ਗਜ਼ਬ ਹੈ ਤੇਰਾ ਅੰਦਾਜ਼ ਮੌਲ਼ਾ

Dr MSG

ਇੱਕ ਤੋਂ ਵਧ ਕੇ ਇੱਕ ਕਲਾਕਾਰ

ਸਰਸਾ:ਡਾ. ਐੱਮਐੱਸਜੀ ਦੇ 50ਵੇਂ ਗੋਲਡਨ ਜੁਬਲੀ ਬਰਥ-ਡੇ ‘ਤੇ ਹੋਏ ਐੱਮਐੱਸਜੀ ਭੰਡਾਰੇ ਦੀ ਦੂਜੀ ਰਾਤ ਨੂੰ ਪ੍ਰੋਗਰਾਮ ‘ਚ ‘ਆਰਟ ਐਂਡ ਮੈਜਿਸ਼ੀਅਨ ਨਾਈਟ’ (Art Magician Night) ‘ਚ ਸਭ ਤੋਂ ਪਹਿਲਾਂ ਪ੍ਰਸਿੱਧ ਜਾਦੂਗਰ ਰਾਜ ਕੁਮਾਰ ਦੀ ਟੀਮ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ । ਪ੍ਰਸਿੱਧ ਜਾਦੂਗਰ ਰਾਜ ਕੁਮਾਰ ਦੀ ਟੀਮ ਦੇ ਮੈਂਬਰਾਂ ਜਾਦੂਗਰ ਵੀਰਾਂ ਤੁਸ਼ਾਰ, ਮੋਹਿਤ ਤੇ ਮਨੋਜ ਨੇ ਇੱਕ ਤੋਂ ਬਾਅਦ ਇੱਕ ਹੈਰਾਨੀਜਨਕ ਕਰਤਬ ਦਿਖਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ।

ਜਾਦੂਗਰਾਂ ਦੀ ਇਹ ਟੀਮ ਇੰਡੋਨੇਸ਼ੀਆ, ਥਾਈਲੈਂਡ, ਓਮਾਨ, ਜਰਮਨੀ, ਕੰਬੋਡੀਆ ਸਮੇਤ ਵਿਸ਼ਵ ਦੇ ਕਈ ਦੇਸ਼ਾਂ ‘ਚ ਪੇਸ਼ਕਾਰੀ ਕਰ ਚੁੱਕੀ ਹੈ ਤੇ ਉਨ੍ਹਾਂ ਨੂੰ ਜਾਦੂ ਦੀ ਦੁਨੀਆ ਦੇ ਮੈਰਲੀਨ ਐਵਾਰਡ ਤੇ ਮੈਡਲ ਮਿਲ ਚੁੱਕੇ ਹਨ । ਜਾਦੂਗਰਾਂ ਦੀ ਟੀਮ ਨੇ ਪਾਣੀ ਦੇ ਗਿਲਾਸ ‘ਚ ਕਾਗਜ਼ ਪਾ ਕੇ ਉਸ ਨੂੰ ਗਾਇਬ ਕਰਨਾ, ਖਾਲੀ ਫ੍ਰੇਮ ‘ਚ ਡਾ. ਐੱਮਐੱਸਜੀ ਦੀ ਫੋਟੋ ਦਿਖਾਉਣਾ, ਸੜਦੇ ਹੋਏ ਕਾਗਜ਼ ਨਾਲ 500-2000 ਦੇ ਨੋਟ ਬਣਾਉਣਾ, ਪਿੰਜਰੇ ‘ਚੋਂ ਲੜਕੀ ਨੂੰ ਗਾਇਬ ਕਰਨਾ, ਫੋਟੋ ਫ੍ਰੇਮ ‘ਚੋਂ ਕਬੂਤਰ ਕੱਢਣਾ, ਲੋਹੇ ਦੇ ਵੱਖ-ਵੱਖ ਛੱਲਿਆਂ ਨੂੰ ਜੋੜਨਾ, ਰੰਗ ਬਿਰੰਗੀਆਂ ਛੱਤਰੀਆਂ ਕੱਢਣਾ, ਨਿਊਜ਼ ਪੇਪਰ ਨੂੰ ਪਾੜਨਾ ਤੇ ਫਿਰ ਤੋਂ ਜੋੜਨਾ, ਮੇਜ਼ ਨੂੰ ਹਵਾ ‘ਚ ਉਡਾਉਣ ਵਰਗੀਆਂ ਪੇਸ਼ਕਾਰੀਆਂ ਦੇਖ ਕੇ ਸਭ ਦਾ ਦਿਲ ਜਿੱਤ ਲਿਆ। ਪੰਡਾਲ ‘ਚ ਮੌਜ਼ੂਦ ਲੱਖਾਂ ਲੋਕਾਂ ਦੇ ਰੁਮਾਲ ਬਦਲਣ ਦਾ ਜਾਦੂ ਕਰਨ ਦੇ ਬਹਾਨੇ ਇਸ ਟੀਮ ਨੇ ਸਭ ਨੂੰ ਖੂਬ ਹਸਾਇਆ ਵੀ।

