ਬਰਨਾਵਾ ’ਚ MSG ਭੰਡਾਰਾ ਭਲਕੇ

MSG Bhandara

ਸਾਧ-ਸੰਗਤ ’ਚ ਭਾਰੀ ਉਤਸ਼ਾਹ ਤੇ ਛਾਈਆਂ ਖੁਸ਼ੀਆਂ | MSG BhandaraMSG Bhandara

ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਾਤਰ ਦਿਹਾੜੇ ਦਾ ਐੱਮਐੱਸਜੀ ਭੰਡਾਰਾ ਐਤਵਾਰ 7 ਜਨਵਰੀ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ ਯੂਪੀ ’ਚ ਮਨਾਇਆ ਜਾ ਰਿਹਾ ਹੈ ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸੇਵਾਦਾਰ ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ’ਚ ਪੂਰੇ ਜੋਸ਼ ਨਾਲ ਜੁਟੇ ਹੋਏ ਹਨ ਐੱਮਐੱਸਜੀ ਭੰਡਾਰੇ ਦਾ ਪ੍ਰੋਗਰਾਮ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗਾ। (MSG Bhandara)

ਰੂਹਾਨੀਅਤ : ਬਚਨਾਂ ’ਤੇ ਅਮਲ ਕਰੋ ਤਾਂ ਸਭ ਹਾਸਲ ਹੁੰਦਾ ਹੈ

ਪਵਿੱਤਰ ਭੰਡਾਰੇ ਮੌਕੇ ਪੰਡਾਲ, ਟ੍ਰੈਫ਼ਿਕ ਗਰਾਊੁਂਡ, ਲੰਗਰ-ਭੋਜਨ ਸਮੇਤ ਵੱਖ ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਈ: ਨੂੰ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ਦੀ ਪਵਿੱਤਰ ਧਰਤੀ ’ਤੇ ਅਵਤਾਰ ਧਾਰਨ ਕੀਤਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਮਾਨਵਤਾ ਭਲਾਈ ਦੇ 161 ਕਾਰਜ ਕਰਕੇ ਪੂਰੇ ਉਤਸ਼ਾਹ ਨਾਲ ਮਨਾਉਂਦੀ ਹੈ। (MSG Bhandara)

LEAVE A REPLY

Please enter your comment!
Please enter your name here