਚਾਹੁੰਦਾ ਸੀ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਕੋਈ ਨਹੀਂ ਸੀ ਜਾਣਦਾ ਕਿ ਅੱਜ ਦੇ ਦਿਨ ਕੋਈ ਨਵਾਂ ਇਤਿਹਾਸ ਰਚਿਆ ਜਾਣ ਵਾਲਾ ਹੈ ਜੇਕਰ ਕੋਈ ਇੱਕ-ਦੂਜੇ ਨੂੰ ਪੁੱਛਦਾ ਤਾਂ ਅੱਗੋਂ ਕੋਈ ਉੱਤਰ ਨਾ ਮਿਲਦਾ ਬੱਸ ਸਾਰੇ ਇਸ ਮਾਹੌਲ ਬਾਰੇ ਉਤਸੁਕ ਸਨ ਸਟੇਜ਼ ਸਜ ਕੇ ਤਿਆਰ ਸੀ ਰੂਹਾਨੀ ਮਜਲਸ ਦੀਆਂ ਤਿਆਰੀਆਂ ਸਨ। ਸਵੇਰੇ 9 ਵਜੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਟੇਜ ’ਤੇ ਬਿਰਾਜਮਾਨ ਹੋ ਗਏ ਸਾਧ-ਸੰਗਤ ਨੂੰ ਗੱਦੀਨਸ਼ੀਨੀ ਦੀ ਰਸਮ ਬਾਰੇ ਦੱਸਿਆ ਗਿਆ।
ਹਰ ਇੱਕ ਦੀ ਨਿਗ੍ਹਾ ਸ਼ਾਹੀ ਸਟੇਜ਼ ਵੱਲ ਟਿਕੀ ਹੋਈ ਸੀੇ ਤੇ ਹਰ ਕੋਈ ਬਿਨਾਂ ਅੱਖ ਝਪਕੇ ਇਸ ਆਲੌਕਿਕ ਦ੍ਰਿਸ਼ ਨੂੰ ਆਪਣੇ ਅੰਦਰ ਸਮਾ ਕੇ ਅਭੁੱਲ ਯਾਦਗਾਰ ਬਣਾਉਣਾ ਚਾਹੁੰਦਾ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਚਮਕਦਾਰ ਫੁੱਲਾਂ ਦਾ ਹਾਰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗਲ ਵਿੱਚ ਪਾ ਕੇ ਆਪਣੇ ਰਹਿਮੋ-ਕਰਮ ਨਾਲ ਦੇਸੀ ਘਿਓ ਦੇ ਹਲਵੇ ਦਾ ਪ੍ਰਸ਼ਾਦ ਦਿੱਤਾ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਡੇਰਾ ਸੱਚਾ ਸੌਦਾ ਦੇ ਤੀਸਰੇ ਗੱਦੀਨਸ਼ੀਨ ਦੇ ਰੂਪ ’ਚ ਪਵਿੱਤਰ ਗੁਰਗੱਦੀ ਬਖ਼ਸ਼ਿਸ਼ ਕੀਤੀ ਇਸ ਸ਼ੁੱਭ ਘੜੀ ਮੌਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਮਹਾਰਾਜ ਜੀ ਦਾ ਹੁਕਮਨਾਮਾ ਉਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਪੜ੍ਹ ਕੇ ਸਾਧ-ਸੰਗਤ ਨੂੰ ਸੁਣਾਇਆ ਗਿਆ MSG Maha Paropkar Diwas
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਜਾਰੀ ਹੁਕਮਨਾਮਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜੋ ਸਹਿਨਸ਼ਾਹ ਸ਼ਾਹ ਮਸਤਾਨਾ ਜੀ ਦੇ ਹੁਕਮ ਨਾਲ ਗੁਰਗੱਦੀ ਬਖਸ਼ਿਸ ਕੀਤੀ ਗਈ ਹੈ, ਉਹ ਪਰਮਾਤਮਾ ਨੂੰ ਮਨਜ਼ੂਰ ਹੈ ਇਸ ਲਈ-ਜੋ ਵੀ ਇਹਨਾਂ (ਪੂਜਨੀਕ ਹਜ਼ੂਰ ਪਿਤਾ ਜੀ) ਨਾਲ ਪ੍ਰੇਮ ਕਰੇਗਾ ਉਹ ਮੰਨੋ ਸਾਡੇ ਨਾਲ (ਪੂਜਨੀਕ ਪਰਮ ਪਿਤਾ ਜੀ ਦੇ ਨਾਲ) ਪ੍ਰੇਮ ਕਰਦਾ ਹੈ। MSG Maha Paropkar Diwas
