ਧੋਨੀ ਨੇ ਮਨਾਇਆ ਅਪਣਾ 41ਵਾਂ ਜਨਮਦਿਨ

(ਏਜੰਸੀ)
ਨਵੀਂ ਦਿੱਲੀ। ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀਰਵਾਰ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ। ‘ਕੈਪਟਨ ਕੂਲ’ ਨੂੰ ਉਸ ਦੇ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਕਿਹਾ, “ਖੇਡ ਦੀ ਬੇਮਿਸਾਲ ਸਮਝ ਅਤੇ ਚੁਣੌਤੀਆਂ ਨਾਲ ਨਜਿੱਠਣ ਦਾ ਵਿਲੱਖਣ ਤਰੀਕਾ ਰੱਖਣ ਵਾਲੇ ਵਿਅਕਤੀ ਨੂੰ ਜਨਮਦਿਨ ਦੀਆਂ ਮੁਬਾਰਕਾਂ।” ਤੁਹਾਡੇ ਆਤਮ ਵਿਸ਼ਵਾਸ ਅਤੇ ਲੀਡਰਸ਼ਿਪ ਦੇ ਰਵੱਈਏ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਟੀਮ ਇੰਡੀਆ ਕੋਈ ਵੀ ਮੈਚ ਜਿੱਤ ਸਕਦੀ ਹੈ। ਮੈਂ ਤੁਹਾਡੀ ਚੰਗੀ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦਾ ਹਾਂ।’

ਵਧਾਈਆਂ ਦੀ ਲੱਗੀ ਹੋੜ੍ਹ

‘ਜਦੋਂ ਤੱਕ ਫੁੱਲ ਸਟਾਫ ਨਹੀਂ ਆਉਂਦਾ, ਇਹ ਵਾਕ ਪੂਰਾ ਨਹੀਂ ਹੁੰਦਾ। ਜਦੋਂ ਤੱਕ ਧੋਨੀ ਕ੍ਰੀਜ ’ਤੇ ਹਨ ਮੈਚ ਪੂਰਾ ਨਹੀਂ ਹੋਇਆ ਹੁੰਦਾ। ਸਾਰੀਆਂ ਟੀਮਾਂ ਕੋਲ ਧੋਨੀ ਵਰਗਾ ਵਿਅਕਤੀ ਨਹੀਂ ਹੈ। ਰਤਨ ਵਰਗੇ ਵਿਅਕਤੀ ਅਤੇ ਖਿਡਾਰੀ ਨੂੰ ਜਨਮਦਿਨ ਦੀਆਂ ਮੁਬਾਰਕਾਂ, ਓਮ ਹੈਲੀਕਾਪਟਰ ਨਮਹ।’
ਵਰਿੰਦਰ ਸਹਿਵਾਗ।

‘ਮੇਰੇ ਵੱਡੇ ਭਰਾ ਨੂੰ ਜਨਮ ਦਿਨ ਮੁਬਾਰਕ। ਜ਼ਿੰਦਗੀ ਦੇ ਹਰ ਪੜਾਅ ਵਿੱਚ ਮੇਰੇ ਸਭ ਤੋਂ ਵੱਡੇ ਸਮਰਥਕ ਅਤੇ ਸਲਾਹਕਾਰ ਬਣਨ ਲਈ ਤੁਹਾਡਾ ਧੰਨਵਾਦ, ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਰੱਖੇ। ਮਾਹੀ ਭਰਾ ਤੁਹਾਨੂੰ ਬਹੁਤ ਸਾਰਾ ਪਿਆਰ। ਆਉਣ ਵਾਲੇ ਸਾਲ ਲਈ ਸ਼ੁੱਭਕਾਮਨਾਵਾਂ!’
-ਸੁਰੇਸ਼ ਰੈਨਾ

‘ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ। ਆਉਣ ਵਾਲਾ ਸਾਲ ਸਭ ਤੋਂ ਸ਼ਾਨਦਾਰ ਹੋਵੇ।’ ਭਾਰਤ ਦੇ ਟੈਸਟ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਕਿਹਾ, ‘ਧੋਨੀ ਨੂੰ ਜਨਮਦਿਨ ਮੁਬਾਰਕ। ਆਉਣ ਵਾਲੇ ਸਾਲ ਲਈ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਹਮੇਸ਼ਾ ਚਮਕਦੇ ਰਹੋ।’
-ਹਰਭਜਨ ਸਿੰਘ

