ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, February 20, 2026
More
    Home Breaking News ਰਾਜਸਥਾਨ &#821...

    ਰਾਜਸਥਾਨ ‘ਚ ਵਗ ਰਿਹੈ ਸ਼ਰਧਾ ਦਾ ਸਮੁੰਦਰ, ਵੱਡੀ ਗਿਣਤੀ ’ਚ ਪੁੱਜ ਰਹੀ ਐ ਸਾਧ-ਸੰਗਤ

    ਜੈਪੁਰ (ਸੱਚ ਕਹੂੰ ਨਿਊਜ)। ਸੱਚੇ ਰੂਹਾਨੀ ਰਹਿਬਰ, ਮਹਾਨ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਐੱਮਐੱਸਜੀ ਮਹਾਂ ਰਹਿਮੋਕਰਮ ਭੰਡਾਰਾ (MSG Bhandara in Rajasthan) ਅੱਜ ਐਤਵਾਰ ਨੂੰ ਜੈਪੁਰ ਵਿਖੇ ਰਾਜਸਥਾਨ ਦੀ ਸਾਧ-ਸੰਗਤ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਉਣ ਜਾ ਰਹੀ ਹੈ। ਸਵੇਰ ਤੋਂ ਹੀ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪਹੰੁਚਣੀ ਸ਼ੁਰੂ ਹੋ ਗਈ ਹੈ।

    ਪਵਿੱਤਰ ਭੰਡਾਰੇ ਸਬੰਧੀ ਸੂਬੇ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਤਿਆਰੀਆਂ ਦੇਖਿਆਂ ਹੀ ਬਣਦੀਆਂ ਹਨ। ਵੱਡੀ ਗਿਣਤੀ ’ਚ ਸਾਧ-ਸੰਗਤ ਇਸ ਪਵਿੱਤਰ ਭੰਡਾਰੇ ’ਤੇ ਸ਼ਿਰਕਤ ਕਰੇਗੀ ਤੇ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ। ਸਾਧ-ਸੰਗਤ ਦੀ ਸਹੂਲਤ ਲਈ ਪ੍ਰਬੰਧਕੀ ਕਮੇਟੀ ਵੱਲੋਂ ਵੱਖ-ਵੱਖ ਪੰਡਾਲ ਬਣਾਏ ਗਏ ਹਨ ਤੇ ਸੇਵਾਦਾਰ ਨੇ ਆਪਣੀਆਂ-ਆਪਣੀਆਂ ਡਿਊਟੀਆਂ ਬੜੀ ਤਨਦੇਹੀ ਨਾਲ ਨਿਭਾ ਰਹੇ ਹਨ।

    ਇਸ ਮੌਕੇ ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਉਣਗੇ। ਇਸ ਦੌਰਾਨ ਨਸ਼ੇ ਆਦਿ ਬੁਰਾਈਆਂ ਛੁਡਵਾਉਣ ਲਈ ਕੈਂਪ ਵੀ ਲਾਇਆ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here