Gurjeet Singh Aujla: ਸਾਂਸਦ ਔਜਲਾ ਨੇ ਪੰਜਾਬ ਸਰਕਾਰ ’ਤੇ ਲਾਏ ਦੋਸ਼, ਕਿਹਾ ਪੰਚਾਇਤੀ ਚੋਣਾਂ ’ਚ…

Amritsar News

Gurjeet Singh Aujla: ਨਾਮਜ਼ਦਗੀ ਭਰਨ ਸਮੇਂ ਵੀ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ

Gurjeet Singh Aujla: ਅੰਮ੍ਰਿਤਸਰ (ਰਾਜਨ ਮਾਨ)। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਚਾਇਤੀ ਚੋਣਾਂ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਖੁੱਲ੍ਹੇਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਾਮਜ਼ਦਗੀਆਂ ਭਰਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕ ਨਾਮਜ਼ਦਗੀਆਂ ਭਰਨ ਤੋਂ ਵਾਂਝੇ ਰਹਿ ਗਏ, ਜੋ ਕਿ ਲੋਕਤੰਤਰ ’ਤੇ ਹਮਲਾ ਹੈ। Punjab Government

ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਦੇਸ਼ ਵਿੱਚ ਚੋਣਾਂ ਲੋਕਤੰਤਰ ਦਾ ਹਿੱਸਾ ਹਨ ਅਤੇ ਇਸ ਰਾਹੀਂ ਦੇਸ਼ ਦਾ ਸਿਸਟਮ ਸਹੀ ਢੰਗ ਨਾਲ ਚੱਲਦਾ ਹੈ, ਪਰ ਸਰਕਾਰ ਖੁੱਲ੍ਹੇਆਮ ਚੋਣਾਂ ’ਤੇ ਆਪਣਾ ਹੱਕ ਜਤਾ ਰਹੀ ਹੈ ਜਿਸ ਨਾਲ ਪਿੰਡਾਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਪਹਿਲਾਂ ਚੁਲ੍ਲਾ ਟੈਕਸ ਦੀ ਰਸੀਦ ਨਾ ਦੇਣਾ, ਸੈਕਟਰੀ ਦਾ ਆਪਣੀ ਸੀਟ ’ਤੇ ਨਾ ਬੈਠਣਾ ਅਤੇ ਲੋਕਾਂ ਨੂੰ ਥਾਂ-ਥਾਂ ਭਟਕਾਉਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਨਿਰਪੱਖ ਚੋਣਾਂ ਨਹੀਂ ਚਾਹੁੰਦੀ ਸਗੋਂ ਆਪਣੀ ਹੀ ਪਾਰਟੀ ਦੇ ਲੋਕ ਜਿੱਤਣਾ ਚਾਹੁੰਦੀ ਹੈ। Gurjeet Singh Aujla

ਸਾਂਸਦ ਔਜਲਾ ਨੇ ਕਿਹਾ ਕਿ ਉਹ ਇਸ ਲਈ ਚੁੱਪ ਨਹੀਂ ਰਹਿਣਗੇ ਸਗੋਂ ਪੂਰਾ ਵਿਰੋਧ ਕਰਨਗੇ ਅਤੇ ਲੋਕਾਂ ਨੂੰ ਸੂਬਾ ਸਰਕਾਰ ਦਾ ਅਸਲੀ ਚਿਹਰਾ ਵੀ ਦਿਖਾਉਣਗੇ। ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਪਹਿਲਾਂ ਲੋਕਾਂ ਨੇ ਭਰੋਸਾ ਦਿਖਾਇਆ ਸੀ ਅਤੇ ਪੂਰਾ ਬਹੁਮਤ ਦਿੱਤਾ ਸੀ ਪਰ ਉਦੋਂ ਤੋਂ ਪੰਜਾਬ ਤਬਾਹੀ ਵੱਲ ਵਧ ਰਿਹਾ ਹੈ ਅਤੇ ਹੁਣ ਲੋਕ ਸੂਝਵਾਨ ਹਨ। ਸੂਬਾ ਸਰਕਾਰ ਭਾਵੇਂ ਜਿੰਨੀਆਂ ਮਰਜ਼ੀ ਧੱਕੇਸ਼ਾਹੀਆਂ ਕਰ ਲਵੇ, ਲੋਕ ਆਪ ਹੀ ਇਨ੍ਹਾਂ ਨੂੰ ਨਕਾਰ ਦੇਣਗੇ ਤਾਂ ਜੋ ਪੰਜਾਬ ਦੇ ਹਾਲਾਤ ਵਿਗੜਨ ਤੋਂ ਬਚੇ ਜਾ ਸਕਣ। Gurjeet Singh Aujla

Read Also : Ludhiana Police: ਲੁਧਿਆਣਾ ਪੁਲਿਸ ਦੇ ਇਸ ਕਾਰਜ ਦੀ ਹੋ ਰਹੀ ਐ ਹਰ ਪਾਸੇ ਸ਼ਲਾਘਾ