ਐੱਮਐੱਸਜੀ ਗੁਰੂਮੰਤਰ ਦਿਵਸ: ਤੇਰੇ ਉਪਕਾਰਾਂ ਨਾਲ ਛਾਈਆਂ ਹਨ ਜ਼ਿੰਦਗੀ ’ਚ ਬਹਾਰਾਂ
(ਸੱਚ ਕਹੂੰ/ਜਸਵਿੰਦਰ) ਸਰਸਾ। ‘‘ਆਪ ਮੌਲਾ ਵੀ ਹੋ ਅਤੇ ਫ਼ਕੀਰ ਵੀ ਹੋ, ਬਣਦੀਆਂ ਹਨ ਜਿੱਥੇ ਤਕਦੀਰਾਂ ਉਹ ਨਜ਼ੀਰ ਵੀ ਹੋ’’ ਸ਼ਾਇਰ ਦੀਆਂ ਇਨ੍ਹਾਂ ਪੰਗਤੀਆਂ ਨੂੰ ਹਕੀਕਤ ਹੁੰਦੇ ਦੇਖਿਆ ਮੁਰਸ਼ਿਦ-ਏ-ਕਾਮਿਲ ਦੀ ਮੁਹੱਬਤ ਨੂੰ ਦਿਲ ’ਚ ਵਸਾਏ ਹਾਸੇ-ਖੁਸ਼ੀਆਂ, ਜਸ਼ਨ ਦਾ ਮਾਹੌਲ, ਇੱਕ-ਦੂਜੇ ਨੂੰ ਮੁਬਾਰਕਬਾਦ ਦਾ ਸਿਲਸਿਲਾ ਬੇਮਿਸਾਲ ਇਹ ਨਜ਼ਾਰਾ ਸੀ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ, ਸਰਸਾ ਦਾ ਇਹ ਮੁਕੱਦਸ ਮੌਕਾ ਸੀ ‘ਐੱਮਐੱਸਜੀ ਗੁਰੂਮੰਤਰ ਦਿਵਸ’ (MSG Gurumantar Bhandara) ਦਾ ਹਰ ਜ਼ੁਬਾਨ ’ਤੇ ਇਹੀ ਲਫ਼ਜ਼ ਸਨ ‘ਐੱਮਐੱਸਜੀ ਗੁਰੂਮੰਤਰ ਭੰਡਾਰੇ’ ਦੀ ਵਧਾਈ ਹੋਵੇ ਦੂਰ-ਦੂਰ ਜਿੱਥੋਂ ਤੱਕ ਨਜ਼ਰ ਦਾ ਇਖਤਿਆਰ ਸੀ ਸਿਰਫ਼ ਲੋਕਾਂ ਦਾ ਇਕੱਠ ਤੇ ਕਤਾਰਾਂ ਦੀਆਂ ਕਤਾਰਾਂ ਦਿਸੀਆਂ।

ਸਾਡੇ ਪੀਰੋ-ਮੁਰਸ਼ਿਦ ਵਰਗਾ ਕੋਈ ਨਹੀਂ ਹੈ
ਸਭ ਧਰਮਾਂ ਦੇ ਜੁੜੇ ਲੱਖਾਂ ਲੋਕਾਂ ਨੇ ਇਸ ਪਾਕ-ਪਵਿੱਤਰ ਦਿਵਸ ’ਤੇ ਆਪਣੀ ਹਾਜ਼ਰੀ ਲਵਾਈ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਆਏ ਰਹਿਮਾਨ ਨੇ ਕਿਹਾ, ‘‘ਵਾਹ! ਮੇਰੇ ਮੌਲਾ ਤੇਰਾ ਲੱਖ-ਲੱਖ ਸ਼ੁਕਰੀਆ, ਜੋ ਸਾਡੇ ’ਤੇ ਇੰਨਾ ਰਹਿਮੋ-ਕਰਮ ਵਰਸਾ ਰਹੇ ਹੋ ਸਾਡੇ ਪੀਰੋ-ਮੁਰਸ਼ਿਦ ਵਰਗਾ ਕੋਈ ਨਹੀਂ ਹੈ, ਜਿਨ੍ਹਾਂ ਦਾ ਹਰ ਲਮਹਾ ਕਾਇਨਾਤ ਦੀ ਭਲਾਈ ’ਚ ਗੁਜ਼ਰਦਾ ਹੈ ਹਰ ਕਦਮ ਸਾਡਾ ਸਾਥ ਦਿੰਦੇ ਹਨ’’ ਸੋਨੀਪਤ ਦੀ ਸੰਤੋਸ਼ ਬੋਲੀ, ‘‘ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੰਨੇ ਉਪਕਾਰ ਹਨ, ਲਿਖ-ਬੋਲ ਕੇ ਬਿਆਨ ਨਹੀਂ ਕਰ ਸਕਦੇ ਹਰ ਪਲ ਸਤਿਗੁਰੂ ਜੀ ਸਾਡਾ ਸਾਥ ਦੇ ਰਹੇ ਹਨ । (MSG Gurumantar Bhandara)

ਅੱਜ ਵੀ ਹਰ ਕੰਮ ਨੂੰ ਸਵਾਰ ਰਹੇ ਹਨ ਉਨ੍ਹਾਂ ਦਾ ਜਿੰਨਾ ਸ਼ੁਕਰਾਨਾ ਕਰੀਏ ਓਨਾ ਹੀ ਘੱਟ ਹੈ’’ ਰਾਜਸਥਾਨ ਦੇ ਸ੍ਰੀਗੰਗਾਨਗਰ ਤੋਂ ਆਈ ਮੀਨਾ ਨੇ ਕਿਹਾ, ‘‘ਘੁੰਮਣਘੇਰੀ ’ਚ ਫਸੀ ਸਾਡੀ ਕਿਸ਼ਤੀ ਨੂੰ ਸਤਿਗੁਰੂ ਨੇ ਬਾਹਰ ਕੱਢਿਆ ਹੈ ਤੇ ਅੱਜ ਕਿਸੇ ਚੀਜ਼ ਦੀ ਕਮੀ ਨਹੀਂ ਹੈ ਹਰ ਜਾਇਜ਼ ਮੰਗ ਪੂਜਨੀਕ ਗੁਰੂ ਜੀ ਪੂਰੀ ਕਰ ਰਹੇ ਹਨ’’ ਕਿਸੇ ਨੇ ਕਿਹਾ, ‘‘ਸਾਡੇ ਸਤਿਗੁਰੂ ਨੇ ਦੁਬਾਰਾ ਜ਼ਿੰੰਦਗੀ ਬਖ਼ਸ਼ੀ ਹੈ’’ ਤਾਂ ਕੋਈ ਬੋਲਿਆ, ‘‘ਨਸ਼ਿਆਂ ਨਾਲ ਬਦਹਾਲ ਸਾਂ, ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਜੀਵਨ ’ਚ ਬਹਾਰਾਂ ਛਾ ਗਈਆਂ’’ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਅਜਿਹੇ ਤਜ਼ਰਬਿਆਂ ਨਾਲ ਰੂ-ਬ-ਰੂ ਕਰਵਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।