ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦਾ ਮੌਕਾ | MSG Bhandara
ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੇ ਨਾਮਚਰਚਾ ਸਤਿਸੰਗ ਦਾ ਆਯੋਜਨ ਮੌਜ਼ਪੁਰ ਧਾਮ ਬੁੱਧਰਵਾਲੀ ’ਚ ਪੂਰੇ ਧੂਮਧਾਮ ਨਾਲ ਕਰਵਾਇਆ ਜਾਵੇਗਾ। ਰਾਜਸਥਾਨ ਦੀ ਸਾਧ-ਸੰਗਤ ’ਚ ਪਵਿੱਤਰ ਨਾਮਚਰਚਾ ਸਤਿਸੰਗ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਵੇਖਿਆ ਜਾ ਰਿਹਾ ਹੈ। ਖੇਤਾਂ ਦੇ ਕੰਮਾਂ ’ਚ ਲੱਗੇ ਸੇਵਾਦਾਰ ਆਧੁਨਿਕ ਤਕਨੀਕ ਰਾਹੀਂ ਨਾਮਚਰਚਾ ਸਤਿਸੰਗ ਦਾ ਸੰਦੇਸ਼ ਲੈ ਕੇ ਘਰ-ਘਰ ਪਹੁੰਚ ਰਹੇ ਹਨ। (MSG Bhandara)
ਰਾਜਸਥਾਨ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ, ਡੇਰਾ ਪ੍ਰਬੰਧਕਾਂ ਨੇ ਸਾਰੇ ਪ੍ਰਬੰਧ ਕੀਤੇ ਮੁਕੰਮਲ
ਡੇਰਾ ਪ੍ਰਬੰਧਨ ਵੱਲੋਂ ਮੌਸਮ ਨੂੰ ਵੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੇਵਾਦਾਰ ਦਿਲਰਾਜ਼ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਥਾਪਨਾ ਮਹੀਨੇ ਦੀ ਨਾਮਚਰਚਾ ਸਤਿਸੰਗ ਹਰ ਸਾਲ ਅਪਰੈਲ ਮਹੀਨੇ ’ਚ ਮੌਜ਼ਪੁਰ ਧਾਮ ਬੁੱਧਰਵਾਲੀ ’ਚ ਕਰਵਾਈ ਜਾਂਦੀ ਹੈ। ਇਸ ਮਹੀਨੇ ਦੀ 21 ਅਪਰੈਲ ਐਤਵਾਰ ਨੂੰ ਸਵੇਰੇ 11 ਤੋਂ 1 ਵਜੇ ਤੱਕ ਨਾਮਚਰਚਾ ਸਤਿਸੰਗ ਐੱਮਐੱਸਜੀ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕੇਂਦਰ ਮੌਜ਼ਪੁਰ ਧਾਮ, ਬੁੱਧਰਵਾਲੀ ’ਚ ਹੋਵੇਗੀ। (MSG Bhandara)
ਵੱਡੇ ਪੱਧਰ ’ਤੇ ਹੋਣ ਵਾਲੀ ਇਹ ਨਾਮਚਰਚਾ ਨੂੰ ਲੈ ਕੇ ਸੇਵਾਦਾਰ ਤਿਆਰੀਆਂ ’ਚ ਲੱਗ ਗਏ ਹਨ। ਆਸ਼ਰਮ ਵੱਲੋਂ ਸਾਫ-ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਦਰਬਾਰ ਨੂੰ ਸੁੰਦਰ ਬਣਾਉਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੇਵਾਦਾਰ ਬਲਜੀਤ ਇੰਸਾਂ ਨੇ ਦੱਸਿਆ ਕਿ ਨਾਮਚਰਚਾ ਸਤਿਸੰਗ ’ਚ ਆਉਣ ਵਾਲੀ ਸਾਧ-ਸੰਗਤ ਦੀ ਸੁੱਖ-ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਡੇਰਾ ਸੱਚਾ ਸੌਦਾ ਦੀਆਂ ਵੱਖ-ਵੱਖ ਸਮਿਤੀਆਂ ਦੇ ਸੇਵਾਦਾਰ ਬੁੱਧਰਵਾਲੀ ਪਹੁੰਚ ਚੁੱਕੇ ਹਨ ਤੇ ਆਪਣੀਆਂ-ਆਪਣੀਆਂ ਡਿਊਟੀਆਂ ’ਤੇ ਤਾਇਨਾਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਲਾਜ਼, ਪੀਣ ਵਾਲਾ ਪਾਣੀ, ਲੰਗਰ ਪ੍ਰਸ਼ਾਦ ਤੇ ਕੰਟੀਨ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। (MSG Bhandara)