ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ( Barnawa Aashram)
- 33 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ
ਬਰਨਾਵਾ। (ਸੱਚ ਕਹੂੰ ਨਿਊਜ਼/ਰਕਮ ਸਿੰਘ)। ਆਪਣੇ ਪਿਆਰੇ ਮੁਰਸ਼ਿਦ ਜੀ ਦਾ ਗੁਰਗੱਦੀ (ਮਹਾਂਪਰਉਪਕਾਰ ਮਹੀਨਾ) ਮਨਾਉਣ ਲਈ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਬਾਗਪਤ, ਉੱਤਰ ਪ੍ਰਦੇਸ਼ ’ਚ ਉਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਲੱਖਾਂ ਸ਼ਰਧਾਲੂ ਸਤਿਸੰਗ ਰੂਪੀ ਨਾਮ ਚਰਚਾ ’ਚ ਭਾਗ ਲੈਣ ਪਹੁੰਚੇ। ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰਾਅਧਿਕਾਰੀ ਐਲਾਨਿਆ। ਉਦੋਂ ਤੋਂ ਸਾਧ-ਸੰਗਤ ਇਸ ਮਹੀਨੇ ਨੂੰ ਮਹਾਂ ਪਰਉਪਕਾਰ ਮੀਹਨਾ ਗੁਰਗੱਦੀ ਦਿਵਸ ਵਜੋਂ ਮਾਨਵਤਾ ਭਲਾਈ ਕਾਰਜ ਕਰਕੇ ਭੰਡਾਰੇ ਵਜੋਂ ਮਨਾਉਂਦੀ ਹੈ। (Barnawa Aashram)
ਨਾਮ ਚਰਚਾ ਸਤਿਸੰਗ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਲਗਾਤਾਰ ਆਉਣਾ ਰਿਹਾ ਜਾਰੀ
ਇਸ ਖੁਸ਼ੀ ’ਚ ਅੱਜ ਬਰਨਾਵਾ ਆਸ਼ਰਮ ’ਚ ਨਾਮ ਚਰਚਾ ਸਤਿਸੰਗ ਹੋਇਆ। ਸਾਰੀਆਂ ਸਮਿਤੀਆਂ ਦੇ ਸੇਵਾਦਾਰ ਦੋ ਦਿਨ ਪਹਿਲਾਂ ਹੀ ਆਪਣੇ ਸੇਵਾ ਕਾਰਜ ਨੂੰ ਪੂਰਾ ਕਰਨ ਲਈ ਆਸ਼ਰਮ ਪਹੁੰਚ ਗਏ ਸਨ, ਰਾਤ ਤੋਂ ਹੀ ਦੂਰ-ਦੁਰਾਡੇ ਖੇਤਰ ਤੋਂ ਸ਼ਰਧਾਲੂਆਂ ਦਾ ਆਉਣਾ ਆਸ਼ਰਮ ’ਚ ਸ਼ੁਰੂ ਹੋ ਗਿਆ ਸੀ, ਜੋ ਕਿ ਪ੍ਰੋਗਰਾਮ ਦੀ ਸਮਾਪਤੀ ਤੱਕ ਲਗਾਤਾਰ ਜਾਰੀ ਰਿਹਾ, ਨਾਮ ਚਰਚਾ ਸਤਿਸੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਸ਼ਰਮ ਨੂੰ ਆਉਣ ਵਾਲੇ ਸਾਰੇ ਰਸਤਿਆਂ ’ਤੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ, ਜਿਨ੍ਹਾਂ ਨੂੰ ਟਰੈਫਿਕ ਸਮਿਤੀ ਦੇ ਸੇਵਾਦਾਰਾਂ ਵੱਲੋਂ ਸੁਚੱਜੇ ਢੰਗੀ ਨਾਲ ਪਾਰਕਿੰਗ ’ਚ ਲਗਵਾਇਆ ਗਿਆ। ( Barnawa Aashram)