“ਦਾਦਾ (ਸੌਰਵ ਗਾਂਗੁਲੀ) ਨੇ ਸਾਨੂੰ ਨੌਜਵਾਨਾਂ ਨੂੰ ਜਿੱਤਣ ਦਾ ਤਰੀਕਾ ਸਿਖਾਇਆ ਅਤੇ ਧੋਨੀ ਨੇ ਇਸ ਨੂੰ ਆਪਣੀ ਆਦਤ ਬਣਾ ਲਿਆ। ਇੱਕ ਦਿਨ ਦੇ ਅੰਤਰਾਲ ਵਿੱਚ ਵੱਖ-ਵੱਖ ਯੁੱਗਾਂ ਦੇ ਦੋ ਮਹਾਨ ਨੇਤਾਵਾਂ ਦਾ ਜਨਮ ਹੋਇਆ। ਭਾਰਤੀ ਕ੍ਰਿਕਟ ਨੂੰ ਆਕਾਰ ਦੇਣ ਵਾਲੇ ਲੋਕਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ।
-ਮੁਹੰਮਦ ਕੈਫ

ਤੁਹਾਡੀਆਂ ਬੇਮਿਸਾਲ ਪ੍ਰਾਪਤੀਆਂ ਨੇ ਪੇਂਡੂ ਪਿਛੋਕੜ ਵਾਲੇ ਲੱਖਾਂ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਉਮੀਦ ਦਿੱਤੀ ਹੈ। ਤੁਹਾਨੂੰ ਸਾਡੇ ਆਪਣੇ ਚੇਨਈ ਵਿੱਚ ਦੁਬਾਰਾ ਖੇਡਦੇ ਦੇਖਣ ਦੀ ਬੇਸਬਰੀ ਨਾਲ ਉਡੀਕ ਹੈ।
-ਐਮ ਕੇ ਸਟਾਲਿਨ, ਤਾਮਿਲਨਾਡੂ ਦੇ ਮੁੱਖ ਮੰਤਰੀ

ਕੁੱਝ ਅਜਿਹਾ ਹੈ ਕ੍ਰਿਕੇਟ ਕਰੀਅਰ

ਐੱਮਐੱਸ ਧੋਨੀ ਨੇ ਡੇਢ ਦਹਾਕੇ ਦੇ ਆਪਣੇ ਵਨਡੇ ਕਰੀਅਰ ਵਿੱਚ ਭਾਰਤ ਦੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਅਣਗਿਣਤ ਯਾਦਾਂ ਦਿੱਤੀਆਂ ਹਨ। ਉਸਨੇ ਆਪਣੇ ਕਰੀਅਰ ਵਿੱਚ 350 ਵਨਡੇ ਖੇਡੇ ਅਤੇ 50.58 ਦੀ ਔਸਤ ਨਾਲ 10773 ਦੌੜਾਂ ਬਣਾਈਆਂ। ਉਸਨੇ 2011 ਦੇ ਵਿਸ਼ਵ ਕੱਪ ਖਿਤਾਬ ਦੇ ਨਾਲ-ਨਾਲ 2013 ਚੈਂਪੀਅਨਜ਼ ਟਰਾਫੀ ਖਿਤਾਬ ਲਈ ਭਾਰਤ ਦੀ ਅਗਵਾਈ ਕੀਤੀ, ਜਿਸ ਨੂੰ ਭਾਰਤ ਦੀਆਂ ਹੁਣ ਤੱਕ ਦੀਆਂ ਦੋ ਸਭ ਤੋਂ ਵੱਡੀਆਂ ਜਿੱਤਾਂ ਵਿੱਚ ਗਿਣਿਆ ਜਾਂਦਾ ਹੈ।

ਉਸਨੇ ਆਪਣੇ 90 ਮੈਚਾਂ ਦੇ ਟੈਸਟ ਕਰੀਅਰ ਵਿੱਚ 38.09 ਦੀ ਔਸਤ ਨਾਲ 4,876 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਉਸਨੇ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। 2019 ਵਿਸ਼ਵ ਕੱਪ ਸੈਮੀਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ, ਧੋਨੀ ਨੂੰ ਦੁਬਾਰਾ ਕਦੇ ਵੀ ਭਾਰਤ ਦੀ ਜਰਸੀ ਵਿਚ ਨਹੀਂ ਦੇਖਿਆ ਗਿਆ ਹਾਲਾਂਕਿ ਉਹ ਆਈਪੀਐਲ ਵਿੱਚ ਚੇਨਈ ਦੀ ਅਗਵਾਈ ਕਰਦੇ ਰਹੇ। ਉਸਨੇ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। 2004 ਵਿੱਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਧੋਨੀ ਨੇ ਇੱਕ ਕਪਤਾਨ ਦੇ ਰੂਪ ਵਿੱਚ ਭਾਰਤ ਲਈ ਸਾਰੀਆਂ ਆਈਸੀਸੀ ਟਰਾਫੀਆਂ ਜਿੱਤੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