- ਜੋ ਜੀਵ ਇਹਨਾਂ ਦਾ ਹੁਕਮ ਮੰਨੇਗਾ, ਉਹ ਮੰਨੋ ਸਾਡਾ ਹੁਕਮ ਮੰਨਦਾ ਹੈ
- ਜੋ ਜੀਵ ਇਹਨਾਂ ’ਤੇ ਵਿਸ਼ਵਾਸ ਕਰੇਗਾ, ਉਹ ਮੰਨੋ ਸਾਡੇ ’ਤੇ ਵਿਸ਼ਵਾਸ ਕਰਦਾ ਹੈ
- ਜੋ ਜੀਵ ਇਹਨਾਂ ਨਾਲ ਭੇਦ-ਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦ-ਭਾਵ ਕਰੇਗਾ
- ਇਹ ਰੂਹਾਨੀ ਦੌਲਤ ਕਿਸੇ ਬਾਹਰੀ ਵਿਖਾਵੇ ਨਾਲ ਬਖਸ਼ਿਸ ਨਹੀਂ ਕੀਤੀ ਜਾਂਦੀ, ਇਸ ਰੂਹਾਨੀ ਦੌਲਤ ਲਈ ਉਹ ਬਰਤਨ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ, ਜਿਸ ਨੂੰ ਸਤਿਗੁਰੂ ਆਪਣੀ ਨਜ਼ਰ ਮਿਹਰ ਨਾਲ ਪੂਰਨ ਕਰਦਾ ਹੈ ਅਤੇ ਆਪਣੀ ਨਜ਼ਰ-ਮਿਹਰ ਨਾਲ ਉਸ ਤੋਂ ਉਹ ਕੰਮ ਲੈਂਦਾ ਹੈ, ਜਿਸ ਬਾਰੇ ਦੁਨੀਆ ਵਾਲੇ ਸੋਚ ਵੀ ਨਹੀਂ ਸਕਦੇ ਇੱਕ ਮੁਸਲਮਾਨ ਫ਼ਕੀਰ ਦੇ ਬਚਨ ਹਨ :-
‘‘ਵਿੱਚ ਸ਼ਰਾਬੇ ਰੰਗ ਮੁਸੱਲਾ ਜੇ ਮੁਰਸ਼ਿਦ ਫ਼ਰਮਾਵੇ
ਵਾਕਿਫਕਾਰ ਕਦੀਮੀ ਹੁੰਦਾ, ਗਲਤੀ ਕਦੇ ਨਾ ਖਾਵੇ’’
ਇਹ ਸਭ ਆਪ ਦੇ ਸਾਹਮਣੇ ਹੋਇਆ ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਨੇ ਜੋ ਖੇਲ੍ਹ ਖੇਡਿਆ ਉਸ ਸਮੇਂ ਕਿਸੇ ਦੇ ਵੀ ਸਮਝ ਨਹੀਂ ਆਇਆ ਜੋ ਬਖਸ਼ਿਸ਼ ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਨੇ ਆਪਣੀ ਦਇਆ-ਮਿਹਰ ਨਾਲ ਕੀਤੀ ਉਸ ਨੂੰ ਦੁਨੀਆ ਦੀ ਕੋਈ ਤਾਕਤ ਹਿਲਾ-ਡੁਲਾ ਨਹੀਂ ਸਕੀ ਜੋ ਜੀਵ ਸਤਿਗੁਰੂ ਦੇ ਬਚਨਾਂ ’ਤੇ ਭਰੋਸਾ ਰੱਖੇਗਾ ਉਹ ਸੁਖ ਪਾਵੇਗਾ ਮਨ ਤੁਹਾਨੂੰ ਮਿੱਤਰ ਬਣਾ ਕੇ ਧੋਖਾ ਦੇਵੇਗਾ ਇਸ ਲਈ ਜੋ ਪ੍ਰੇਮੀ ਸਤਿਗੁਰੂ ਦਾ ਬਚਨ ਸਾਹਮਣੇ ਰੱਖੇਗਾ, ਮਨ ਤੋਂ ਉਹੀ ਬਚ ਸਕੇਗਾ ਅਤੇ ਸਤਿਗੁਰੂ ਸਦਾ ਉਸ ਦੇ ਅੰਗ-ਸੰਗ ਰਹੇਗਾ।
ਸਾਈਂ ਜੀ ਦੇ ਬਚਨ ਜਿਉਂ ਦੇ ਤਿਉਂ ਹੋਏ ਸੱਚ | MSG Maha Paropkar Diwas
- 1960 ਵਿੱਚ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਚੋਲਾ ਬਦਲਣ ਤੋਂ ਪਹਿਲਾਂ ਸੇਵਾਦਾਰਾਂ ਨੂੰ ਬਚਨ ਫਰਮਾਏ, ‘‘ਅਸੀਂ ਸੱਤ ਸਾਲਾਂ ਬਾਅਦ ਫ਼ਿਰ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ’’ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚੋਲਾ ਬਦਲਣ ਦੇ 7 ਸਾਲਾਂ ਬਾਅਦ ਭਾਵ 1967 ਵਿੱਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਿਆ।
- ਇੱਕ ਵਾਰ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕਿਸੇ ਪ੍ਰੇਮੀ ਨੇ ਅਰਜ਼ ਕੀਤੀ, ਸਾਈਂ ਜੀ ਤੁਸੀਂ ਸੇਵਾਦਾਰਾਂ ਨੂੰ ਤਾਂ ਸੋਨਾ-ਚਾਂਦੀ, ਨਵੇਂ ਕੱਪੜੇ ਵੰਡਦੇ ਹੋ ਤੇ ਖੁਦ ਫਟੇ-ਟਾਕੀਆਂ ਵਾਲੇ ਕੱਪੜੇ ਪਾਉਂਦੇ ਹੋ ਤਾਂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਪੁੱਤਰ ਫ਼ਿਕਰ ਨਾ ਕਰ, ਜਦੋਂ ਤੀਜੀ ਬਾਡੀ ’ਚ ਆਵਾਂਗੇ ਤਾਂ ਬਦਲ-ਬਦਲ ਪਹਿਨਿਆ ਕਰਾਂਗੇ, ਕਾਲ ਦੀ ਲਿੱਦ ਕੱਢ ਦਿਆਂਗੇ’’ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਅਤੇ ਸਾਧ-ਸੰਗਤ ਦੀ ਇੱਛਾ ਅਨੁਸਾਰ ਰੂਹਾਨੀ ਜਾਮ ਸਮੇਂ ਪੂਜਨੀਕ ਹਜ਼ੂਰ ਪਿਤਾ ਜੀ ਸੋਹਣੇ-ਸੋਹਣੇ ਸ਼ਾਹੀ ਬਸਤਰ ਪਹਿਨਦੇ ਹਨ।
- ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਮਕਾਨ ਬਣਵਾ ਦਿੰਦੇ ਤੇ ਢੁਹਾਅ ਦਿੰਦੇ ਤੇ ਹੋਰ ਬਣਵਾਉਂਦੇ ਕਿਸੇ ਪ੍ਰੇਮੀ ਨੇ ਇਸ ਰਾਜ਼ ਬਾਰੇ ਸਾਈਂ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਸਾਈਂ ਜੀ ਅਜਿਹਾ ਕਿਉਂ ਕਰਦੇ ਹੋ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਫ਼ਰਮਾਏ, ‘‘ ਪੁੱਟਰ (ਪੁੱਤਰ) ਅਸੀਂ ਤਾਂ ਮਕਾਨ ਬਣਵਾਉਂਦੇ ਹਾਂ, ਤੀਜੀ ਬਾਡੀ ਬਣੇ-ਬਣਾਏ ਮਕਾਨ ਉਤਾਰ ਲਿਆ ਕਰੇਗੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਦਾ ਸਿਰਫ਼ 17 ਦਿਨਾਂ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਦਾ ਸਿਰਫ਼ 45 ਦਿਨਾਂ ’ਚ ਤਿਆਰ ਹੋਣਾ ਆਪਣੇ-ਆਪ ’ਚ ਅਜ਼ੂਬਾ ਹੈ, ਜੋ ਕਿ ਬਣੇ ਬਣਾਏ ਮਕਾਨ ਉੱਤੋਂ ਉਤਾਰਨ ਦੀ ਮਿਸਾਲ ਹੈ।
- ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਸ਼ਾਹ ਮਸਤਾਨ ਜੀ-ਸ਼ਾਹ ਸਤਿਨਾਮ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਵਿਖੇ ਸਾਧ-ਸੰਗਤ ਵਿੱਚ ਬਿਰਾਜਮਾਨ ਸਨ, ਇਸ ਸਮੇਂ ਆਪ ਜੀ ਨੇ ਬਚਨ ਫਰਮਾਏ,‘‘ ਹੁਣ ਤਾਂ ਮੌਜ ਤੁਹਾਡੇ ਵਿੱਚ ਫ਼ਿਰ ਰਹੀ ਹੈ ਅਜਿਹਾ ਸਮਾਂ ਆਵੇਗਾ ਹਾਥੀ ’ਤੇ ਚੜ੍ਹ ਕੇ ਦਰਸ਼ਨ ਦਿਆ ਕਰਾਂਗੇ ਅੱਜ ਪੂਜਨੀਕ ਗੁਰੂ ਜੀ ਦੀ ਸਟੇਜ, ਜਿਸ ਦੀ ਉਚਾਈ ਬਹੁਤ ਉੱਚੀ ਭਾਵ ਹਾਥੀ ਦੀ ਉਚਾਈ ਤੋਂ ਵੀ ਵੱਧ ਹੈ ਤੇ ਸਾਧ-ਸੰਗਤ ਸਮੇਂ ਬਿਰਾਜਮਾਨ ਹੁੰਦੇ ਹਨ ਤੇ ਚਲਦੀ-ਫ਼ਿਰਦੀ ਸਟੇਜ ’ਤੇ ਦਰਸ਼ਨ ਦਿੰਦੇ ਹਨ ਕਈ ਥਾਵਾਂ ’ਤੇ ਸਾਧ-ਸੰਗਤ ਦੀ ਬੇਨਤੀ ’ਤੇ ਪੂਜਨੀਕ ਹਜ਼ੂਰ ਪਿਤਾ ਜੀ ਹਾਥੀ ’ਤੇ ਵੀ ਬਿਰਾਜਮਾਨ ਹੋਏ।
- ਜਿਸ ਥਾਂ ’ਤੇ ਅੱਜ ਸ਼ਾਹ ਸਤਿਨਾਮ -ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ (ਸਰਸਾ) ਹੈ, ਇਸ ਸਥਾਨ ’ਤੇ ਰੇਤ ਦੇ ਬਹੁਤ ਉੱਚੇ-ਉੱਚੇ ਟਿੱਬੇ ਸਨ ਇੱਕ ਵਾਰ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਨੇਜੀਆ ਡੇਰੇ ਤੋਂ ਵਾਪਸ ਆਉਂਦੇ ਸਮੇਂ ਇੱਥੇ ਰੁਕ ਗਏ ਅਤੇ ਬਚਨ ਫ਼ਰਮਾਏ, ‘‘ਇਹ ਜਗ੍ਹਾ ਸੱਚਖੰਡ ਦਾ ਨਮੂਨਾ ਬਣੇਗੀ ਚਾਰੇ ਪਾਸੇ ਬਾਗ-ਬਹਾਰਾਂ ਹੋਣਗੀਆਂ, ਨੇਜੀਆਂ ਤੋਂ ਸਰਸਾ ਸ਼ਹਿਰ ਤੱਕ ਸੰਗਤ ਹੀ ਸੰਗਤ ਹੋਵੇਗੀ ਰੂਹਾਨੀ ਬਚਨਾਂ ਦੀ ਸੱਚਾਈ ਅੱਜ ਸਭ ਦੇ ਸਾਹਮਣੇ ਹੈ।
- ਪੂਜਨੀਕ ਹਜ਼ੂਰ ਪਿਤਾ ਜੀ ਨੇ ਇਸ ਥਾਂ ’ਤੇ ਸ਼ਾਹ ਸਤਿਨਾਮ -ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਬਣਾਇਆ, ਇੱਥੇ ਅੱਜ ਤਰ੍ਹਾਂ-ਤਰ੍ਹਾਂ ਦੇ ਫ਼ਲ-ਬੂਟੇ ਉਗਾਏ ਜਾਂਦੇ ਹਨ, ਚਾਰੇ ਪਾਸੇ ਬਾਗ ਹਨ ਪੂਜਨੀਕ ਹਜ਼ੂਰ ਪਿਤਾ ਜੀ ਦੀ ਪਵਿੱਤਰ ਰਹਿਨੁਮਾਈ ’ਚ ਇਸ ਰੇਤਲੇ ਸਥਾਨ ’ਤੇ ਉਹ ਫਲ ਪੈਦਾ ਕੀਤੇ ਜਾਂਦੇ ਹਨ, ਜੋ ਸਿਰਫ਼ ਘੱਟ ਤਾਪਮਾਨ ਭਾਵ ਪਹਾੜੀ ਇਲਾਕੇ ’ਚ ਹੀ ਸੰਭਵ ਹਨ 25 ਜਨਵਰੀ ਦੇ ਸ਼ੁੱਭ-ਭੰਡਾਰੇ ’ਤੇ ਸਾਧ-ਸੰਗਤ ਦੀ ਗਿਣਤੀ ਕਰੋੜਾਂ ’ਚ ਪੁੱਜ ਜਾਂਦੀ ਹੈ।
- ਇੱਕ ਵਾਰ ਇੱਕ ਸੇਵਾਦਾਰ ਨੇ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ’ਚ ਅਰਜ਼ ਕੀਤੀ, ਸਾਈਂ ਜੀ, ਤੁਸੀਂ ਤੀਜੀ ਬਾਡੀ ’ਚ ਆਉਣ ਬਾਰੇ ਬਚਨ ਫ਼ਰਮਾਉਂਦੇ ਹੋ, ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਤੀਜੀ ਬਾਡੀ ਦੇ ਰੂਪ ’ਚ ਆਏ ਹੋ, ਤਾਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੋਸ਼ੀਲੀ ਆਵਾਜ਼ ’ਚ ਫ਼ਰਮਾਇਆ ਕਿ, ‘‘ਪੁੱਟਰ! ਜਦ ਸੂਰਜ ਚੜ੍ਹਦਾ ਹੈ ਤਾਂ ਸਭ ਨੂੰ ਪਤਾ ਚੱਲਦਾ ਹੈ ਜਦ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ, ਤੂਫ਼ਾਨੀ ਰੂਪ ’ਚ ਕੰਮ ਕਰਾਂਗੇ, ਸੱਚੇ-ਸੌਦੇ ਦੀ ਚਾਰੇ ਪਾਸੇ ਰੜ੍ਹ ਮੱਚ ਜਾਏਗੀ ਤਾਂ ਸਮਝਿਓ ਅਸੀਂ ਹੀ ਆਏ ਹਾਂ ਅੱਜ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਖੂਨਦਾਨ, ਬੂਟੇ ਲਾਉਣਾ, ਜ਼ਰੂਰਤਮੰਦਾਂ ਦੀ ਮੱਦਦ ਸਮੇਤ ਮਾਨਵਤਾ ਭਲਾਈ ਦੇ 167 ਕੰਮ ਵਿਸ਼ਵ ਭਰ ਵਿੱਚ ਗੂੰਜ ਰਹੇ ਹਨ ਇੱਥੇ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਸ਼ੁਭ ਮੌਕੇ ’ਤੇ ਕਰੋੜਾਂ ਸਾਧ-ਸੰਗਤ ਪਹੁੰਚ ਕੇ ਰਾਮ-ਨਾਮ ਦਾ ਗੁਣਗਾਨ ਕਰਦੀ ਹੈ।
ਪੂਜਨੀਕ ਗੁਰੂ ਜੀ ਨੂੰ ਅੱਗੇ ਬੁਲਾ ਕੇ ਕੁਰਸੀ ਕੋਲ ਬਿਠਾ ਕੇ ਬਖ਼ਸ਼ਿਆ ਨਾਮ-ਸ਼ਬਦ
- ਮਾਰਚ 1973 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੂਜਨੀਕ ਬਾਪੂ ਜੀ ਨਾਲ
ਨਾਮ -ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਨ ਪਹੁੰਚੇੇ ਉਸ ਦਿਨ ਜਦੋਂ ਪੂਜਨੀਕ ਪਰਮ ਪਿਤਾ ਜੀ ਨਾਮ-ਅਭਿਲਾਸ਼ੀ ਜੀਵਾਂ ਨੂੰ ਨਾਮ ਦੇਣ ਦਰਬਾਰ ਦੇ ਤੇਰਾਵਾਸ ਤੇ ਸੱਚਖੰਡ ਹਾਲ ਵਿਚਕਾਰ ਬਣੇ ਪੰਡਾਲ ਵਿੱਚ ਪਧਾਰੇੇ ਤਾਂ ਆਪ ਜੀ ਨੂੰ ਬੁਲਾ ਕੇ ਅੱਗੇ ਆਪਣੀ ਕੁਰਸੀ ਨੇੜੇ ਬਿਠਾਇਆ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕਾਕਾ ਅੱਗੇ ਆ ਜਾਓ’’ ਤੇ ਆਪ ਜੀ ਨੂੰ ਭਰਪੂਰ ਪਿਆਰ ਪ੍ਰਦਾਨ ਕਰਦੇ ਹੋਏ ਰਾਜ਼ੀ-ਖੁਸ਼ੀ ਪੁੱਛੀ, ‘‘ਕਾਕਾ ਕਿਹੜਾ ਪਿੰਡ ਹੈ? ਹੋਰ ਤਾਂ ਸਭ ਠੀਕ ਹੈ?’’ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਸਾਨੂੰ ਆਪਣੇ ਕੋਲ ਬਿਠਾ ਕੇ ਨਾਮ-ਸ਼ਬਦ ਪ੍ਰਦਾਨ ਕੀਤਾ।
‘‘ਆਪਣਾ ਤਾਂ ਕੰਮ ਹੀ ਇਹੀ ਹੈ’’ | MSG Maha Paropkar Diwas
ਪੂਜਨੀਕ ਗੁਰੂ ਜੀ ਨੇ 7-8 ਸਾਲ ਦੀ ਉਮਰ ਵਿੱਚ ਹੀ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਇੱਕ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰਾਜਸਥਾਨ ਦੇ ਹਨੂੰਮਨਗੜ੍ਹ ਜ਼ਿਲ੍ਹੇ ਦੇ ਪੱਕਾ ਸਹਾਰਨਾ ਵਿੱਚ ਰੂਹਾਨੀ ਸਤਿਸੰਗ ਫ਼ਰਮਾਇਆ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਉਸ ਸਤਿਸੰਗ ਵਿੱਚ ਆਪਣੇ ਪਿੰਡ ਸ੍ਰੀ ਗੁਰੂਸਰ ਮੋਡੀਆ ਤੋਂ ਟਰੈਕਟਰ-ਟਰਾਲੀ ਨਾਮ ਲੈਣ ਵਾਲੇ ਜੀਵਾਂ ਦੀ ਭਰਕੇ ਸਤਿਸੰਗ ਵਿੱਚ ਪਹੁੰਚੇ ਸੇਵਾਦਾਰਾਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਸਾਹਮਣੇ ਪੂਜਨੀਕ ਗੁਰੂ ਜੀ ਬਾਰੇ ਦੱਸਿਆ ਕਿ ਇਹ ਟਰੈਕਟਰ-ਟਰਾਲੀ ਭਰ ਕੇ ਨਾਮ ਵਾਲੇ ਜੀਵਾਂ ਨੂੰ ਲੈ ਕੇ ਆਏ ਹਨ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਜੀ ਵੱਲ ਵੇਖਿਆ ਤੇ ਆਪਣੀ ਪ੍ਰੇਮ ਭਰੀ ਪਵਿੱਤਰ ਦ੍ਰਿਸ਼ਟੀ ਪਾਉਂਦੇ ਹੋਏ ਫ਼ਰਮਾਇਆ, ‘‘ ਆਪਣਾ ਤਾਂ ਕੰਮ ਹੀ ਇਹੀ ਹੈ’’।
ਬਖਸ਼ੀ ਵਿਸ਼ੇਸ਼ ਪ੍ਰੇਮ ਨਿਸ਼ਾਨੀ | MSG Maha Paropkar Diwas
ਇੱਕ ਵਾਰ ਦੀ ਗੱਲ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੇਵਾਦਾਰਾਂ ਨੂੰ ਪ੍ਰੇਮ ਨਿਸ਼ਾਨੀਆਂ ਦੇ ਰਹੇ ਸੀ, ਉਸ ਸਮੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੀ ਉੱਥੇ ਮੌਜ਼ੂਦ ਸਨ ਪੂਜਨੀਕ ਪਰਮ ਪਿਤਾ ਜੀ ਨੇ ਸਾਰੇ ਸੇਵਾਦਾਰਾਂ ਨੂੰ ਇੱਕੋ ਜਿਹੀਆਂ ਪ੍ਰੇਮ ਨਿਸ਼ਾਨੀਆਂ ਦਿੱਤੀਆਂ ਤੇ ਪੂਜਨੀਕ ਗੁਰੂ ਜੀ ਨੂੰ ਵਿਸ਼ੇਸ਼ ‘ਸ਼ੇਰ ਦੇ ਮੂੰਹ ’ ਵਾਲਾ ਛੱਲਾ ਪ੍ਰੇਮ ਨਿਸ਼ਾਨੀ ਦੇ ਰੂਪ ਵਿੱਚ ਦਿੱਤਾ ਤੇ ਫ਼ਰਮਾਇਆ ਕਿ ਭਾਈ! ਕੋਈ ਖਿਆਲ ਨਾ ਕਰਨਾ , ਇਨ੍ਹਾਂ ਨੂੰ ਵੱਖਰੀ ਪ੍ਰੇਮ ਨਿਸ਼ਾਨੀ ਦੇ ਰਹੇ ਹਾਂ।
