ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਪਵਿੱਤਰ ਅਵਤਾਰ ਦਿਹਾੜੇ ਦਾ (MSG Bhandara)
(ਸੱਚ ਕਹੂੰ ਨਿਊਜ਼) ਸਰਸਾ। MSG Bhandara ਜਿਸ ਸ਼ੁੱਭ ਘੜੀ ਦਾ ਪੌਣੇ ਸੱਤ ਕਰੋੜ ਸ਼ਰਧਾਲੂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਉਹ ਘੜੀ ਆ ਗਈ ਹੈ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ, ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਨੂੰ ਰੰਗ-ਬਰੰਗੀਆਂ ਲੜੀਆਂ, ਝੰਡੀਆਂ, ਝਾਲਰਾਂ, ਰੰਗੋਲੀਆਂ ਨਾਲ ਸ਼ਾਨਦਾਰ ਰੂਪ ’ਚ ਸਜਾਇਆ ਗਿਆ ਹੈ। ਇਸ ਸ਼ੁੱਭ ਵੇਲੇ ਦਾ ਜ਼ਰਾ-ਜ਼ਰਾ ਖੁਸ਼ ਹੋ ਕੇ ਮਾਣ ਨਾਲ ਵਧਾਈਆਂ ਦੇ ਰਿਹਾ ਹੈ ਆਪਣੇ ਸੱਚੇ ਮੁਰਸ਼ਿਦ-ਏ-ਕਾਮਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਹਰ ਸ਼ਖਸ ਅਦਭੁਤ, ਅਭੁੱਲ ਖੁਸ਼ੀ ਨਾਲ ਭਰਿਆ ਹੋਇਆ ਹੈ ਜੀ, ਹਾਂ ਅਸੀਂ ਗੱਲ ਕਰ ਰਹੇ ਹਾਂ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਅਵਤਾਰ ਦਿਹਾੜੇ ਦੇ ਪਵਿੱਤਰ ਐੱਮਐੱਸਜੀ ਭੰਡਾਰੇ ਦੀ।
ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਪਵਿੱਤਰ ਭੰਡਾਰਾ
25 ਜਨਵਰੀ ਵੀਰਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ, ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਦੇ ਨਾਲ-ਨਾਲ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਸਾਧ-ਸੰਗਤ ਧੂਮਧਾਮ ਅਤੇ ਸ਼ਰਧਾ ਨਾਲ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਅਵਤਾਰ ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਵੇਗੀ ਇਸ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਨਲਾਈਨ ਆਪਣੇ ਪਵਿੱਤਰ ਬਚਨ ਫ਼ਰਮਾਉਣਗੇ। MSG Bhandara
ਪਵਿੱਤਰ ਭੰਡਾਰਾ ਵੀਰਵਾਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗਾ ਇਸ ਮੌਕੇ ਨਸ਼ਾ ਤੇ ਬੁਰਾਈਆਂ ਛੁਡਵਾਉਣ ਦਾ ਪ੍ਰਣ ਵੀ ਦਿਵਾਇਆ ਜਾਵੇਗਾ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰੇ ਸਬੰਧੀ ਪੰਡਾਲ, ਲੰਗਰ, ਟ੍ਰੈਫਿਕ, ਸਫਾਈ, ਪੀਣ ਦੇ ਪਾਣੀ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਪਵਿੱਤਰ ਭੰਡਾਰੇ ਵਾਲੀਆਂ ਥਾਵਾਂ ਵੱਲ ਆਉਂਦੇ ਸਾਰੇ ਮਾਰਗਾਂ ਨੂੰ ਰੰਗ-ਬਰੰਗੀਆਂ ਝੜੀਆਂ, ਝਾਲਰਾਂ, ਲਾਈਟਾਂ ਅਤੇ ਸ਼ਾਨਦਾਰ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ ਹੈ ਸੇਵਾਦਾਰ ਬਿਨਾ ਥੱਕੇ, ਬਿਨਾ ਰੁਕੇ ਦਿਨ-ਰਾਤ ਸੇਵਾ ਕਾਰਜਾਂ ’ਚ ਜੁਟੇ ਹੋਏ ਹਨ।
ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਪਵਿੱਤਰ ਧਰਤੀ ਪਿੰਡ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ਵਿਖੇ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਹਾੜੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਅਤੇ ਵਿਸ਼ਾਲ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕਰਦੀ ਹੈ।
ਇੱਥੇ-ਇੱਥੇ ਮਨਾਇਆ ਜਾਵੇਗਾ ਪਵਿੱਤਰ ਐੱਮਐੱਸਜੀ ਭੰਡਾਰਾ (MSG Bhandara)
ਹਰਿਆਣਾ : ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ
ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ
ਪੰਜਾਬ : ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ (ਬਠਿੰਡਾ)
ਰਾਜਸਥਾਨ : ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰ ਵਾਲੀ ਸਾਦੁਲ ਸ਼ਹਿਰ, ਸ਼੍ਰੀਗੰਗਾਨਗਰ
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਦਿਆਪੁਰ ਧਾਮ, ਕੋਟਾ
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹ-ਏ-ਸੁੱਖ ਆਸ਼ਰਮ, ਜੈਪੁਰ
ਹਿਮਾਚਲ ਪ੍ਰਦੇਸ਼ : ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ ਪਾਲਮਪੁਰ (ਕਾਂਗੜਾ)
ਉੱਤਰ ਪ੍ਰਦੇਸ਼ :ਤੇਹਰਾ, (ਜ਼ਿਲ੍ਹਾ ਆਗਰਾ)
ਦਾਦਰੀ, (ਜ਼ਿਲ੍ਹਾ ਗੌਤਮਬੁੱਧਨਗਰ)
ਮੁਜੱਫਰਨਗਰ ਪੱਛਮੀ
ਡਬਾਰਸੀ, (ਜ਼ਿਲ੍ਹਾ ਅਮਰੋਹਾ)
ਉੱਤਰਾਖੰਡ : ਰੁੜਕੀ, (ਜ਼ਿਲ੍ਹਾ ਹਰਿਦੁਆਰ)
ਗੋਬਰਾ, (ਬਾਜਪੁਰ, ਜ਼ਿਲ੍ਹਾ ਊਧਮ ਸਿੰਘ ਨਗਰ)