MSG Bhandara: ਆਪ ਜੀ ਦਾ ਆਪਣੇ ਪੂਰਨ ਮੁਰਸ਼ਿਦ ’ਤੇ ਅਟੁੱਟ ਵਿਸ਼ਵਾਸ ਬਣ ਗਿਆ। ਆਪ ਜੀ ਆਪਣੇ ਮੁਰਸ਼ਿਦ ਖੁਦ-ਖੁਦਾ ਸਤਿਗੁਰ ਦੇ ਨੂਰੀ ਜਲਾਲ ਨੂੰ ਕਣ-ਕਣ ਵਿੱਚ ਪ੍ਰਤੱਖ ਵੇਖਦੇ। ਆਪਣੇ ਪਿਆਰੇ ਪ੍ਰੀਤਮ ਮੁਰਸ਼ਿਦ ਦੇ ਨੂਰੀ ਜਲਾਲ ਵਿੱਚ ਮਿਲ ਕੇ ਆਪ ਜੀ ਖੁਦ ਵੀ ਨੂਰੇ ਜਲਾਲ ਬਣ ਗਏ। ਆਪ ਜੀ ਹਰ ਵਕਤ ਆਪਣੇ ਸਤਿਗੁਰੂ ਜੀ, ਜਿਸ ਨੇ ਰੂਹਾਨੀ ਪਿਆਸ ਬੁਝਾ ਦਿੱਤੀ, ਦਾ ਧੰਨ ਧੰਨ ਕਰਦੇ ਰਹਿੰਦੇ ਅਤੇ ਮਸਤੀ ਵਿੱਚ ਘੁੰਗਰੂ ਬੰਨ੍ਹ ਕੇ ਨੱਚਦੇ ਰਹਿੰਦੇ।
ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ ਨੇ ਆਪ ਜੀ ਦਾ ਨਾਂਅ ਖੇਮਾ ਮੱਲ ਤੋਂ ਬਦਲ ਕੇ ਸ਼ਾਹ ਮਸਤਾਨਾ ਜੀ ਰੱਖ ਦਿੱਤਾ। ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ ਆਪ ਜੀ ਨੂੰ ਵੇਖ ਕੇ ਮੁਸਕਰਾਉਂਦੇ ਰਹਿੰਦੇ। ਆਪ ਜੀ ਹਰ ਵਕਤ ਸਤਿਗੁਰੂ ਦਾ ਸ਼ੁਕਰਾਨਾ ਕਰਦੇ। ਹੇ! ਮੇਰੇ ਸੋਹਣੇ ਮੱਖਣ ਮਲਾਈ ਪੀਰ ਦਾਤਾ ਸਾਵਣ ਸ਼ਾਹ ਤੂੰ ਹੀ ਮੇਰਾ ਪੀਰ, ਤੂੰ ਹੀ ਮੇਰਾ ਬਾਪ, ਤੂੰ ਹੀ ਮਾਂ, ਤੂੰ ਹੀ ਮੇਰਾ ਯਾਰ, ਤੂੰ ਹੀ ਮੇਰਾ ਖੁਦਾ, ਤੂੰ ਹੀ ਮੇਰੀ ਦੌਲਤ, ਤੂੰ ਹੀ ਮੇਰਾ ਨਿਰੰਕਾਰ, ਤੂੰ ਹੀ ਮੇਰਾ ਸਭ ਕੁਝ। ਧੰਨ ਧੰਨ ਸਾਵਣ ਸ਼ਾਹ ਸਾਈਂ ਤੇਰਾ ਹੀ ਆਸਰਾ । ਉਸ ਵਕਤ ਉੱਥੇ ਪ੍ਰਚਲਿਤ ਨਾਅਰਾ ਕੁਝ ਹੋਰ ਸੀ। ਉਸ ਵੇਲੇ ਦੇ ਪ੍ਰਬੰਧਕਾਂ ਨੇ ਆਪ ਜੀ ਦੀ ਸ਼ਿਕਾਇਤ ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ ਕੋਲ ਕੀਤੀ ਕਿ ਮਸਤਾਨਾ ਸ਼ਾਹ ਤਾਂ ਰਵਾਇਤੀ ਨਾਅਰਾ ਨਹੀਂ ਬੋਲਦੇ। ਆਪਣੇ ਬਣਾਏ ਹੀ ਨਾਅਰੇ ਬੋਲਦੇ ਹਨ।
MSG Bhandara
