Motivational Story: ਅਜਿਹਾ ਜਜਬਾ ਹੋਵੇ ਤਾਂ ਤਰੱਕੀਆਂ ਨੂੰ ਕੋਈ ਰੋਕ ਨਹੀਂ ਸਕਦਾ, ਦੁਨੀਆਂ ਵੀ ਦਿੰਦੀ ਐ ਮਿਸਾਲ

Motivational Story
Motivational Story: ਅਜਿਹਾ ਜਜਬਾ ਹੋਵੇ ਤਾਂ ਤਰੱਕੀਆਂ ਨੂੰ ਕੋਈ ਰੋਕ ਨਹੀਂ ਸਕਦਾ, ਦੁਨੀਆਂ ਵੀ ਦਿੰਦੀ ਐ ਮਿਸਾਲ

Motivational Story: ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਸਮੁੱਚੇ ਦੇਸ਼ ਵਿੱਚ ਆਜ਼ਾਦੀ ਦੀ ਲੜਾਈ ਜ਼ੋਰ ਫੜ੍ਹ ਰਹੀ ਸੀ। ਇੱਕ ਬੱਚਾ ਆਪਣੇ ਮਾਤਾ-ਪਿਤਾ ਤੋਂ ਦੂਰ ਇੱਕ ਸ਼ਹਿਰ ਦੇ ਹੋਸਟਲ ਵਿਚ ਰਹਿ ਕੇ ਆਪਣੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਸੀ। ਉਸ ਦੇ ਪਰਿਵਾਰ ਦੀ ਆਮਦਨੀ ਘੱਟ ਸੀ ਅਤੇ ਘਰ ਵਿੱਚ ਖਾਣ ਵਾਲੇ ਜੀਅ ਜ਼ਿਆਦਾ।

ਅਜਿਹੇ ਵਿਚ ਵੀ ਜਿਵੇਂ-ਕਿਵੇਂ ਉਸ ਬੱਚੇ ਨੂੰ ਹਰ ਮਹੀਨੇ 8 ਰੁਪਏ ਫੀਸ ਤੇ ਹੋਰ ਖ਼ਰਚੇ ਲਈ ਰੁਪਏ ਭੇਜ ਦਿੱਤੇ ਜਾਂਦੇ ਸਨ। ਇਹ ਬੱਚਾ ਘਰ ਦੀ ਆਰਥਿਕ ਸਥਿਤੀ ਤੋਂ ਅਣਜਾਣ ਨਹੀਂ ਸੀ। ਉਹ ਖੁਦ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੁੰਦਾ ਸੀ। ਉਸ ਨੂੰ ਇਸ ਤਰ੍ਹਾਂ ਦੀ ਸਹਾਇਤਾ ਕਾਫ਼ੀ ਚੁਭਦੀ ਸੀ। ਇਸ ਲਈ ਉਸ ਨੇ ਇੱਕ ਉਪਾਅ ਲੱਭਿਆ। ਉਹ ਇੱਕ ਹੀ ਵਾਰ ਭੋਜਨ ਖਾਂਦਾ। ਰਾਤ ਨੂੰ ਬਿਜਲੀ ਦੇ ਖੰਭੇ ਹੇਠਾਂ ਬੈਠ ਕੇ ਪੜ੍ਹਦਾ। ਇਸ ਤਰ੍ਹਾਂ ਉਹ ਘਰੋਂ ਭੇਜੇ ਗਏ 8 ਰੁਪਏ ’ਚੋਂ ਵੀ ਬੱਚਤ ਕਰਦਾ ਤੇ ਉਸ ਬੱਚਤ ਨਾਲ ਚੰਗੀਆਂ ਕਿਤਾਬਾਂ ਖ਼ਰੀਦਦਾ। Motivational Story

Read Also : SIP vs RD: ਪੈਸੇ ਜੋੜਨ ਦਾ ਕਿਹੜਾ ਤਰੀਕਾ ਐ ਸਭ ਤੋਂ ਸਹੀ, ਮੰਥਲੀ ਜਾਂ ਡੇਲੀ ਕਿਹੜੀ ਸਿੱਪ ਦਸ ਸਾਲਾਂ ’ਚ ਦੇਵੇਗੀ ਭਰਪੂਰ…

ਹੌਲੀ-ਹੌਲੀ ਉਸ ਬੱਚੇ ਦੀ ਮਿਹਨਤ ਰੰਗ ਲਿਆਈ। ਕਾਲਜ ਤੋਂ ਉਸ ਨੂੰ ਵਜ਼ੀਫ਼ਾ ਮਿਲਣ ਲੱਗਾ। ਉਸ ਦਿਨ ਤੋਂ ਉਸ ਬੱਚੇ ਨੇ ਘਰੋਂ ਆਰਥਿਕ ਸਹਾਇਤਾ ਲੈਣੀ ਬੰਦ ਕਰ ਦਿੱਤੀ। ਨਾਲ ਹੀ ਉਸ ਨੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੀ ਨੌਕਰੀ ਵੀ ਕਰ ਲਈ। ਆਪਣੇ ਕਮਾਏ ਪੈਸਿਆਂ ਦੇ ਦਮ ’ਤੇ ਹੀ ਉਸ ਨੌਜਵਾਨ ਨੇ ਕਾਨੂੰਨ ਦੀ ਪ੍ਰੀਖਿਆ ਵੀ ਦਿੱਤੀ ਤੇ ਪਹਿਲੀ ਸ਼੍ਰੇਣੀ ’ਚ ਪਾਸ ਹੋ ਗਿਆ। ਜਾਣਦੇ ਹੋ ਉਹ ਹਿੰਮਤੀ ਬੱਚਾ ਕੌਣ ਸੀ? ਉਹ ਸਨ ਗੋਪਾਲ ਕ੍ਰਿਸ਼ਨ ਗੋਖ਼ਲੇ, ਜੋ ਬਾਅਦ ’ਚ ਕਾਂਗਰਸ ਦੇ ਨੇਤਾ ਬਣੇ। ਗਾਂਧੀ ਜੀ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਉਨ੍ਹਾਂ ਦਾ ਆਦਰ ਕਰਦੇ ਸਨ।

LEAVE A REPLY

Please enter your comment!
Please enter your name here