ਅਮਰੀਕਾ ਨੂੰ ਨਸਲੀ ਵਿਤਕਰਿਆਂ ਖਿਲਾਫ਼ ਅੰਦੋਲਨਾਂ ਨੇ ਘੇਰਿਆ!
ਵਿਸ਼ਵ ਪੱਧਰ ‘ਤੇ ਚੁਣੌਤੀ ਬਣੇ ਕੋਰੋਨਾ ਵਾਇਰਸ ਦੀ ਮਾਰ ਦੇ ਅੰਕੜੇ ‘ਤੇ ਨਜ਼ਰ ਮਾਰਦਿਆਂ ਸਪੱਸ਼ਟ ਪਤਾ ਚੱਲਦਾ ਹੈ ਕਿ ਇਸ ਦਾ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ ‘ਚ ਵਰ੍ਹ ਰਿਹਾ ਹੈ ਦੁਨੀਆਂ ਭਰ ਦੇ ਤਕਰੀਬਨ ਦੋ ਸੌ ਤੇਰਾਂ ਮੁਲਕਾਂ ‘ਚ ਬਹੱਤਰ ਲੱਖ ਸੋਲ੍ਹਾਂ ਹਜ਼ਾਰ ਇੱਕ ਸੌ ਪੰਤਾਲੀ ਦੇ ਕਰੀਬ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਚਾਰ ਲੱਖ ਤੋਂ ਜਿਆਦਾ ਲੋਕ ਇਸ ਵਾਇਰਸ ਦੀ ਬਦੌਲਤ ਜਾਨ ਗਵਾ ਚੁੱਕੇ ਹਨ ਜੇਕਰ ਮੁਲਕਵਾਰ ਅੰਕੜੇ ‘ਤੇ ਨਜ਼ਰ ਮਾਰੀ ਜਾਵੇ ਤਾਂ ਉੱਨੀ ਲੱਖ ਇਕਾਠ ਹਜ਼ਾਰ ਇੱਕ ਸੌ ਪਚਾਸੀ ਕੇਸਾਂ ਨਾਲ ਅਮਰੀਕਾ ‘ਚ ਸਭ ਤੋਂ ਜਿਆਦਾ ਲੋਕ ਪ੍ਰਭਾਵਿਤ ਹਨ ਇੱਥੇ ਇੱਕ ਲੱਖ ਗਿਆਰਾਂ ਹਜ਼ਾਰ ਤੋਂ ਜਿਆਦਾ ਲੋਕ ਜਾਨ ਗਵਾ ਚੁੱਕੇ ਹਨ
ਕੋਰੋਨਾ ਵਾਇਰਸ ਦੇ ਮੁੱਦੇ ‘ਤੇ ਅਮਰੀਕਾ ਅਤੇ ਚੀਨ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ ਇੱਕ-ਦੂਜੇ ਵੱਲੋਂ ਵਾਇਰਸ ਦਾ ਜਨਮਦਾਤਾ ਹੋਣ ਦੇ ਦੋਸ਼ ਸ਼ਰੇਆਮ ਲਾਏ ਜਾ ਚੁੱਕੇ ਹਨ ਹੋਰ ਤਾਂ ਹੋਰ ਅਮਰੀਕਾ ਵੱਲੋਂ ਤਾਂ ਵਿਸ਼ਵ ਸਿਹਤ ਸੰਗਠਨ ‘ਤੇ ਪੱਖਪਾਤੀ ਰਵੱਈਏ ਦੇ ਦੋਸ਼ ਲਾਉਂਦਿਆਂ ਇਸ ਸੰਗਠਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਰੋਕ ਕੇ ਇਸ ਨਾਲੋਂ ਵੀ ਤਕਰੀਬਨ ਨਾਤਾ ਤੋੜ ਲਿਆ ਗਿਆ ਹੈ
