ਰਿਸ਼ਤੇਦਾਰਾਂ, ਸਨੇਹੀਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਦਿੱਤੀ ਅੰਤਿਮ ਵਿਦਾਇਗੀ
ਜਸਵੀਰ ਸਿੰਘ/ਬਰਨਾਲਾ। ਡੇਰਾ ਸ਼ਰਧਾਲੂ ਮਿਸਤਰੀ ਅਮਰ ਸਿੰਘ ਇੰਸਾਂ ਨਰਾਇਣਗੜ ਸੋਹੀਆਂ ਦੀ ਮ੍ਰਿਤਕ ਦੇਹ ਮਾਨਵਤਾ ਭਲਾਈ ਹਿੱਤ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕੀਤੀ ਗਈ ਜਿਸ ਨੂੰ ਪਰਿਵਾਰਕ ਮੈਂਬਰਾਂ, ਸਨੇਹੀਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਭਾਵਭਿੰਨੀ ਅੰਤਿਮ ਵਿਦਾਇਗੀ ਦਿੱਤੀ। ਅਮਰ ਸਿੰਘ ਇੰਸਾਂ ਨੇ ਡਾ. ਐਮਐਸਜੀ ਦੀ ਪ੍ਰੇਰਣਾ ਸਦਕਾ ਜਿਉਂਦੇ ਜੀਅ ਹੀ ਆਪਣੀ ਮ੍ਰਿਤਕ ਦੇਹ ਨੂੰ ਦਾਨ ਕਰਨ ਦੇ ਫਾਰਮ ਭਰ ਰੱਖੇ ਸਨ।
ਜਾਣਕਾਰੀ ਦਿੰਦਿਆਂ ਬਲਾਕ ਬਰਨਾਲਾ/ਧਨੌਲਾ ਦੇ ਬਲਾਕ ਭੰਗੀਦਾਸ ਠੇਕੇਦਾਰ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪ੍ਰੇਮੀ ਅਮਰ ਸਿੰਘ ਇੰਸਾਂ (77) ਪੁੱਤਰ ਬਖਤੌਰ ਸਿੰਘ ਨਰਾਇਣਗੜ ਸੋਹੀਆਂ ਵਾਲੇ ਅੱਜ ਸਵੇਰੇ ਸੱਚਖੰਡ ਜਾ ਬਿਰਾਜੇ ਸਨ, ਜਿਨ੍ਹਾਂ ਦਾ ਮ੍ਰਿਤਕ ਸਰੀਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਰਹਿਨੁਮਾਈ ਹੇਠ ਮਾਨਵਤਾ ਭਲਾਈ ਦੇ ਚਲਾਏ ਜਾ ਰਹੇ 134 ਕਾਰਜਾਂ ਦੀ ਲੜੀ ਤਹਿਤ ਆਦੇਸ਼ ਮੈਡੀਕਲ ਕਾਲਜ਼ ਤੇ ਹਸਪਤਾਲ ਭੁੱਚੋ ਮੰਡੀ (ਬਠਿੰਡਾ) ਨੂੰ ਦਾਨ ਕੀਤਾ ਗਿਆ।
ਇਸ ਮੌਕੇ ਅਮਰ ਸਿੰਘ ਇੰਸਾਂ ਦੇ ਸਮੂਹ ਪਰਿਵਾਰ ਤੋਂ ਇਲਾਵਾ ਮਿੱਤਰਾਂ-ਸਨੇਹੀਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ-ਭੈਣਾਂ ਵੱਲੋਂ ਸਲਾਮੀ ਦੇ ਕੇ ‘ਪ੍ਰੇਮੀ ਅਮਰ ਸਿੰਘ ਇੰਸਾਂ ਅਮਰ ਰਹੇ, ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਵੀਰ ਜੋਧਪੁਰ, ਬਲਜਿੰਦਰ ਭੰਡਾਰੀ, ਸੁਖਦੀਪ ਕਰਮਗੜ, ਨਾਥ ਮਹਿਲ ਕਲਾਂ, ਗੁਰਮੁੱਖ ਕਲਾਲ ਮਾਜਰਾ, ਸੁਖਦੇਵ ਅਮਲਾਸਿੰਘਵਾਲਾ, ਤਰਸੇਮ ਸਿੰਘ, ਸੱਤਪਾਲ, ਭੰਗੀਦਾਸ ਜਗਪ੍ਰੀਤ ਸਿੰਘ, ਭੰਗੀਦਾਸ ਗੁਰਚਰਨ ਸਿੰਘ, ਬਲਦੇਵ ਹੰਡਿਆਇਆ, ਤਾਰਾ ਸਿੰਘ, ਗੁਰਸੇਵਕ ਸਿੰਘ, ਮਾ. ਰਾਮ ਸਰੂਪ ਭਾਰਤੀ, ਸੁਰਿੰਦਰ ਜੌੜਾ, ਜੀਵਨ ਗੋਇਲ, ਜਗਜੀਤ ਖੀਪਲ, ਸੁਖਦੇਵ ਸਿੰਘ, ਰਾਜਾ ਸਿੰਘ, ਪਵਨ ਕੁਮਾਰ, ਰਿਸ਼ਤੇਦਾਰ ਤੇ ਸਾਧ-ਸੰਗਤ ਵੱਡੀ ਗਿਣਤੀ ‘ਚ ਹਾਜ਼ਰ ਸੀ।
ਜਿਉਂਦੇ ਜੀਅ ਹੀ ਕਰ ਰੱਖਿਆ ਸੀ ਪ੍ਰਣ
ਪ੍ਰੇਮੀ ਅਮਰ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰ ਮੱਖਣ ਸਿੰਘ ਇੰਸਾਂ, ਬਲਵੀਰ ਸਿੰਘ ਇੰਸਾਂ, ਰਾਜਦੀਪ ਸਿੰਘ ਤੇ ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਅਮਰ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਐਮਐਸਜੀ ਦੀ ਪ੍ਰੇਰਣਾ ਸਦਕਾ ਤੇ ਆਪਣੀ ਅੰਤਿਮ ਇੱਛਾ ਨਾਲ ਜਿਉਂਦੇ ਜੀਅ ਹੀ ਆਪਣੀ ਮ੍ਰਿਤਕ ਦੇਹ ਨੂੰ ਦੇਹਾਂਤ ਪਿੱਛੋਂ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਫਾਰਮ ਭਰ ਰੱਖਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।