ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Road Accident...

    Road Accident Moga: ਕਾਰ ਮੋਟਰਸਾਈਕਲ ਦੀ ਟੱਕਰ ਚ ਮੋਟਰਸਾਈਕਲ ਸਵਾਰ ਦੀ ਮੌਤ

    Road Accident Moga
    Road Accident Moga: ਕਾਰ ਮੋਟਰਸਾਈਕਲ ਦੀ ਟੱਕਰ ਚ ਮੋਟਰਸਾਈਕਲ ਸਵਾਰ ਦੀ ਮੌਤ

    Road Accident Moga: (ਵਿੱਕੀ ਕੁਮਾਰ) ਮੋਗਾ। ਮੋਗਾ-ਲੁਧਿਆਣਾ ਹਾਈਵੇ ‘ਤੇ ਪਿੰਡ ਘੱਲਕਲਾਂ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰਿਆ। ਜਾਣਕਾਰੀ ਅਨੁਸਾਰ, ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ 4 ਨੌਜਵਾਨ ਇਕ ਕਾਰ ‘ਚ ਸਵਾਰ ਹੋ ਕੇ ਮਨਾਲੀ ਯਾਤਰਾ ਲਈ ਨਿਕਲੇ ਸਨ। ਜਦੋਂ ਉਹ ਮੋਗਾ ਨੇੜੇ ਪਿੰਡ ਘੱਲਕਲਾਂ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਇਕ ਮੋਟਰਸਾਈਕਲ ਨਾਲ ਟੱਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

    ਇਹ ਵੀ ਪੜ੍ਹੋ: Ceasefire: ਈਰਾਨ-ਇਜ਼ਰਾਈਲ ਜੰਗਬੰਦੀ ‘ਤੇ ਸਸਪੈਂਸ, ਟਰੰਪ ਦਾ ਨਵਾਂ ਦਾਅਵਾ 

    ਮ੍ਰਿਤਕ ਮੋਗਾ ਦੇ ਇਕ ਨਿੱਜੀ ਹੋਟਲ ‘ਚ ਕੰਮ ਕਰਦਾ ਸੀ ਤੇ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਉਹ ਅਜੇ ਕੁਆਰਾ ਸੀ ਤੇ ਪਰਿਵਾਰ ਦਾ ਇਕੱਲਾ ਸਹਾਰਾ ਸੀ। ਮੋਟਰਸਾਈਕਲ ਨਾਲ ਟੱਕਰ ਤੋਂ ਬਾਅਦ ਪਿੱਛੋਂ ਆ ਰਹੇ ਇਕ ਟਰੱਕ ਨੇ ਵੀ ਉਹੀ ਕਾਰ ਨੂੰ ਟੱਕਰ ਮਾਰੀ, ਜਿਸ ਕਾਰਨ ਹਾਈਵੇ ‘ਤੇ ਕਾਫ਼ੀ ਸਮੇਂ ਲਈ ਜਾਮ ਲੱਗ ਗਿਆ। ਇਸ ਮੌਕੇ ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਵੱਖਰੇ ਘਰ ‘ਚ ਰਹਿੰਦਾ ਹੈ, ਜਦਕਿ ਮ੍ਰਿਤਕ ਮਾਪਿਆਂ ਨਾਲ ਹੀ ਵੱਸਦਾ ਸੀ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਘੱਲਕਲਾਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਥਾਣਾ ਇੰਚਾਰਜ ਨੇ ਦੱਸਿਆਂ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ।