ਸਾਡੇ ਨਾਲ ਸ਼ਾਮਲ

Follow us

16.7 C
Chandigarh
Saturday, February 21, 2026
More
    Home Breaking News ਪਵਿੱਤਰ MSG ਗੁ...

    ਪਵਿੱਤਰ MSG ਗੁਰਮੰਤਰ ਭੰਡਾਰਾ ਭਲਕੇ

    Dera Sacha Sauda

    ਭੰਡਾਰੇ ਦਾ ਸਮਾਂ ਸਵੇਰ 11 ਤੋਂ 1 ਵਜੇ ਤੱਕ | MSG Bhandara

    • ਤਿਆਰੀਆਂ ’ਚ ਜੁਟੇ ਸੰਮਤੀਆਂ ਦੇ ਸੇਵਾਦਾਰ | MSG Bhandara

    ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਲਕੇ 25 ਮਾਰਚ ਦਿਨ ਸੋਮਵਾਰ ਨੂੰ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਵਿਖੇ ਮਨਾ ਰਹੀ ਹੈ। ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਮਾਨਵਤਾ ਭਲਾਈ ਕਾਰਜ ਵੀ ਕੀਤੇ ਜਾਣਗੇ। ਪਵਿੱਤਰ ਭੰਡਾਰੇ ਸਬੰਧੀ ਪੰਡਾਲ, ਲੰਗਰ-ਭੋਜਨ, ਪੀਣ ਵਾਲਾ ਪਾਣੀ, ਟ੍ਰੈਫਿਕ ਗਰਾਉੂਂਡ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। (MSG Bhandara)

    ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ

    ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਮਾਰਚ 1973 ਨੂੰ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਦੀ ਬਖਸ਼ਿਸ਼ ਕੀਤੀ ਸੀ ਇਸ ਤਰ੍ਹਾਂ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਦੀ ਬਖਸ਼ਿਸ਼ ਇਸੇ ਮਹੀਨੇ (ਮਾਰਚ) ’ਚ ਕੀਤੀ ਸੀ ਇਸ ਲਈ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਸ਼ਰਧਾ ਨਾਲ ਪਵਿੱਤਰ ‘ਐੱਮਐੱਸਜੀ ਗੁਰਮੰਤਰ ਭੰਡਾਰੇ’ ਦੇ ਰੂਪ ’ਚ ਖੂਨਦਾਨ, ਜ਼ਰੂਰਤਮੰਦਾਂ ਦੀ ਮੱਦਦ, ਬੇਸਹਾਰਿਆਂ ਦੇ ਮਕਾਨ, ਜ਼ਰੂਰਤਮੰਦ ਪਰਿਵਾਰ ਦੀਆਂ ਧੀਆਂ ਦੇ ਵਿਆਹ ’ਚ ਆਰਥਿਕ ਮੱਦਦ ਜਿਹੇ ਮਾਨਵਤਾ ਭਲਾਈ ਦੇ 162 ਕਾਰਜ ਕਰਕੇ ਮਨਾਉਂਦੀ ਹੈ। (MSG Bhandara)

    LEAVE A REPLY

    Please enter your comment!
    Please enter your name here