ਭਲਾਈ ਦਾ ਕੰਮ ਪੂਰਾ ਕਰਕੇ ਹੀ ਲੈਂਦੇ ਹਨ ਦਮ
ਪੂਜਨੀਕ ਗੁਰੂ ਜੀ ਵਿੱਚ ਬਚਪਨ ਤੋਂ ਹੀ ਇਹ ਵਿਸ਼ੇਸ਼ਤਾ ਹੈ ਕਿ ਆਪ ਜੀ ਜਿਸ ਕੰਮ ਨੂੰ ਸ਼ੁਰੂ ਕਰ ਲੈਂਦੇ ਹਨ ਉਸ ਨੂੰ ਇੱਕ ਵਾਰ ਵਿੱਚ ਹੀ ਪੂਰਾ ਕਰਕੇ ਛੱਡਦੇ ਹਨ ਇਹ ਗੱਲ ਵੀ ਉਸ ਉਕਤ ਸੱਚਾਈ ਦੀ ਪ੍ਰਤੱਖ ਮਿਸਾਲ ਹੈ ਕਿ ਆਪ ਜੀ ਜਦੋ ਤੋਂ ਡੇਰਾ ਸੱਚਾ ਸੌਦਾ ਵਿੱਚ ਬਤੌਰ ਗੁਰੂ ਜੀ ਦੇ ਰੂਪ ਵਿੱਚ ਗੱਦੀਨਸ਼ੀਨ ਹੋਏ, ਦਰਬਾਰ ਵਿੱਚ ਪਰਮਾਰਥੀ ਸੇਵਾ ਦਾ ਕਾਰਜ ਨਿਰੰਤਰ ਜਾਰੀ ਹੈ ਸਰਦੀ ਹੋਵੇ ਜਾਂ ਗਰਮੀ , ਮੀਂਹ ਹੋਵੇ , ਤੁੂਫਾਨ ਹੋਵੇ ਰੋਜ਼ਾਨਾ 15-15, 18-18 ਘੰਟੇ ਸੇਵਾਦਾਰਾਂ ਵਿੱਚ ਰਹਿ ਕੇ ਡੇਰਾ ਸੱਚਾ ਸੌਦਾ ਵਿੱਚ ਸਾਧ-ਸੰਗਤ ਦੀ ਸਹੂਲਤ ਦੇ ਹਰੇਕ ਕੰਮ ਨੂੰ ਆਪ ਜੀ ਖੁਦ ਕਰਵਾਉਂਦੇ ਰਹਿੰਦੇ ਸਤਿਗੁਰੂ ਜੀ ਦੀ ਰਹਿਮਤ ਨਾਲ ਦਰਬਾਰ ਵਿੱਚ ਪਰਮਾਰਥੀ ਕਾਰਜ 24 ਘੰਟੇ ਬਰਾਬਰ ਚੱਲ ਰਹੇ ਹਨ ਜ਼ਿਕਰਯੋਗ ਹੈ ਤੇ ਅਸੀਂ ਦੇਖ ਵੀ ਸਕਦੇ ਹਾਂ ਕਿ ਇੱਥੇ ਮਹੀਨਿਆਂ ਦਾ ਕੰਮ ਦਿਨਾਂ ਵਿੱਚ ਤੇ ਦਿਨਾਂ ਦਾ ਕੰਮ ਕੁਝ ਘੰਟਿਆ ਵਿੱਚ ਪੂਰਾ ਹੋ ਜਾਂਦਾ ਹੈ। MSG Maha Paropkar Diwas
ਪੂਜਨੀਕ ਗੁਰੂ ਜੀ ਦਾ ਮਾਨਵਤਾ ’ਤੇ ਉਪਕਾਰ
ਕੀਤੇ ਜਾ ਰਹੇ ਹਨ 167 ਮਾਨਵਤਾ ਭਲਾਈ ਕਾਰਜ
- ਦੇਸ਼-ਵਿਦੇਸ਼ਾਂ ਵਿੱਚ 17 ਕਰੋੜ ਤੋਂ ਜ਼ਿਆਦਾ ਬੂਟੇ ਲਵਾਏ, ਜਿਨ੍ਹਾਂ ਵਿਚੋਂ ਜ਼ਿਆਦਾ ਅੱਜ ਵਿਸ਼ਾਲ ਦਰੱਖਤ ਬਣ ਕੇ ਸਮਾਜ ਨੂੰ ਸ਼ੁੱਧ ਹਵਾ ਦੀ ਸੌਗਾਤ ਦੇ ਰਹੇ ਹਨ।
- ਪੌਣੇ 7 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਨਸ਼ਾ, ਮਾਸਾਹਾਰ ਤੇ ਬੁਰਾਈਆਂ ਛੁਡਵਾਕੇ ਉਨ੍ਹਾਂ ਦੇ ਘਰਾਂ ਵਿਚ ਖੁਸ਼ਹਾਲੀ ਲਿਆਏ।
- ਖੂਨਦਾਨ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਕੇ ਲੋਕਾਂ ਦਾ ਅਨਮੁੱਲਾ ਜੀਵਨ ਬਚਾਇਆ।
