ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੌਰਾਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੇ ਪਵਿੱਤਰ ਮੁਖਾਰਬਿੰਦ ਵਿੱਚੋਂ ਮਨਮੋਹਕ ਸੁਰੀਲੀ ਆਵਾਜ਼ ਵਿੱਚ ਸ਼ਬਦ ‘ ਜਨਮ ਦਿਨ ਸਤਿਗੁਰੂ ਯਾਰ ਦਾ, ਨੀ ਮੈਂ ਮੋਰ ਵਾਂਗੂੰ ਨੱਚਦੀ ਫਿਰਾਂ“ ਗਾਇਆ ਗਿਆ ਤਾਂ ਪੰਡਾਲ ਵਿੱਚ ਮੌਜੂਦ ਸਾਧ ਸੰਗਤ ਖੁਸ਼ੀ ਵਿੱਚ ਝੂਮ ਉਠੀ। (MSG Bhandara)
ਆਪ ਜੀ ਨੇ ਇਸ ਸ਼ਬਦ ਦੀ ਸ਼ੂਰੂਆਤ ਤੋਂ ਪਹਿਲਾਂ ਫਰਮਾਇਆ ਕਿ ਇੱਕ ਆਤਮਾ ਆਪਣੇ ਸਤਿਗੁਰੂ ਪਰਮਾਤਮਾ ਦੇ ਜਨਮ ਮਹੀਨੇ ਦੀ ਖੁਸ਼ੀ ਨੱਚ ਕੇ ਮਨਾਉਂਦੀ ਹੈ, ਜਿਸ ਦਾ ਜ਼ਿਕਰ ਇਸ ਸ਼ਬਦ ਵਿੱਚ ਕੀਤਾ ਗਿਆ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ ਤੇ ਜਿੱਥੇ ਸਾਧ-ਸੰਗਤ ਇੱਕ ਦਿਨ ਪਹਿਲਾਂ ਹੀ ਵੱਡੀ ਗਿਣਤੀ ’ਚ ਪਹੰੁਚ ਚੁੱਕੀ ਸੀ ਉੱਥੇ ਹੋਰ ਵੀ ਸਾਧ-ਸੰਗਤ ਸਵੇਰੇ ਹੀ ਦਰਬਾਰ ’ਚ ਪਹੁੰਚਣੀ ਸ਼ੁਰੂ ਹੋ ਗਈ। ਐੱਮਐੱਸਜੀ ਭੰਡਾਰੇ ਵਿੱਚ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਸਾਧ-ਸੰਗਤ ਵੱਲੋਂ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਹੈ। ਪੰਜਾਬੀ ਪਹਿਰਾਵੇ ਵਿੱਚ ਸਜੇ ਵੀਰਾਂ ਤੇ ਭੈਣਾਂ ਵੱਲੋਂ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕੀਤੀ ਜਾ ਰਹੀ। (MSG Bhandara)
ਮਸ਼ਹੂਰ ਪੰਜਾਬੀ ਗਾਇਕ ਬਲਵੀਰ ਚੋਟੀਆਂ ਸਮੇਤ ਹੋਰ ਕਈ ਕਵੀਰਾਜ ਵੀਰਾਂ ਵੱਲੋਂ ਖੁਸ਼ੀਆਂ ਭਰੇ ਸ਼ਬਦ ਬੋਲੇ ਗਏ। ਇਸ ਤੋਂ ਇਲਾਵਾ ਪਵਿੱਤਰ ਭੰਡਾਰੇ ’ਚ ਸ਼ਾਮਲ ਹੋਣ ਪੁੱਜੀ ਸਾਧ-ਸੰਗਤ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਹੈ।
ਸਾਧ-ਸੰਗਤ ਵੱਲੋਂ ਇੱਕ ਦੂਜੇ ਨੂੰ ਪਵਿੱਤਰ ਅਵਤਾਰ ਮਹੀਨੇ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਖੁਸ਼ੀਆਂ ਦੇ ਇਸ ਮੌਕੇ ’ਤੇ ਭੰਡਾਰੇ ਵਿੱਚ ਸ਼ਾਮਿਲ ਹੋਈ ਸਾਧ-ਸੰਗਤ ਦਾ ਗਲਾਈਡਰਜ਼ ਰਾਹੀਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਭੰਡਾਰੇ ਦੌਰਾਨ ਪੂਜਨੀਕ ਗੁਰੂ ਜੀ ਸਾਧ-ਸੰਗਤ ਨੂੰ ਅਨਮੋਲ ਬਚਨਾਂ ਨਾਲ ਨਿਹਾਲ ਕਰ ਰਹੇ ਹਨ। ਸੁਣੋ ਲਾਈਵ ਭੰਡਾਰੇ ਦਾ ਪ੍ਰੋਗਰਾਮ…