ਪੈਸੇ ਜਾਂ ਧਨ ਦਾ ਮੋਹ ਪ੍ਰਾਚੀਨ ਕਾਲ ਤੋਂ ਹੀ ਛਾਇਆ ਹੋਇਆ ਹੈ। ਕੁਝ ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਹਰ ਵਿਅਕਤੀ ਨੂੰ ਧਨ ਚਾਹੀਦਾ ਹੈ। ਧਨ ਦੀ ਘਾਟ ’ਚ ਚੰਗੀ ਜ਼ਿੰਦਗੀ ਬਤੀਤ ਕਰ ਸਕਣੀ ਅਸੰਭਵ ਜਿਹੀ ਹੀ ਹੈ। ਅੱਜ-ਕੱਲ੍ਹ ਧਨ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਵਿਅਕਤੀ ਗਲਤ ਕੰਮਾਂ ਨਾਲ ਧਨ ਪ੍ਰਾਪਤ ਕਰਨ ਲੱਗਾ ਹੈ। ਅਜਿਹਾ ਨਹੀਂ ਹੈ ਕਿ ਅੱਜ ਦੇ ਸਮੇਂ ’ਚ ਹੀ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਕੀਤੇ ਜਾ ਰਹੇ ਹਨ। ਪ੍ਰਾਚੀਨ ਕਾਲ ਤੋਂ ਹੀ ਅਜਿਹੇ ਕੰਮਾਂ ਨਾਲ ਧਨ ਕਮਾਉਣ ਦੀ ਪ੍ਰਥਾ ਬਣੀ ਹੋਈ ਹੈ।
Motivational Quotes
ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਪੈਸਾ ਕਮਾਉਣ ਲਈ ਲਾਲਚੀ ਲੋਕ ਗਲਤ ਕੰਮ ਕਰਦੇ ਹਨ, ਅਨਿਆਂ ਕਰਦੇ ਹਨ, ਪਾਪ ਕਰਦੇ ਹਨ ਪਰ ਅਜਿਹਾ ਪੈਸਾ ਜ਼ਿਆਦਾ ਸਮਾਂ ਸੁਖ ਨਹੀਂ ਦਿੰਦਾ। ਅਜਿਹੇ ਲੋਕ ਭਾਵੇਂ ਜਿੰਨਾ ਮਰਜ਼ੀ ਪੈਸਾ ਕਮਾ ਲੈਣ ਇਨ੍ਹਾਂ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਹਮੇਸ਼ਾ ਹੀ ਇਨ੍ਹਾਂ ਦਾ ਮਨ ਦੁਖੀ ਰਹਿੰਦਾ ਹੈ ਜਦੋਂਕਿ ਜੋ ਲੋਕ ਧਰਮ ਮੁਤਾਬਕ ਕੰਮ ਕਰਦੇ ਹੋਏ ਧਨ ਪ੍ਰਾਪਤ ਕਰਦੇ ਹਨ, ਉਹ ਭਾਵੇਂ ਗਰੀਬ ਹੀ ਹੋਣ ਪਰ ਮਨ ਦੀ ਸ਼ਾਂਤੀ ਉਨ੍ਹਾਂ ਦੇ ਕੋਲ ਹੁੰਦੀ ਹੈ।
ਲਾਲਚ ਦੇ ਚੱਲਦਿਆਂ ਗਲਤ ਕੰਮ ਨਿਸ਼ਚਿਤ ਹੀ ਬੁਰਾ ਨਤੀਜ਼ਾ ਦਿੰਦੇ ਹਨ। ਅਜਿਹਾ ਧਨ ਵੱਧ ਤੋਂ ਵੱਧ ਦਸ ਸਾਲ ਤੱਕ ਸੁਖ-ਸਹੂਲਤਾਂ ਦੇ ਸਕਦਾ ਹੈ ਪਰ ਇਸ ਤੋਂ ਬਾਅਦ ਲਾਲਚੀ ਲੋਕਾਂ ਦਾ ਸਮਾਂ ਬਹੁਤ ਬੁਰਾ ਹੋ ਜਾਂਦਾ ਹੈ। ਚਾਣੱਕਿਆ ਮੁਤਾਬਕ ਹਮੇਸ਼ਾ ਧਰਮ ਅਨੁਸਾਰ ਹੀ ਧਨ ਕਮਾਉਣਾ ਚਾਹੀਦਾ ਹੈ ਨਹੀਂ ਤਾਂ ਭਵਿੱਖ ’ਚ ਕਈ ਤਰ੍ਹਾਂ ਦੇ ਦੁੱਖ ਸਹਿਣੇ ਪੈ ਸਕਦੇ ਹਨ। (Motivational Quotes)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