ਜਦ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ ਨੇ ਇਸ ਬਾਰੇ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਸਾਡੀ ਮਹਿਮਾ ਕਿਉਂ ਕਰਦੇ ਹੋ ਤਾਂ ਆਪ ਜੀ ਨੇ ਫ਼ਰਮਾਇਆ, ‘ਹੇ! ਮੇਰੇ ਸਾਈਂ ਅਸੀਂ ਤਾਂ ਸਿਰਫ਼ ਆਪ ਜੀ ਨੂੰ ਵੇਖਿਆ ਹੈ ਹੋਰ ਕਿਸੇ ਬਾਰੇ ਜਾਣਦੇ ਹੀ ਨਹੀਂ, ਜੋ ਵੇਖਿਆ ਹੈ ਉਹੀ ਬੋਲਦੇ ਹਾਂ ਤੇ ਜੇ ਕੋਈ ਆਦਮੀ ਕਿਸੇ ਦਾ ਦੱਬਿਆ ਖਜ਼ਾਨਾ ਕੱਢ ਦੇਵੇ ਤਾਂ ਉਹ ਕਿਸ ਦਾ ਧੰਨ ਧੰਨ ਕਰੇਗਾ, ਖਜ਼ਾਨਾ ਕਢਾਉਣ ਵਾਲੇ ਦਾ ਜਾਂ ਕਿਸੇ ਹੋਰ ਦਾ, ਫਿਰ ਪੂਜਨੀਕ ਬਾਬਾ ਜੀ ਦੀ ਹਜ਼ੂਰੀ ਚ ਧੰਨ ਧੰਨ ਦਾਤਾ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ ਦਾ ਨਾਅਰਾ ਲਾਇਆ।
ਇਸ ’ਤੇ ਹਜ਼ੂਰ ਸੱਚੇ ਪਾਤਸ਼ਾਹ ਬਾਬਾ ਸਾਵਣ ਸ਼ਾਹ ਜੀ ਨੇ ਬਚਨ ਫ਼ਰਮਾਇਆ ਕਿ ਇਸ ’ਤੇ ਤਾਂ ਕਾਲ ਹੋਰ ਚਿੜੇਗਾ ਪਰ ਹੋ ਤੁਸੀਂ ਸੱਚੇ, ਅੱਜ ਤੋਂ ਬਾਅਦ ਆਪ ਨੇ ਸਾਂਝਾ ਸ਼ਬਦ ਸਤਿਗੁਰੂ ਬੋਲਣਾ ਹੈ ਭਾਵ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਆਪ ਜੀ ਨੇ ਆਪਣੇ ਸਤਿਗੁਰੂ ਦਾ ਕੋਟਿਨ-ਕੋਟਿ ਧੰਨਵਾਦ ਕੀਤਾ। ਪੂਜਨੀਕ ਬਾਬਾ ਸਾਵਣ ਸ਼ਾਹ ਜੀ ਨੇ ਆਪ ਜੀ ’ਤੇ ਨੂਰਾਨੀ ਦ੍ਰਿਸ਼ਟੀ ਪਾ ਕੇ ਬਚਨ ਫ਼ਰਮਾਇਆ, ‘ਮਸਤਾਨਾ ਸ਼ਾਹ, ਬਹੁਤ ਉੱਚਾ ਕਲਾਮ ਹੈ ਤੇਰਾ! ਕੋਈ ਨਾਮ ਪਿੱਛੇ, ਕੋਈ ਭਜਨ ਪਿੱਛੇ, ਕੋਈ ਰੌਸ਼ਨੀ ਪਿੱਛੇ ਪੈ ਗਿਆ ਪਰ ਸਾਨੂੰ ਕਿਸੇ ਨੇ ਨਹੀਂ ਪਕੜਿਆ, ਕੋਈ ਨਸੀਬਾਂ ਵਾਲਾ ਹੋਵੇ ਤਾਂ ਪਕੜੇ, ਮਸਤਾਨਾ ਸ਼ਾਹ ਤੁਸੀਂ ਨਸੀਬਾਂ ਵਾਲੇ ਹੋ ਜਿਸ ਨੇ ਸਤਿਗੁਰੂ ਦੀ ਮਹਿਮਾ ਜਾਣੀ ।’













