ਭੰਡਾਰੇ ਦਾ ਸਮਾਂ: ਸਵੇਰੇ 8:30 ਵਜੇ
ਬਰਨਾਵਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਪਵਿੱਤਰ ਅਵਤਾਰ ਮਹੀਨੇ ਦਾ ਪਵਿੱਤਰ ‘ਐੱਮਐੱਸਜੀ ਭੰਡਾਰਾ’ ਅੱਜ ਸ਼ਾਹ ਸਤਿਨਾਮ ਜੀ ਧਾਮ, ਬਰਨਾਵਾ, ਉੱਤਰ ਪ੍ਰਦੇਸ਼ ‘ਚ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਪਵਿੱਤਰ ਭੰਡਾਰੇ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸ਼ਰਧਾਲੂਆਂ ਦਾ ਆਉਣਾ ਜਾਰੀ ਹੈ ਸ਼ਨਿੱਚਰਵਾਰ ਸ਼ਾਮ ਤੱਕ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਆਪਣੇ ਮੁਰਸ਼ਿਦ ਦਾ ਪਵਿੱਤਰ ਅਵਤਾਰ ਦਿਵਸ ਮਨਾਉਣ ਲਈ ਆਸ਼ਰਮ ਪਹੁੰਚ ਚੁੱਕੇ ਸਨ ਇਸ ਮੌਕੇ ਪੂਜਨੀਕ ਗੁਰੂ ਜੀ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ
ਸਾਰਿਆਂ ਦਾ ਭਲਾ ਕਰਦੇ ਹਨ ਸੰਤ: ਪੂਜਨੀਕ ਗੁਰੂ ਜੀ
ਸ਼ਨਿੱਚਰਵਾਰ ਸ਼ਾਮ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਈ ਰੂਹਾਨੀ ਮਜਲਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ, ਪ੍ਰਭੂ ਦਾ ਨਾਮ ਸੁੱਖਾਂ ਦੀ ਖਾਨ ਹੈ ਭਾਗਸ਼ਾਲੀ ਹੁੰਦੇ ਹਨ ਉਹ ਲੋਕ ਜੋ ਰਾਮ-ਨਾਮ ਨਾਲ ਸਵੇਰ ਦੀ ਸ਼ੁਰੂਆਤ ਕਰਦੇ ਹਨ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਵੀ ਰਾਮ ਨਾਮ ‘ਚ ਲੱਗੇ ਰਹਿੰਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਲਿਯੁਗ ‘ਚ ਕਿਸੇ ਨੂੰ ਵੀ ਕੰਮ ਧੰਦਿਆਂ ਤੋਂ ਫੁਰਸਤ ਨਹੀਂ ਹੈ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਅਤੇ ਮਾਇਆ ਦੇ ਜਾਲ ‘ਚ ਫਸੇ ਹੋਏ ਹਨ
