Amritsar News: ਸੰਸਦ ਮੈਂਬਰ ਔਜਲਾ ਨੇ ਵਾਰਡ ਨੰਬਰ ਇੱਕ ਤੋਂ ਉਮੀਦਵਾਰ ਸਤਿੰਦਰ ਕੌਰ ਔਜਲਾ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ

Amritsar-News
Amritsar News: ਸੰਸਦ ਮੈਂਬਰ ਔਜਲਾ ਨੇ ਵਾਰਡ ਨੰਬਰ ਇੱਕ ਤੋਂ ਉਮੀਦਵਾਰ ਸਤਿੰਦਰ ਕੌਰ ਔਜਲਾ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ

ਟਿਕਟ ਮਿਲਣ ‘ਤੇ ਵਧਾਈ ਦੇਣ ਪਹੁੰਚੇ ਸੁੱਖ ਔਜਲਾ | Amritsar News

Amritsar News: (ਰਾਜਨ ਮਾਨ) ਅੰਮ੍ਰਿਤਸਰ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਸਤਿੰਦਰ ਕੌਰ ਔਜਲਾ ਨੂੰ ਵਧਾਈ ਦਿੱਤੀ। ਅੱਜ ਟਿਕਟ ਮਿਲਣ ‘ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁੱਖ ਔਜਲਾ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ। ਇਸ ਮੌਕੇ ਸਤਿੰਦਰ ਕੌਰ ਔਜਲਾ ਨੇ ਕਿਹਾ ਕਿ ਔਜਲਾ ਪਰਿਵਾਰ ਪਹਿਲਾਂ ਵੀ ਗੁਰੂ ਨਗਰੀ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਹੁਣ ਵੀ ਉਹ ਵਾਰਡ ਨੰਬਰ 1 ਦੇ ਲੋਕਾਂ ਦੀ ਤਨ-ਮਨ ਨਾਲ ਸੇਵਾ ਕਰੇਗਾ।

ਇਹ ਵੀ ਪੜ੍ਹੋ: Priyanka Gandhi: ਪ੍ਰਿਅੰਕਾ ਗਾਂਧੀ ਨੂੰ ਮਿਲਣ ਪਹੁੰਚੇ ਸੰਸਦ ਮੈਂਬਰ ਔਜਲਾ

ਸਤਿੰਦਰ ਔਜਲਾ ਨੇ ਕਿਹਾ ਕਿ ਉਨ੍ਹਾਂ ਦਾ ਵਾਰਡ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਇਸ ਦਾ ਵਿਕਾਸ ਪਹਿਲਾਂ ਵੀ ਉਨ੍ਹਾਂ ਦੀ ਪਹਿਲ ਸੀ ਅਤੇ ਭਵਿੱਖ ਵਿੱਚ ਵੀ ਰਹੇਗਾ। ਇਸ ਮੌਕੇ ਸਤਿੰਦਰ ਕੌਰ ਔਜਲਾ ਨੂੰ ਵਧਾਈ ਦਿੰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਔਜਲਾ ਨੇ ਕਿਹਾ ਕਿ ਹਰ ਕਾਂਗਰਸੀ ਉਮੀਦਵਾਰ ਅੰਮ੍ਰਿਤਸਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਤਿੰਦਰ ਕੌਰ ਔਜਲਾ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ।

Amritsar News
Amritsar News: ਸੰਸਦ ਮੈਂਬਰ ਔਜਲਾ ਨੇ ਵਾਰਡ ਨੰਬਰ ਇੱਕ ਤੋਂ ਉਮੀਦਵਾਰ ਸਤਿੰਦਰ ਕੌਰ ਔਜਲਾ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ

ਸੰਸਦ ਮੈਂਬਰ ਗੁਰਜੀਤ ਔਜਲਾ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ ਕਿਉਂਕਿ ਲੋਕਾਂ ਨੇ ਉਨ੍ਹਾਂ ਦਾ ਕੰਮ ਦੇਖ ਲਿਆ ਹੈ ਅਤੇ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਤਿੰਦਰ ਕੌਰ ਵਾਰਡ ਨੰਬਰ 1 ਲਈ ਵੀ ਇਸੇ ਮਿਹਨਤ ਨਾਲ ਕੰਮ ਕਰਕੇ ਇਸ ਨੂੰ ਮਾਡਲ ਵਾਰਡ ਵਜੋਂ ਵਿਕਸਤ ਕਰਨਗੇ। ਸੁੱਖ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਉਨ੍ਹਾਂ ਦਾ ਪੂਰਾ ਸਾਥ ਦੇਣਗੇ ਅਤੇ ਇਸ ਵਾਰਡ ਦੇ ਵਿਕਾਸ ਦੀ ਕਮਾਨ ਉਨ੍ਹਾਂ ਨੂੰ ਸੌਂਪਣਗੇ। ਇਸ ਮੌਕੇ ਉਨ੍ਹਾਂ ਨਾਲ ਸੁਖਰਾਜ ਸਿੰਘ ਰੰਧਾਵਾ, ਤਰੁਣ ਕੁਮਾਰ, ਡਾ: ਮਨੀਸ਼, ਗੁਰਵੀਰ ਸਿੰਘ, ਹਰਜਿੰਦਰ ਸਿੰਘ ਤੇ ਬਲਰਾਜ ਸਿੰਘ ਤੇ ਹੋਰ ਹਾਜ਼ਰ ਸਨ।