- ਪਿੰਡਾਂ, ਕਸਬਿਆਂ, ਸ਼ਹਿਰਾਂ ਤੇ ਮਹਾਂਨਗਰਾਂ ਵਿੱਚ ਦਿਨ-ਰਾਤ ਰੂਹਾਨੀ ਸਤਿਸੰਗ ਲਾ ਕੇ ਕੰਨਿਆ ਭਰੂਣ ਹੱਤਿਆ ਰੋਕ ਕੇ ਅਣਗਿਣਤ ਬੇਟੀਆਂ ਨੂੰ ਗਰਭ ਵਿੱਚ ਮਰਨ ਤੋਂ ਬਚਾਇਆ।
- ਵੇਸਵਾਪੁਣੇ ਦੀ ਦਲਦਲ ਵਿੱਚ ਫਸੀਆਂ ਲੜਕੀਆਂ ਨੂੰ ਇਸ ਤੋਂ ਬਾਹਰ ਕੱਢ ਕੇ, ਉਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਇਆ, ਉਨ੍ਹਾਂ ਦਾ ਇਲਾਜ ਕਰਵਾਇਆ ਤੇ ਚੰਗੇ ਪਰਿਵਾਰਾਂ ਵਿੱਚ ਉਨ੍ਹਾਂ ਦੀਆਂ ਸ਼ਾਦੀਆਂ ਕਰਵਾਈਆਂ।
- ਲੜਕੇ ਨਾਲ ਹੀ ਵੰਸ਼ ਚੱਲਣ ਦੀ ਸਮਾਜ ਦੀ ਪੁਰਾਤਨ ਸੋਚ ਨੂੰ ਬਦਲਦੇ ਹੋਏ ‘ਕੁੱਲ ਦਾ ਕਰਾਉਣ’ ਮੁਹਿੰਮ ਤਹਿਤ ਬੇਟੀਆਂ ਅੱਗੇ ਵਧਾ ਰਹੀਆਂ ਹਨ ਵੰਸ਼।
- ਮਾਤਾ-ਪਿਤਾ ਦਾ ਸਨਮਾਨ,, ਬੱਚਿਆਂ ਨਾਲ ਨਿਰਸਵਾਰਥ ਪ੍ਰੇਮ ਜਿਵੇਂ ਉੱਚ ਭਾਰਤੀ ਜੀਵਨ ਮੁੱਲਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ।
- ਦੇਸ਼ ਤੇ ਦੁਨੀਆ ਵਿੱਚ ਜਦੋਂ ਵੀ ਕਿਤੇ ਕੁਦਰਤੀ ਆਫਤ ਆਈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਮੱਦਦ ਕੀਤੀ ਗੁਜਰਾਤ ਦਾ ਵਿਨਾਸ਼ਕਾਰੀ ਭੂਚਾਲ ਹੋਵੇ, ਅੰਡੇਮਾਨ ਨਿਕੋਬਾਰ ਵਿੱਚ ਸੁਨਾਮੀ, ਉਤਰਾਖੰਡ ਵਿੱਚ ਕੁਦਰਤੀ ਆਫ਼ਤ, ਰਾਜਸਥਾਨ ਵਿੱਚ ਭਿਆਨਕ ਸੋਕਾ, ਦਾਰਜੀਲਿੰਗ ਵਿੱਚ ਅੱਗ, ਹਰਿਆਣਾ, ਪੰਜਾਬ, ਰਾਜਸਥਾਨ, ਬਿਹਾਰ ਵਿੱਚ ਹੜ੍ਹ, ਕੋਰੋਨਾ ਦਾ ਦੌਰ ਜਿਹੀਆਂ ਅਨੇਕਾਂ ਮੁਸ਼ਕਲ ਘੜੀਆਂ ਵਿੱਚ ਪੂਜਨੀਕ ਗੁਰੂ ਜੀ ਨੇ ਜ਼ਰੂਰਤਮੰਦਾਂ ਦੇ ਘਰ-ਘਰ ਮੱਦਦ ਪਹੁੰਚਾਈ ਤੇ ਲੋਕਾਂ ਦਾ ਹੌਂਸਲਾ ਦਿੱਤਾ।
- ‘ਆਸ਼ਿਆਨਾ’ ਮੁਹਿੰਮ ਤਹਿਤ ਹਜ਼ਾਰਾਂ ਬੇਸਹਾਰਾ ਤੇ ਲੋੜਵੰਦ ਲੋਕਾਂ ਲਈ ਘਰ ਬਣਵਾ ਕੇ ਦਿੱਤੇ।
- ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ਵਿੱਚ ਅੱਜ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਅੱਜ ਅਜਿਹੇ 167 ਮਾਨਵਤਾ ਭਲਾਈ ਕਾਰਜ ਲਗਾਤਾਰ ਕਰ ਰਹੇ ਹਨ ਤੇ ਇਨ੍ਹਾਂ ਦਾ ਪੂਰਾ ਖਰਚ ਪੂਜਨੀਕ ਗੁਰੂ ਜੀ ਖੁਦ ਤੇ ਸਾਧ-ਸੰਗਤ ਕਰਦੀ ਹੈ।