ਉਹ ਲੋਕ ਜੋ ਪਰਮਾਤਮਾ ਦਾ ਨਾਮ ਲੈਂਦੇ ਹਨ ਉਹੀ ਅਤਿ ਤੋਂ ਬਚੇ ਹੋਏ ਹਨ ਸੰਤ ਇਹ ਨਹੀਂ ਕਹਿੰਦੇ ਕਿ ਕੰਮ-ਧੰਦਾ ਨਾ ਕਰੋ, ਫਰਜ਼ ਅਦਾ ਨਾ ਕਰੋ, ਸਗੋਂ ਸੰਤ ਇਹ ਕਹਿੰਦੇ ਹਨ ਆਪਣਾ ਫਰਜ਼ ਅਦਾ ਕਰਦਿਆਂ ਕੰਮ-ਧੰਦੇ ਕਰੋ ਪਰ ਨਾਲ ਰਾਮ ਦਾ ਨਾਮ ਵੀ ਜਪਦੇ ਰਹੋ ਹੱਥਾਂ-ਪੈਰਾਂ ਨਾਲ ਕਰਮਯੋਗੀ ਬਣੋ ਅਤੇ ਜੀਭ੍ਹਾ ਨਾਲ ਰਾਮ ਨਾਮ ਜਪੋ ਰਾਮ ਨਾਮ ਜਪਦੇ ਕਾਰਜ ਕਰਦੇ ਹੋ ਤਾਂ ਅਲੱਗ ਹੀ ਸਮਰੱਥਾ, ਤਾਕਤ ਵਧੇਗੀ ਕੰਮ ਧੰਦੇ ‘ਚ ਸਫਲਤਾ ਦੀ ਪੌੜੀ ਚੜ੍ਹਦੇ ਜਾਓਗੇ ਰਾਮ ਨਾਮ ਜਪਦੇ ਹੋ ਤਾਂ ਰੂਹਾਨੀਅਤ ਵੱਲ ਵੀ ਤਰੱਕੀ ਕਰਦੇ ਜਾਓਗੇ
ਰਾਮ ਨਾਮ ‘ਚ ਸਮਾਂ ਜ਼ਰੂਰ ਲਾਓ
ਰਾਮ ਨਾਮ ‘ਚ ਸਮਾਂ ਜ਼ਰੂਰ ਲਾਓ ਪਰਮਾਤਮਾ ‘ਚ ਉਹ ਸ਼ਕਤੀ ਹੈ ਜੋ ਇਨਸਾਨ ਨੂੰ ਟੈਨਸ਼ਨ ਫ੍ਰੀ ਕਰ ਦਿੰਦੀ ਹੈ ਰਾਮ ਨਾਮ ਨਾਲ ਸਿਹਤ ਵੀ ਤੰਦਰੁਸਤ ਰਹੇਗੀ ਅਤੇ ਕੰਮ ‘ਚ ਵੀ ਤਰੱਕੀ ਹੋਵੇਗੀ ਸੰਤਾਂ ਦਾ ਕੰਮ ਜੀਵਾਂ ਨੂੰ ਸਮਝਾਉਣਾ, ਲੋਕਾਂ ਨੂੰ ਦੱਸਣਾ ਹੁੰਦਾ ਹੈ ਅਤੇ ਕੋਈ ਸੁਣ ਕੇ ਅਮਲ ਕਰ ਲਵੇ ਤਾਂ ਉਨ੍ਹਾਂ ਦਾ ਭਲਾ ਹੁੰਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਸਹੀ ਰਸਤੇ ‘ਤੇ ਚੱਲੇ ਗਮ, ਚਿੰਤਾ ਤੋਂ ਮੁਕਤ ਰਹੇ, ਇਸ ਲਈ ਸੰਤ ਇਸ ਜਹਾਨ ‘ਚ ਆਉਂਦੇ ਹਨ ਸੰਤ ਸਭ ਦਾ ਭਲਾ ਕਰਦੇ ਹਨ ਸੰਤਾਂ ਨੇ ਹਰ ਕਿਸੇ ਨੂੰ ਪਰਮਾਤਮਾ ਨਾਲ ਮਿਲਵਾਉਣ ਦਾ ਬੀੜਾ ਚੁੱਕਿਆ ਹੈ ਸੰਤ ਦੋਸਤ ਬਣ ਕੇ ਰਸਤਾ ਵਿਖਾਉਂਦੇ ਹਨ, ਜੋ ਮੰਨ ਲੈਂਦੇ ਹਨ ਜ਼ਿੰਦਗੀ ਦੀ ਸਫ਼ਲਤਾ ਦੀ ਕੁੰਜੀ ਹਾਸਲ ਕਰ ਲੈਂਦੇ ਹਨ
ਪੀਰ-ਫਕੀਰ ਦੀ ਗੱਲ ਸੁਣੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੀਰ-ਫਕੀਰ ਦੀ ਗੱਲ ਸੁਣੋ ਓਮ, ਹਰੀ ਨਾਲ ਪਿਆਰ ਕਰੋ ਜੋ ਰਾਮ ਨਾਲ ਪਿਆਰ ਕਰਦੇ ਹਨ, ਉਨ੍ਹਾਂ ਨੂੰ ਅੰਦਰ-ਬਾਹਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਮਰਿਆਦਾ ‘ਚ ਰਹੋ, ਸਿਹਤਮੰਦ ਪ੍ਰੇਮ ਰੱਖੋ, ਰਿਸ਼ਤਿਆਂ ਪ੍ਰਤੀ ਵਫ਼ਾਦਾਰ ਰਹੋਗੇ ਤਾਂ ਰੂਹਾਨੀਅਤ ‘ਚ ਤਰੱਕੀ ਕਰਦੇ ਜਾਓਗੇ