Dr MSG ਦੀ ਮੰਚ ‘ਤੇ ਐਂਟਰੀ ਨੇ ਮਨ ਮੋਹਿਆ

  • ਦੂਜੀ ਰਾਤ ਹੋਏ ਸ਼ਾਨਦਾਰ ਪ੍ਰੋਗਰਾਮ ‘ਚ ਪੂਜਨੀਕ ਡਾ. ਐੱਮਐੱਸਜੀ ਦੀ ਸਟੇਜ ‘ਤੇ ਐਂਟਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
  • ਪਿੱਛੇ ਆਤਿਸ਼ਾਬਾਜ਼ੀ ਕਰਦਾ ਹੋਇਆ ਸ਼ਾਨਦਾਰ ਚੱਕਰ ਅਤੇ ਉਸ ਵਿੱਚ ਬਿਰਾਜਮਾਨ ਡਾ. ਐੱਮਐੱਸਜੀ ਦੇ ਰੂਪ ਦੀ ਝਲਕ ਵੇਖਦੇ ਹੀ ਬਣਦੀ ਸੀ।
  • ਹਰ ਕੋਈ ਆਪ ਜੀ ਦੇ ਇਸ ਅੰਦਾਜ਼ ਨੂੰ ਵੇਖ ਕੇ ਆਪਣੇ-ਆਪਣੇ ਤਰੀਕੇ ਨਾਲ ਖੁਸ਼ੀ ਦਾ ਇਜ਼ਹਾਰ ਕਰਨ ਲੱਗਾ ।
  • ਆਪਣੇ ਮੌਲਾ ਦੇ ਗਜ਼ਬ ਅੰਦਾਜ਼ ਨੂੰ ਵੇਖ ਕੇ ਮੁਰੀਦ ਆਪਣੇ ਆਪ ਨੂੰ ਰੋਕ ਨਹੀਂ ਸਕੇ ।
  • ਆਪ ਜੀ ਦੇ ਸਵਾਗਤ ‘ਚ ਕੋਈ ਨੱਚ ਰਿਹਾ ਸੀ ਤਾਂ ਕੋਈ ਤਾੜੀਆਂ ਵਜਾ ਕੇ ਆਪਣੇ ਮੁਰਸ਼ਿਦ ਦਾ ਸਵਾਗਤ ਕਰ ਰਿਹਾ ਸੀ

ਰੇਤ ਨਾਲ ਉਕੇਰਿਆ ਭਾਰਤ ਦਰਸ਼ਨ

ਪ੍ਰੋਗਰਾਮ ‘ਚ ਦੂਜੀ ਪੇਸ਼ਕਾਰੀ ਸੈਂਡ ਆਰਟ (ਰੇਤ ਨੂੰ ਖਿੰਡਾ ਕੇ ਚਿੱਤਰ ਬਣਾਉਣ ਦੀ ਕਲਾ) ਦੁਆਰਾ ਮਿ. ਕੌਸ਼ਿਕ ਨੇ ਕਹਾਣੀਆਂ ਉਕੇਰੀਆਂ, ਜਿਨ੍ਹਾਂ ਨੂੰ ਹਰ ਕੋਈ ਦੇਖਦਾ ਹੀ ਰਹਿ ਗਿਆ । ਦੁਬਈ-ਕੁਵੈਤ-ਬੰਗਲਾਦੇਸ਼ ਸਮੇਤ ਕਈ ਦੇਸ਼ਾਂ ‘ਚ ਪੇਸ਼ਕਾਰੀ ਦੇ ਚੁੱਕੇ ਤੇ ਸੈਂਡ ਆਰਟ ਦੁਆਰਾ ਪਹਿਲੀ ਇੰਡੀਅਨ ਫਿਲਮ ‘ਰਾਮਾਇਣ’ ਬਣਾ ਚੁੱਕੇ ਮਿ. ਕੌਸ਼ਿਕ ਨੇ ਸਭ ਤੋਂ ਪਹਿਲਾਂ ਰੇਤ ‘ਤੇ ਉਂਗਲੀਆਂ ਚਲਾ ਕੇ ਭਾਰਤ ਦਰਸ਼ਨ ਕਰਵਾਇਆ, ਜਿਸ ‘ਚ ਉਨ੍ਹਾਂ ਨੇ ਚਿੰਨ੍ਹਾਂ ਜ਼ਰੀਏ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਉਕੇਰਿਆ। ਪਹਾੜੀ ਲੜਕੀ ਦੇ ਰੂਪ ‘ਚ ਹਿਮਾਚਲ, ਹਾਵੜਾ ਬ੍ਰਿਜ ਦੇ ਰੂਪ ‘ਚ ਕੋਲਕਾਤਾ, ਗਰਬਾ ਕਰਦੇ ਲੜਕੇ-ਲੜਕੀ ਦੇ ਰੂਪ ‘ਚ ਗੁਜਰਾਤ, ਊਠਾਂ ‘ਤੇ ਪਾਣੀ ਲਿਆਉਂਦੀ ਲੜਕੀ ਦੇ ਜ਼ਰੀਏ ਸੁੰਦਰ ਚਿੱਤਰਨ ਕੀਤਾ। ਇਸ ਤੋਂ ਬਾਅਦ ਮਹਿਲਾ ਸ਼ਕਤੀਕਰਨ ਤੇ ਬੇਟੀ ਬਚਾਓ ਦਾ ਭਾਵੁਕ ਸੰਦੇਸ਼ ਦਿੱਤਾ। ਉਨ੍ਹਾਂ ਨੇ ਮੋਟਰਸਾਈਕਲ ‘ਤੇ ਸਵਾਰ  ਡਾ. ਐੱਮਐੱਸਜੀ ਤੇ ਆਈ ਲਵ ਯੂ ਐੱਮਐੱਸਜੀ ਲਿਖ ਕੇ ਸਭ ਦਾ ਦਿਲ ਜਿੱਤ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।