ਹਰ ਸ਼ਰਧਾਲੂ ਦੇ ਚਿਹਰੇ ’ਤੇ ਖੁਸ਼ੀ ਝਲਕ ਰਹੀ ਸੀ, ਆਪਣੇ ਮੁਰਸ਼ਿਦ ਪ੍ਰਤੀ ਦ੍ਰਿੜ ਵਿਸ਼ਵਾਸ ਸਪੱਸ਼ਟ ਝਲਕ ਰਿਹਾ ਸੀ। ਸਾਰੇ ਮੁੱਖ ਗੇਟਾਂ ਤੋਂ ਚੈਕਿੰਗ ਪ੍ਰਕਿਰਿਆ ਤੋਂ ਹੁੰਦੇ ਹੋਏ ਲਾਈਨਾਂ ’ਚ ਲੱਗ ਕੇ ਆਉਂਦੇ ਜਾ ਰਹੇ ਸਨ ਤੇ ਸਤਿਸੰਗ ਪੰਡਾਲ ’ਚ ਬੈਠ ਕੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨਾਂ ਇੱਕ ਚਿੱਤ ਹੋ ਕੇ ਸੁਣ ਰਹੇ ਸਨ। ਕਵੀਰਾਜ ਵੀਰਾਂ ਨੇ ਪੂਜਨੀਕ ਗੁਰੂ ਜੀ ਵੱਲੋਂ ਰਚਿਤ ਗ੍ਰੰਥਾਂ ’ਚ ਭਜਨ ਸੁਣਾਏ।
- ਸ਼ਰਧਾਲੂਆਂ ਨੂੰ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨ ਸੁਣਾਉਣ ਲਈ ਥਾਂ-ਥਾਂ ਵੱਡੀਆਂ-ਵੱਡੀਆਂ ਸਕਰੀਨਾਂ ਤੇ ਲਾਊਡ ਸਪੀਕਰ ਲਗਾਏ ਗਏ, ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਗਾਇਆ ਸੌਂਗ ਮੇਰੇ ਦੇਸ਼ ਦੀ ਜਵਾਨੀ ’ਤੇ ਸਾਧ-ਸੰਗਤ ਖੂਬ ਝੂਮੀ।
- ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 159 ਕਾਰਜਾਂ ਨੂੰ ਹੋਰ ਰਫਤਾਰ ਦਿੰਦਿਆਂ 33 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ( Barnawa Aashram)
- ਲੰਗਰ ਸਮਿਤੀ ਦੇ ਸੇਵਾਦਾਰ ਭਾਈ-ਭੈਣਾਂ ਵੱਲੋਂ ਕੁਝ ਹੀ ਮਿੰਟਾਂ ’ਚ ਲੱਖਾਂ ਦੀ ਸਾਧ-ਸੰਗਤ ਨੂੰ ਪ੍ਰਸ਼ਾਦ, ਲੰਗਰ-ਭੋਜਨ ਛਕਾਇਆ ਗਿਆ।
- ਪਾਣੀ ਸਮਿਤੀ ਦੇ ਸੇਵਾਦਾਰ ਭਾਈ-ਭੈਣਾਂ ਵੱਲੋਂ ਥਾਂ-ਥਾਂ ਪਾਣੀ ਦੀਆਂ ਸਟਾਲਾਂ ਲਾਈਆਂ ਗਈਆਂ ਸਨ।
- ਟਰੈਫਿਕ ਸਮਿਤੀ ਦੇ ਸੇਵਾਦਾਰਾਂ ਵੱਲੋਂ ਵਾਹਨਾਂ ਨੂੰ ਟੈਰਫਿਕ ਗਰਾਊਂਡ ’ਚ ਸੁਚੱਜੇ ਢੰਗ ਨਾਲ ਖੜਾਇਆ ਗਿਆ।
- ਥਾਂ ਪੂਜਨੀਕ ਗੁਰੂ ਜੀ ਦੇ ਸੁੰਦਰ-ਸੁੰਦਰ ਸਵਰੂਪ ਪਵਿੱਤਰ ਗੁਰਗੱਦੀ ਦਿਵਸ (ਮਹਾਂ ਉਪਕਾਰ ਮਹੀਨੇ) ਦੇ ਵਧਾਈ ਸੰਦੇਸ਼ ਦੇ ਹੋਰਡਿੰਗ ਲਗਾਏ ਗਏ ਸਨ ਜੋ ਸਾਧ-ਸੰਗਤ ਦਾ ਧਿਆਨ ਖਿੱਚ ਰਹੇ ਸਨ।