ਸਲਾਬਤਪੁਰਾ (ਸੁਖਜੀਤ ਮਾਨ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਦਿਹਾੜੇ ਦਾ ਪਵਿੱਤਰ ਐਮਐਸਜੀ ਭੰਡਾਰਾ ਮਨਾਉਣ ਲਈ ਪੰਜਾਬ ਦੀ ਸਾਧ ਸੰਗਤ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ -ਸਲਾਬਤਪੁਰਾ (ਬਠਿੰਡਾ) ਵਿਖੇ ਪੁੱਜ ਰਹੀ ਹੈ । (MSG Bhandara Salabatpura)
ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਸਾਧ ਸੰਗਤ ਪੂਰੀ ਤਰ੍ਹਾਂ ਸਜ-ਧਜ ਕੇ ਭੰਗੜੇ ਪਾਉਂਦੀ ਹੋਈ ਮੁੱਖ ਪੰਡਾਲ ਵੱਲ ਵਧ ਰਹੀ ਹੈ। ਸਾਧ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪੋ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਮੁੱਖ ਪੰਡਾਲ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲੜੀਆਂ, ਫੁੱਲਾਂ ਆਦਿ ਨਾਲ ਸਜਾਇਆ ਗਿਆ ਹੈ।
ਪਵਿੱਤਰ ਭੰਡਾਰੇ ਦੀ ਸ਼ੁਰੂਆਤ ਭਾਵੇਂ 12 ਵਜੇ ਹੋਣੀ ਹੈ ਪਰ ਸਾਧ ਸੰਗਤ ਕੱਲ੍ਹ ਤੋਂ ਹੀ ਆਉਣੀ ਸ਼ੁਰੂ ਹੋ ਗਈ ਸੀ ਤੇ ਲਗਾਤਾਰ ਆ ਰਹੀ ਹੈ। ਸਾਧ ਸੰਗਤ ਵੱਲੋਂ ਨੱਚ ਗਾ ਕੇ ਖੁਸ਼ੀ ਮਨਾਉਂਦਿਆਂ ਇੱਕ-ਦੂਜੇ ਨੂੰ ਇਸ ਖੁਸ਼ੀਆਂ ਭਰੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕੜਾਕੇ ਦੀ ਠੰਢ ਵੀ ਸੰਗਤ ਦੇ ਉਤਸ਼ਾਹ ਅੱਗੇ ਮੱਠੀ ਪੈ ਰਹੀ ਹੈ।
Also Read : MSG Bhandara : ਆਈ ਸ਼ੁੱਭ ਘੜੀ, ਖੁਸ਼ੀਆਂ ਨਾਲ ਮਹਿਕਿਆ ਜ਼ਰਾ-ਜ਼ਰਾ