ਪਰਮਾਤਮਾ ਦਾ ਨਾਮ ਹਰ ਜਗ੍ਹਾ ਤੁਹਾਨੂੰ ਸੁਰੱਖਿਆ ਕਵਚ ਬਣ ਕੇ ਬਚਾਵੇਗਾ, ਅਤੇ ਅੰਦਰ-ਬਾਹਰ ਦੀ ਸਫ਼ਾਈ ਕਰਦੇ ਹੋਏ ਤੁਹਾਨੂੰ ਖੁਸ਼ੀਆਂ ਦੇਵੇਗਾ ਜੋ ਮਾਲਕ ਦੇ ਨਾਮ ‘ਤੇ ਨਹੀਂ ਚਲਦੇ ਉਹ ਦੂਰ ਹੁੰਦੇ ਚਲੇ ਜਾਂਦੇ ਹਨ ਸਭ ਦੇ ਭਲੇ ਦੀ ਭਾਵਨਾ ਤੁਹਾਡੇ ਹਿਰਦੇ ‘ਚ ਹੋਵੇ, ਤੁਸੀਂ ਸਭ ਦੀ ਖੈਰ ਮੰਗਦੇ ਹੋ ਤਾਂ ਪਰਮਾਤਮਾ ਤੁਹਾਡਾ ਭਲਾ ਜ਼ਰੂਰ ਕਰ ਦਿੰਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਚੰਗੇ ਕਰਮ ਕਰੋਗੇ, ਪਰਮਾਤਮਾ ਦਾ ਨਾਮ ਜਪੋਗੇ ਅਤੇ ਫਰਜ਼ ਅਦਾ ਕਰਦੇ ਅੱਗੇ ਵਧ ਜਾਓਗੇ ਸੇਵਾ-ਸਿਮਰਨ ਕਰਦੇ ਅੱਗੇ ਵਧੋਗੇ ਤਾਂ ਮਾਲਕ ਦੀਆਂ ਉਹ ਤਮਾਮ ਖੁਸ਼ੀਆਂ ਹਾਸਲ ਕਰੋਗੇ ਜੋ ਪਰਮਾਤਮਾ ਨੇ ਇਨਸਾਨ ਲਈ ਬਣਾਈਆਂ ਹਨ ਜ਼ਿੰਦਗੀ ਦਾ ਟੀਚਾ ਬਣਾ ਕੇ ਚੱਲੋ ਜੋ ਟੀਚਾ ਬਣਾ ਨੇ ਨਹੀਂ ਚਲਦੇ ਉਹ ਸਮਾਂ ਬਰਬਾਦ ਕਰਕੇ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਕੁਝ ਹਾਸਲ ਕਰਨ ਲਈ ਕੁਝ ਗੁਆਉਣਾ ਪੈਂਦਾ ਹੈ, ਤਪੱਸਿਆ ਕਰਨੀ ਪੈਂਦੀ ਹੈ ਤਿਆਗ ਤਪੱਸਿਆ ਨਾਲ ਅੱਗੇ ਵਧੋਗੇ ਤਾਂ ਜ਼ਰੂਰ ਸਫਲਤਾ ਮਿਲੇਗੀ ਜ਼ਿੰਦਗੀ ਜੀਓ ਤਾਂ ਅਜਿਹੀ ਜੀਓ, ਜਿਸ ‘ਚ ਦੂਜਿਆਂ ਦਾ ਭਲਾ ਕਰ ਸਕੋ ਸੇਵਾ-ਸਿਮਰਨ ਕਰੋ, ਪ੍ਰਭੂ ਦਾ ਨਾਮ ਜਪਣ ਨਾਲ ਸੰਚਿਤ ਕਰਮ ਵੀ ਕੱਟ ਜਾਂਦੇ ਹਨ
ਸਾਧ-ਸੰਗਤ ਨੇ ਲਏ ਪ੍ਰਣ
ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਵਿਖੇ ਹੋਈ ਸ਼ਨਿੱਚਰਵਾਰ ਸ਼ਾਮ ਦੀ ਮਜਲਸ ‘ਚ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਦੋ ਪ੍ਰਣ ਕੀਤੇ
1. ਆਪਣੇ ਸਤਿਗੁਰੂ ‘ਤੇ ਦ੍ਰਿੜ ਭਰੋਸਾ ਰੱਖਾਂਗੇ
2. ਮਰਿਆਦਾ ‘ਚ ਰਹਿ ਕੇ ਸੇਵਾ ਕਰਾਂਗੇ
ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਯੂਪੀ-ਉੱਤਰਾਖੰਡ ਦੇ ਬਲਾਕਾਂ ਦਾ ਸਨਮਾਨ
ਰੂਹਾਨੀ ਮਜਲਸ ਦੌਰਾਨ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਕਾਰਜਾਂ ‘ਚ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਲਾਕਾਂ ਦੇ ਸੇਵਾਦਾਰਾਂ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਚਮਚਮਾਉਂਦੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ
ਪੂਜਨੀਕ ਗੁਰੂ ਜੀ ਤੋਂ ਸਨਮਾਨ ਹਾਸਲ ਕਰਕੇ ਸੇਵਾਦਾਰ ਫੁੱਲੇ ਨਹੀਂ ਸਮਾ ਰਹੇ ਸਨ ਸਫ਼ਾਈ ਮਹਾਂਅਭਿਆਨ ‘ਚ ਜਿੱਥੇ ਉੱਤਰ ਪ੍ਰਦੇਸ਼ ਦਾ ਬਲਾਕ ਇੰਦਰਾਪੁਰੀ ਦੂਜੇ ‘ਤੇ ਗਾਜ਼ੀਆਬਾਦ ਸ਼ਹਿਰ ਤੀਜੇ ਸਥਾਨ ‘ਤੇ ਰਿਹਾ ਜਦੋਂਕਿ ਉੱਤਰਾਖੰਡ ਦਾ ਬਲਾਕ ਬਾਜਪੁਰ ਅਤੇ ਰਹਿਮਤਪੁਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ
ਜ਼ਰੂਰਤਮੰਦਾਂ ਨੂੰ ਫੂਡ ਬੈਂਕ, ਟੁਆਏ ਬੈਂਕ ਅਤੇ ਕਲਾਥ ਬੈਂਕ ਰਾਹੀਂ ਮੱਦਦ ਕਰਨ ‘ਚ ਉੱਤਰ ਪ੍ਰਦੇਸ਼ ਦਾ ਬਲਾਕ ਮੁਜੱਫਰਨਗਰ ਪੂਰਬੀ ਅਤੇ ਸਾਹਿਬਾਬਾਦ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ ਜਦੋਂਕਿ ਉੱਤਰਾਖੰਡ ਦੇ ਬਲਾਕ ਰੂਦਰਪੁਰ ਅਤੇ ਗਦਰਪੁਰ ਲੜੀਵਾਰ ਦੂਜੇ-ਤੀਜੇ ਸਥਾਨ ‘ਤੇ ਰਹੇ
ਲੋਕਾਂ ਨੂੰ ਰਾਮ ਨਾਮ ਵੱਲ ਪ੍ਰੇਰਿਤ ਕਰਨ ਦੀ ਸੇਵਾ ‘ਚ ਉੱਤਰ ਪ੍ਰਦੇਸ਼ ਦੇ ਬਲਾਕ ਅਲੀਗੜ੍ਹ ਕੌਲ ਅਤੇ ਹਸਤਿਨਾਪੁਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ ਜਦੋਂਕਿ ਇਸ ਸੇਵਾ ‘ਚ ਉੱਤਰਾਖੰਡ ਦਾ ਬਲਾਕ ਰੂੜਕੀ ਦੂਜੇ ਅਤੇ ਗਦਰਪੁਰ ਤੀਜੇ ਸਥਾਨ ‘ਤੇ ਰਿਹਾ