ਆਪਣੇ ਯਤਨ ਜਾਰੀ ਰੱਖੋ

ਇੱਕ ਯਤਨ ਕਈ ਜਿੰਦਗੀਆਂ ਬਦਲ ਦਿੰਦਾ ਐ (Motivational Thoughts)

ਇੱਕ ਵਿਅਕਤੀ ਰੋਜ਼ਾਨਾ ਸਮੁੰਦਰ ਕਿਨਾਰੇ ਜਾਂਦਾ ਤੇ ਘੰਟਿਆਂ ਬੱਧੀ ਬੈਠਾ ਰਹਿੰਦਾ। ਲਹਿਰਾਂ ਨੂੰ ਨਿਰੰਤਰ ਦੇਖਦਾ ਰਹਿੰਦਾ। ਕਦੇ-ਕਦੇ ਉਹ ਕੁਝ ਚੁੱਕ ਕੇ ਸਮੁੰਦਰ ’ਚ ਸੁੱਟ ਦਿੰਦਾ, ਫਿਰ ਬੈਠ ਜਾਂਦਾ। ਲੋਕ ਉਸ ਨੂੰ ਵਿਹਲਾ ਸਮਝਦੇ ਤੇ ਮਜ਼ਾਕ ਉਡਾਉਂਦੇ। ਇੱਕ ਵਾਰ ਉਸ ਨੂੰ ਇੱਕ ਯਾਤਰੀ ਨੇ ਦੇਖਿਆ।

ਉਸ ਨੇ ਕਿਹਾ, ‘‘ਭਾਈ! ਇਹ ਤੂੰ ਕੀ ਕਰ ਰਿਹਾ ਹੈਂ?’’ ਉਸ ਨੇ ਉੱਤਰ ਦਿੱਤਾ, ‘‘ਦੇਖਦੇ ਨਹੀਂ, ਸਾਗਰ ਵਾਰ-ਵਾਰ ਲਹਿਰਾਂ ਨੂੰ ਆਦੇਸ਼ ਦਿੰਦਾ ਹੈ ਕਿ ਉਹ ਨੰਨ੍ਹੇ ਸੰਖਾਂ, ਮੱਛੀਆਂ ਨੂੰ ਜ਼ਮੀਨ ’ਤੇ ਸੁੱਟ ਕੇ ਮਾਰ ਦੇਣ। ਮੈਂ ਫਿਰ ਤੋਂ ਇਨ੍ਹਾਂ ਨੂੰ ਪਾਣੀ ’ਚ ਪਾ ਦਿੰਦਾ ਹਾਂ’। ਯਾਤਰੀ ਬੋਲਿਆ, ‘‘ਇਹ ਕਰਮ ਤਾਂ ਚੱਲਦਾ ਹੀ ਰਹਿੰਦਾ ਹੈ ਤੁਹਾਡੀ ਇਸ ਚਿੰਤਾ ਨਾਲ ਕੀ ਫਰਕ ਪਵੇਗਾ?’’ (Motivational Thoughts)

ਉਸ ਨੇ ਇੱਕ ਮੁੱਠੀ ਸੰਖਾਂ ਨੂੰ ਆਪਣੇ ਹੱਥ ਲਿਆ ਤੇ ਪਾਣੀ ’ਚ ਸੁੱਟਦੇ ਹੋਏ ਕਿਹਾ, ‘‘ਹਾਂ, ਪਰ ਇਨ੍ਹਾਂ ਦੇ ਜੀਵਨ ’ਚ ਤਾਂ ਫਰਕ ਪੈ ਗਿਆ?’’ ਉਹ ਯਾਤਰੀ ਸਿਰ ਝੁਕਾ ਕੇ ਤੁਰ ਗਿਆ ਤੇ ਉਹ ਉਸੇ ਤਰ੍ਹਾਂ ਹੀ ਕਰਦਾ ਰਿਹਾ। ਚੰਗੇ ਕਰਮ ਦਾ ਇੱਕ ਛੋਟਾ ਯਤਨ ਵੀ ਅਹਿਮ ਹੁੰਦਾ ਹੈ। ਜਿਵੇਂ ਬੂੁੰਦ-ਬੂੁੰਦ ਨਾਲ ਘੜਾ ਭਰਦਾ ਹੈ, ਓਵੇਂ ਹੀ ਨੰਨ੍ਹੇ ਯਤਨਾਂ ਨਾਲ ਕੰਮਾਂ ਨੂੰ ਗਤੀ ਮਿਲਦੀ ਹੈ। ਇਸ ਲਈ ਮੁਸ਼ਕਲਾਂ ਦੀ ਪਰਵਾਹ ਕੀਤੇ ਬਿਨਾਂ ਆਪਣਾ ਯਤਨ ਕਰਨਾ ਨਾ ਛੱਡੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here