ਫੂਡ ਬੈਂਕ ਮੁਹਿੰਮ ਦੇ ਤਹਿਤ 52 ਲੋੜਵੰਦਾਂ ਨੂੰ ਦਿੱਤਾ ਰਾਸ਼ਨ ਤੇ ਪੰਛੀ ਉਧਾਰ ਮੁਹਿੰਮ ਤਹਿਤ 352 ਮਿੱਟੀ ਦੇ ਕਟੋਰੇ ਵੰਡੇ
MSG Gurumantra Bhandara: (ਸੁਨੀਲ ਵਰਮਾ) ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮੰਗਲਵਾਰ ਨੂੰ ਪਵਿੱਤਰ ਐਮਐਸਜੀ ਗੁਰਮੰਤਰ ਭੰਡਾਰਾ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਸਮੇਤ ਦੇਸ਼-ਦੁਨੀਆ ’ਚ ਧੂਮ-ਧਾਮ ਨਾਲ ਮਨਾਇਆ।
ਪਵਿੱਤਰ ਭੰਡਾਰਾ ਮਨਾਉਣ ਲਈ ਨਾਮਚਰਚਾ ਸਤਿਸੰਗ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਇਸ ਸ਼ੁੱਭ ਮੌਕੇ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਫੂਡ ਬੈਂਕ ਮੁਹਿੰਮ ਤਹਿਤ, 52 ਅਤਿ-ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਇਸ ਦੇ ਨਾਲ ਹੀ ਬੇਜੁ਼ਬਾਨੇ ਪੰਛੀਆਂ ਦੀ ਸੁਰੱਖਿਆ ਲਈ ਪੰਛੀ ਬਚਾਓ ਮੁਹਿੰਮ ਤਹਿਤ 352 ਮਿੱਟੀ ਦੇ ਕਟੋਰੇ ਵੰਡੇ ਗਏ। ਜਿਨ੍ਹਾਂ ਵਿੱਚ ਘਰਾਂ ਦੀਆਂ ਛੱਤਾਂ ‘ਤੇ ਪੰਛੀਆਂ ਲਈ ਭੋਜਨ (ਚੋਗਾਾ) ਅਤੇ ਪਾਣੀ ਰੱਖਿਆ ਜਾਵੇਗਾ।
ਸਵੇਰੇ 11 ਵਜੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਤੇ ਅਰਦਾਸ ਬੋਲ ਕੇ ਐਮਐਸਜੀ ਗੁਰਮੰਤਰ ਭੰਡਾਰੇ ਦੀ ਨਾਮ ਚਰਚਾ ਸਤਿਸੰਗ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਬੇਨਤੀ ਤੇ ਭਜਨ ਬਾਣੀ ਨਾਲ ਕਵੀਰਾਜਾਂ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸਾਧ-ਸੰਗਤ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੂੰ ਐਮਐਸਜੀ ਗੁਰਮੰਤਰ ਭੰਡਾਰੇ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਪਵਿੱਤਰ ਅਨਮੋਲ ਬਚਨਾਂ ਨੂੰ ਸਰਵਣ ਕੀਤਾ। MSG Gurumantra Bhandara
‘ਡੈੱਪਥ’ ਮੁਹਿੰਮ ਨਾਲ ਸਬੰਧਿਤ ਡਾਕਿਊਮੈਂਟ੍ਰੀ ਦਿਖਾਈ
ਇਸ ਮੌਕੇ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ’ਚ ਨਸ਼ਾ ਮੁਕਤ ਸਮਾਜ ਦੀ ਸੰਰਚਨਾ ਲਈ ਚਲਾਈ ਜਾ ਰਹੀ ‘ਡੈੱਪਥ’ ਮੁਹਿੰਮ ਨਾਲ ਸਬੰਧਿਤ ਡਾਕਿਊਮੈਂਟ੍ਰੀ ਦਿਖਾਈ ਗਈ। ਇਸ ਡਾਕਿਊਮੈਂਟ੍ਰੀ ਰਾਹੀਂ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪੂਜਨੀਕ ਗੁਰੂ ਜੀ ਦੇ ਯਤਨਾਂ ਨਾਲ ਲੱਖਾਂ ਲੋਕ ਨਸ਼ਾ ਛੱਡ ਰਹੇ ਹਨ ਅਤੇ ਉਨ੍ਹਾਂ ਦੇ ਘਰਾਂ ’ਚ ਖੁਸ਼ੀਆਂ ਪਰਤ ਰਹੀਆਂ ਹਨ। ਇਸ ਦੇ ਨਾਲ ਹੀ ‘ਸੇਫ’ ਮੁਹਿੰਮ ਤਹਿਤ ਨਸ਼ਾ ਛੱਡਣ ਵਾਲਿਆਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਪੌਸ਼ਟਿਕ ਖੁਰਾਕ, ਜਿਸ ਵਿੱਚ ਆਰਗੈਨਿਕ ਪ੍ਰੋਟੀਨ, ਕਾਲੇ ਛੋਲੇ, ਇਸਬਗੋਲ, ਸੁੱਕੇ ਮੇਵੇ ਆਦਿ ਸ਼ਾਮਲ ਹੁੰਦੇ ਹਨ, ਦੀਆਂ ਕਿੱਟਾਂ ਦਿੱਤੇ ਜਾਣ ’ਤੇ ਵੀ ਰੌਸ਼ਨੀ ਪਾਈ ਗਈ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਗੀਤ ‘ਅਸ਼ੀਰਵਾਦ ਮਾਂਓਂ ਕਾ’ ਤੇ ‘ਜਾਗੋ ਦੇਸ਼ ਦੇ ਲੋਕੋ’ ਰਾਹੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਤਿਸੰਗ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਸੇਵਾਦਾਰਾਂ ਨੇ ਲੰਗਰ ਛਕਾ ਦਿੱਤਾ ਅਤੇ ਪ੍ਰਸ਼ਾਦ ਵੰਡ ਦਿੱਤਾ।