Motivationalstory in Punjabi: ਕਿਸੇ ਪਿੰਡ ’ਚ ਇੱਕ ਲੜਕਾ ਰਹਿੰਦਾ ਸੀ। ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਇਸ ਲਈ ਉਸ ਕੋਲ ਚੰਗੇ ਕੱਪੜੇ, ਸਕੂਲ ਦੀ ਫੀਸ ਦੇਣ ਲਈ ਪੈਸੇ ਅਤੇ ਰਹਿਣ ਲਈ ਚੰਗਾ ਮਕਾਨ ਨਹੀਂ ਸੀ। ਇਸ ਤਰ੍ਹਾਂ ਉਹ ਠੀਕ ਤਰ੍ਹਾਂ ਸਿੱਖਿਆ ਪ੍ਰਾਪਤ ਨਹੀਂ ਕਰ ਪਾ ਰਿਹਾ ਸੀ, ਜਿਸ ਨਾਲ ਉਹ ਉਦਾਸ ਰਹਿਣ ਲੱਗਾ। ਇੱਕ ਦਿਨ ਉਹ ਸੜਕ ਦੇ ਕਿਨਾਰੇ ਉਦਾਸ ਬੈਠਾ ਕੁਝ ਸੋਚ ਰਿਹਾ ਸੀ ਕਿ ਅਚਾਨਕ ਉਸ ਦੇ ਸਾਹਮਣੇ ਇੱਕ ਆਦਮੀ ਬਹੁਤ ਭਾਰੀ ਸਾਮਾਨ ਸਿਰ ’ਤੇ ਰੱਖ ਕੇ ਲੰਘਿਆ। ਉਹ ਠੋਕਰ ਖਾ ਕੇ ਡਿੱਗ ਗਿਆ।
ਇਹ ਵੇਖ ਕੇ ਲੜਕੇ ਨੇ ਉਸ ਕੋਲ ਜਾ ਕੇ ਉਸ ਨੂੰ ਸਹਾਰਾ ਦੇ ਕੇ ਉਠਾ ਦਿੱਤਾ। ਫਿਰ ਉਸ ਆਦਮੀ ਦੀ ਬੇਨਤੀ ’ਤੇ ਲੜਕੇ ਨੇ ਕੁਝ ਸਾਮਾਨ ਚੁੱਕ ਕੇ ਉਸ ਨੂੰ ਰੇਲਵੇ ਸਟੇਸ਼ਨ ਤੱਕ ਪਹੁੰਚਾ ਦਿੱਤਾ। ਲੜਕੇ ਦੀ ਇਸ ਮੱਦਦ ਲਈ ਉਸ ਵਿਅਕਤੀ ਨੇ ਉਸ ਨੂੰ ਸ਼ੁਕਰਾਨੇ ਵਜੋਂ ਕੁਝ ਪੈਸੇ ਦਿੱਤੇ। ਇਨ੍ਹਾਂ ਪੈਸਿਆਂ ਨਾਲ ਉਸ ਲੜਕੇ ਨੇ ਕਿਤਾਬਾਂ ਖਰੀਦ ਲਈਆਂ। ਫਿਰ ਉਹ ਰੋਜ਼ ਸਟੇਸ਼ਨ ’ਤੇ ਆਉਣ ਲੱਗਾ ਤੇ ਇਸੇ ਤਰ੍ਹਾਂ ਲੋਕਾਂ ਦੀ ਮੱਦਦ ਕਰਕੇ ਪੈਸੇ ਕਮਾਉਣ ਲੱਗਾ। ਇਸ ਤਰ੍ਹਾਂ ਉਸ ਨੇ ਸਖ਼ਤ ਮਿਹਨਤ ਕਰਕੇ ਆਪਣੀ ਪੜ੍ਹਾਈ ਪੂਰੀ ਕਰ ਲਈ। ਇਹੀ ਲੜਕਾ ਇੱਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ, ਜਿਸ ਦਾ ਨਾਂਅ ਸੀ, ‘ਅਬਰਾਹਮ ਲਿੰਕਨ’। (Motivationalstory in Punjabi)
Also Read : JEE mains Session 2 Result: JEE Mains ਦੇ ਰਿਜ਼ਲਟ ਦਾ ਵੱਡਾ ਅਪਡੇਟ, ਇਸ ਤਰ੍ਹਾਂ ਚੈੱਕ ਕਰੋ ਰਿਜ਼ਲਟ