ਅਮਰੀਕਾ ਵੱਲੋਂ ਚੀਨ ਨਾਲੋਂ ਵਪਾਰਕ ਸਬੰਧ ਤੋੜ ਲੈਣ ਦੀਆਂ ਖਬਰਾਂ ਵੀ ਪੜ੍ਹਨ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਉੱਚ ਪੱਧਰੀ ਸਿਹਤ ਸਹੂਲਤਾਂ ਦਾ ਦਮ ਭਰਨ ਵਾਲੀ ਮਹਾਂਸ਼ਕਤੀ ਨੂੰ ਕੋਰੋਨਾ ਵਾਇਰਸ ਨੇ ਇੱਕ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ ਮਹਾਂਸ਼ਕਤੀ ਨੂੰ ਕੋਰੋਨਾ ਵਾਇਰਸ ਦੇ ਨਾਲ-ਨਾਲ ਨਸਲੀ ਵਿਤਕਰਿਆਂ ਖਿਲਾਫ ਅੰਦੋਲਨਾਂ ਨੇ ਅਜਿਹਾ ਘੇਰਾ ਪਾਇਆ ਹੈ ਕਿ ਅੰਦੋਲਨਕਾਰੀ ਗਲੀਆਂ ਅਤੇ ਸੜਕਾਂ ਤੋਂ ਹੁੰਦੇ ਹੋਏ ਵਿਸ਼ਵ ਦੀ ਸਭ ਤੋਂ ਤਾਕਤਵਰ ਇਮਾਰਤ ਵਾਈਟ ਹਾਊਸ ਤੱਕ ਪਹੁੰਚ ਗਏ
ਖਬਰਾਂ ਤਾਂ ਡੋਨਾਲਡ ਟਰੰਪ ਵੱਲੋਂ ਬੰਕਰ ‘ਚ ਲੁਕ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਸੁਰੱਖਿਅਤ ਕੀਤੇ ਜਾਣ ਦੀਆਂ ਵੀ ਆਈਆਂ ਹਨ ਮੀਡੀਆ ਦੇ ਹਵਾਲੇ ਤੋਂ ਟਰੰਪ ਦੇ ਕਈ ਪਰਿਵਾਰਕ ਮੈਂਬਰਾਂ ਵੱਲੋਂ ਵੀ ਇਹਨਾਂ ਅੰਦੋਲਨਾਂ ‘ਚ ਸ਼ਿਰਕਤ ਕੀਤੇ ਜਾਣ ਦੀਆਂ ਖਬਰਾਂ ਹਨ ਨਸਲ਼ੀ ਵਿਤਕਰਿਆਂ ਖਿਲਾਫ ਉੱਤਰੀ ਅਮਰੀਕਾ ਤੋਂ ਸ਼ੁਰੂ ਹੋਇਆ ਅੰਦੋਲਨ ਦੱਖਣੀ ਅਮਰੀਕਾ, ਯੂਰਪ ਅਤੇ ਆਸਟਰੇਲੀਆ ਤੱਕ ਵੀ ਪੁੱਜ ਗਿਆ ਹੈ
ਯੂਰਪ ਦੇ ਵੱਖ-ਵੱਖ ਮੁਲਕਾਂ ‘ਚ ਨਸਲੀ ਵਿਤਕਰਿਆਂ ਖਿਲਾਫ ਰੋਸ ਮੁਜ਼ਾਹਰਿਆਂ ਉਪਰੰਤ ਬੀਤੇ ਕੱਲ੍ਹ ਅਸਟਰੇਲੀਆ ‘ਚ ਵੀ ਲੋਕਾਂ ਨੇ ਸੜਕਾਂ ‘ਤੇ ਉੱਤਰ ਕੇ ਨਸਲੀ ਵਿਤਕਰਿਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਮੀਡੀਆ ਰਿਪੋਰਟਾਂ ਅਨੁਸਾਰ ਆਸਟਰੇਲੀਆ ‘ਚ ਲੋਕਾਂ ਦੇ ਰੋਹ ਨੂੰ ਵੇਖਦਿਆਂ ਸਰਕਾਰ ਨੇ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਮੁਜ਼ਾਹਰੇ ਕਰਨ ਦੀ ਇਜ਼ਾਜਤ ਦੇ ਦਿੱਤੀ
ਨਸਲੀ ਵਿਤਕਰਿਆਂ ਖਿਲਾਫ ਅੰਦੋਲਨ ਦੀ ਸ਼ੁਰੂਆਤ ਇੱਕ ਅਫਰੀਕਨ ਅਮਰੀਕੀ ਵਿਅਕਤੀ ਦੀ ਪੁਲਿਸ ਜਬਰ ਦੌਰਾਨ ਹੋਈ ਮੌਤ ਨਾਲ ਹੋਈ ਅਮਰੀਕਾ ਦੇ ਸੂਬੇ ਮਿਨੀਸੋਟਾ ਦੇ ਸ਼ਹਿਰ ਮਿਨੇਪੋਲਿਸ ਵਿਖੇ ਅਫਰੀਕਨ ਅਮਰੀਕੀ ਨੂੰ ਪੁਲਿਸ ਨੇ ਨਕਲੀ ਵੀਹ ਡਾਲਰ ਦੀ ਸਿਗਰਟ ਖਰੀਦਣ ਦੇ ਕਥਿਤ ਦੋਸ਼ ‘ਚ ਗ੍ਰਿਫਤਾਰ ਕਰਕੇ ਗੋਰੇ ਪੁਲਿਸ ਅਧਿਕਾਰੀ ਵੱਲੋਂ ਖੁਦ ਹੀ ਸਜ਼ਾ ਦੇਣ ਤੋਂ ਲੋਕਾਂ ਦਾ ਗੁੱਸਾ ਅਜਿਹਾ ਭੜਕਿਆ ਕਿ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ
ਗੋਰੇ ਪੁਲਿਸ ਅਧਿਕਾਰੀ ਦੇ ਮਨ ‘ਚ ਅਫਰੀਕਨ ਅਮਰੀਕੀ ਵਿਅਕਤੀ ਪ੍ਰਤੀ ਭਰੀ ਨਫਰਤ ਉਸ ਵੇਲੇ ਜੱਗ-ਜ਼ਾਹਰ ਹੋ ਗਈ ਜਦੋਂ ਉਸ ਨੇ ਕਾਲੇ ਵਿਅਕਤੀ ਦੀ ਧੌਣ ‘ਤੇ ਗੋਡਾ ਰੱਖ ਲਿਆ ਅਤੇ ਸੜਕ ‘ਤੇ ਪਿਆ ਕਾਲਾ ਵਿਅਕਤੀ ਸਾਹ ਨਾ ਆਉਣ ਬਾਰੇ ਕੁਰਲਾਉਂਦਾ ਰਿਹਾ ਪਰ ਨਫਰਤ ਦੇ ਸ਼ੋਰ ‘ਚ ਗੋਰਾ ਅਧਿਕਾਰੀ ਇਹ ਸਭ ਕੁੱਝ ਸੁਣਨ ਤੋਂ ਅਸਮਰੱਥ ਰਿਹਾ ਆਖਿਰਕਾਰ ਤਕਰੀਬਨ ਸਾਢੇ ਅੱਠ ਮਿੰਟ ਦੇ ਸਮੇਂ ਤੱਕ ਧੌਣ ‘ਤੇ ਗੋਡਾ ਟਿਕਿਆ ਰਹਿਣ ਉਪਰੰਤ ਉਸ ਕਾਲੇ ਵਿਅਕਤੀ ਨੇ ਉੱਥੇ ਹੀ ਦਮ ਤੋੜ ਦਿੱਤਾ ਕਾਲੇ ਵਿਅਕਤੀ ਨੂੰ ਇਸ ਤਰ੍ਹਾਂ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਉਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਅੰਦੋਲਨਕਾਰੀਆਂ ਦੇ ਨਿਸ਼ਾਨੇ ਵਾਲੇ ਖੇਤਰਾਂ ‘ਚ ਪਹਿਲਾਂ ਵੀ ਕਾਲੇ ਅਤੇ ਕਈ ਹੋਰ ਨਸਲਾਂ ਨੂੰ ਗੋਰਿਆਂ ਹੱਥੋਂ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਹੈ
ਨਸਲੀ ਵਿਤਕਰੇ ਖਿਲਾਫ ਗੁੱਸੇ ਦੀ ਅੱਗ ਇੰਨੀ ਜਬਰਦਸਤ ਸੀ ਕਿ ਲੋਕਾਂ ਨੇ ਬਿਨਾਂ ਕੋਰੋਨਾ ਪਾਬੰਦੀਆਂ ਦੀ ਪਰਵਾਹ ਕੀਤੇ ਜਿੱਥੇ ਹਰ ਗਲੀ, ਸੜਕ ਅਤੇ ਸਰਕਾਰੀ ਅਦਾਰੇ ਸਾਹਮਣੇ ਆਪਣੀ ਆਵਾਜ਼ ਬੁਲੰਦ ਕੀਤੀ, ਉੱਥੇ ਹੀ ਇਹ ਅੰਦੋਲਨ ਹਿੰਸਕ ਹੋਣੋ ਵੀ ਬਚ ਨਾ ਸਕਿਆ ਅੰਦੋਲਨਕਾਰੀਆਂ ਨੇ ਵਾਹਨਾਂ ਅਤੇ ਹੋਰ ਸਥਾਨਾਂ ਦੀ ਰੱਜ ਕੇ ਸਾੜ-ਫੂਕ ਅਤੇ ਭੰਨ੍ਹ-ਤੋੜ ਕੀਤੀ ਹਾਲਾਤ ਇਸ ਕਦਰ ਬਦਤਰ ਅਤੇ ਬੇਕਾਬੂ ਹੋ ਗਏ ਕਿ ਅੰਦੋਲਨਕਾਰੀਆਂ ਨੇ ਇੱਕ ਹਫਤੇ ਦੀ ਹਿੰਸਾ ਦੌਰਾਨ ਲਾਂਸ ਏਂਜਲਸ, ਨਿਊਯਾਰਕ, ਵਾਸ਼ਿੰਗਟਨ ਆਦਿ ਸਮੇਤ ਤਕਰੀਬਨ ਚਾਲੀ ਸ਼ਹਿਰਾਂ ‘ਚ ਖੂਬ ਹੰਗਾਮਾ ਕੀਤਾ ਅਤੇ ਸਾੜ-ਫੂਕ ਕਰਦਿਆਂ ਵਾਹਨਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ
ਲੋਕਾਂ ਦੇ ਰੋਹ ਨੂੰ ਵੇਖਦਿਆਂ ਅਮਰੀਕੀ ਪੁਲਿਸ ਨੇ ਵਾਰ-ਵਾਰ ਗੋਡਿਆਂ ਭਾਰ ਹੋ ਕੇ ਆਪਣੀ ਗਲਤੀ ਸਵੀਕਾਰ ਕੀਤੀ ਪਰ ਪੁਲਿਸ ਦੀ ਇਹ ਕਾਰਵਾਈ ਅੰਦੋਲਨਕਾਰੀਆਂ ਨੂੰ ਕੁੱਝ ਸਮੇਂ ਤੱਕ ਹੀ ਸ਼ਾਂਤ ਰੱਖ ਸਕੀ ਆਖਿਰਕਾਰ ਪ੍ਰਸ਼ਾਸਨ ਨੂੰ ਅੰਦੋਲਨ ਪ੍ਰਭਾਵਿਤ ਖੇਤਰਾਂ ‘ਚ ਕਰਫਿਊ ਲਾਉਣਾ ਪਿਆ
ਹਾਲਾਤਾਂ ਨੂੰ ਕਾਬੂ ਕਰਨ ਲਈ ਰਾਸ਼ਟਰਪਤੀ ਨੂੰ ਖੁਦ ਫੌਜ ਦੀ ਤਾਇਨਾਤੀ ਬਾਰੇ ਬਿਆਨ ਦੇਣਾ ਪਿਆ ਅਮਰੀਕਾ ਅਤੇ ਯੂਰਪ ਸਮੇਤ ਆਸਟਰੇਲੀਆ ‘ਚ ਹੋਏ ਜਬਰਦਸਤ ਅੰਦੋਲਨ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਨਸਲੀ ਵਿਤਕਰੇ ਦੇ ਮਾਮਲੇ ‘ਚ ਲੋਕਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ
ਕੋਰੋਨਾ ਦੀ ਜਬਰਦਸਤ ਮਾਰ ਹੇਠ ਆਏ ਇਹਨਾਂ ਮੁਲਕਾਂ, ਖਾਸ ਕਰਕੇ ਅਮਰੀਕਾ ਲਈ ਇਹ ਅੰਦੋਲਨ ਜਬਰਦਸਤ ਝਟਕਾ ਹਨ ਜੇਕਰ ਕਹਿ ਲਿਆ ਜਾਵੇ ਕਿ ਨਸਲੀ ਵਿਤਕਰਿਆਂ ਖਿਲਾਫ ਅੰਦੋਲਨਾਂ ਨੇ ਅਮਰੀਕਾ ਦਾ ਕੋਰੋਨਾ ਨਾਲੋਂ ਵੀ ਜਿਆਦਾ ਆਰਥਿਕ ਨੁਕਸਾਨ ਕੀਤਾ ਹੈ ਤਾਂ ਕੋਈ ਅਤਿਕਥਨੀ ਨਹੀਂ ਵਾਇਰਸ ਮੁੱਦੇ ‘ਤੇ ਚੀਨ ਨਾਲ ਵਪਾਰਕ ਯੁੱਧ ਵਰਗੇ ਹਾਲਾਤਾਂ ਨਾਲ ਜੂਝਦੇ ਅਮਰੀਕਾ ਲਈ ਇਹ ਅੰਦੋਲਨ ਬਹੁਤ ਮਹਿੰਗੇ ਪੈਣ ਦੀਆਂ ਸੰਭਾਵਨਾਵਾਂ ਹਨ
ਵਿਸ਼ਵ ਮਹਾਂਸ਼ਕਤੀ ਦੀਆਂ ਸੜਕਾਂ ਤਕਰੀਬਨ ਹਫਤੇ ਭਰ ਲਈ ਪੂਰੀ ਤਰ੍ਹਾਂ ਜਾਮ ਰਹੀਆਂ, ਉਦਯੋਗਿਕ ਇਕਾਈਆਂ ‘ਚ ਕੰੰਮ ਨਾਂਹ ਦੇ ਬਰਾਬਰ ਹੋਇਆ ਜਨਜੀਵਨ ਪੂਰੀ ਤਰ੍ਹਾਂ ਲੀਹੋਂ ਲਹਿ ਗਿਆ ਅਤੇ ਲੋਕਾਂ ਦੇ ਮਨਾਂ ‘ਚ ਕੋਰੋਨਾ ਤੋਂ ਕਿਤੇ ਜਿਆਦਾ ਸਹਿਮ ਦਾ ਮਾਹੌਲ ਵੇਖਿਆ ਗਿਆ ਵੇਖਣਾ ਹੋਵੇਗਾ ਕਿ ਮਹਾਂਸ਼ਕਤੀ ਕੋਰੋਨਾ ਅਤੇ ਪ੍ਰਦਰਸ਼ਨਾਂ ਦੀਆਂ ਚੁਣੌਤੀਆਂ ਨਾਲ ਕਿਵੇਂ ਨਜਿੱਠਦੀ ਹੈ?
ਸ਼ਕਤੀ ਨਗਰ, ਬਰਨਾਲਾ
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।