ਸਾਡੇ ਨਾਲ ਸ਼ਾਮਲ

Follow us

18.4 C
Chandigarh
Sunday, February 22, 2026
More
    Home Breaking News ਗਾਂਧੀ ਜੀ ਦੀ ਉ...

    ਗਾਂਧੀ ਜੀ ਦੀ ਉਦਾਰਤਾ

    motivational quotes

    ਗਾਂਧੀ ਜੀ ਦੀ ਉਦਾਰਤਾ (Motivational Quotes)

    ਜਿਨ੍ਹੀਂ ਦਿਨੀਂ ਮਹਾਤਮਾ ਗਾਂਧੀ ਦੱਖਣੀ ਅਫ਼ਰੀਕਾ ’ਚ ਨਸਲੀ ਵਿਤਕਰੇ ਵਿਰੁੱਧ ਸੱਤਿਆਗ੍ਰਹਿ ਚਲਾ ਰਹੇ ਸਨ, ਉਨ੍ਹਾਂ ਦਾ ਇਹ ਅੰਦੋਲਨ ਤੇ ਉਨ੍ਹਾਂ ਦੀ ਸਰਗਰਮੀ ਬਹੁਤਿਆਂ ਨੂੰ ਚੁਭਦੀ ਸੀ। ਕਈਆਂ ਨੇ ਗਾਂਧੀ ਜੀ ਨੂੰ ਮਾਰਨ ਦੀ ਸਾਜਿਸ਼ ਘੜੀ ਇੱਕ ਦਿਨ ਉਹ ਕਿਤੇ ਜਾ ਰਹੇ ਸਨ, ਤਾਂ ਮੀਰ ਆਲਮ ਨਾਂਅ ਦੇ ਵਿਅਕਤੀ ਨੇ ਅਚਾਨਕ ਉਨ੍ਹਾਂ ’ਤੇ ਹਮਲਾ ਕੀਤਾ। ਗਾਂਧੀ ਜੀ ਸੜਕ ’ਤੇ ਡਿੱਗ ਕੇ ਬੇਹੋਸ਼ ਹੋ ਗਏ ਕਾਫ਼ੀ ਭੀੜ ਇਕੱਠੀ ਹੋ ਗਈ।

    ਗਾਂਧੀ ਜੀ ਨੂੰ ਚੁੱਕ ਕੇ ਦਫ਼ਤਰ ’ਚ ਲਿਆਂਦਾ ਗਿਆ। ਉਨ੍ਹਾਂ ਹੋਸ਼ ’ਚ ਆਉਣ ’ਤੇ ਸੁਣਿਆ ਕਿ ਮੀਰ ਆਲਮ ਨੂੰ ਫੜ ਲਿਆ ਗਿਆ ਹੈ। ਇਹ ਸੁਣਦਿਆਂ ਹੀ ਦਰਦ ਨਾਲ ਕੁਰਲਾ ਰਹੇ ਗਾਂਧੀ ਜੀ ਨੇ ਕਿਹਾ, ‘‘ਮੀਰ ਆਲਮ ਨੂੰ ਛੱਡ ਦੇਣਾ ਚਾਹੀਦੈ’’ ਇਹ ਸੁਣ ਕੇ ਉੱਥੇ ਖੜ੍ਹੇ ਲੋਕ ਹੈਰਾਨ ਰਹਿ ਗਏ। ਕੁਝ ਲੋਕਾਂ ਨੇ ਕਿਹਾ, ‘‘ਤੁਹਾਨੂੰ ਗੰਭੀਰ ਸੱਟਾਂ ਲੱਗੀਆਂ ਹਨ। ਤੁਸੀਂ ਅਰਾਮ ਕਰੋ’’ ਪਰ ਗਾਂਧੀ ਜੀ ਦਾ ਦਿਲ ਤਾਂ ਮੀਰ ਆਲਮ ਦੇ ਦਰਦ ਨਾਲ ਤੜਫ਼ ਰਿਹਾ ਸੀ। ਉਨ੍ਹਾਂ ਨੇ ਤੁਰੰਤ ਹੀ ਅਟਾਰਨੀ ਜਨਰਲ ਦੇ ਨਾਂਅ ਤਾਰ ਭੇਜੀ ਕਿ ਮੀਰ ਆਲਮ ਨੇ ਜੋ ਮੇਰੇ ’ਤੇ ਹਮਲਾ ਕੀਤਾ ਹੈ, ਉਸ ਲਈ ਮੈਂ ਉਨ੍ਹਾਂ ਨੂੰ ਦੋਸ਼ੀ ਨਹੀਂ ਮੰਨਦਾ ਹਾਂ ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਛੱਡ ਦਿੱਤਾ ਜਾਵੇ। Motivational Quotes

    ਇਹ ਖ਼ਬਰ ਉੱਥੋਂ ਦੇ ਲੋਕਾਂ ’ਚ ਅੱਗ ਵਾਂਗ ਫੈਲ ਗਈ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੋਈ ਵੀ ਆਪਣੇ ’ਤੇ ਹਮਲਾ ਕਰਨ ਵਾਲੇ ਨੂੰ ਛੁਡਵਾਉਣ ਲਈ ਖੁਦ ਹੀ ਕਿਵੇਂ ਯਤਨ ਕਰ ਸਕਦਾ ਹੈ। ਗਾਂਧੀ ਜੀ ਪ੍ਰਤੀ ਲੋਕਾਂ ’ਚ ਭਾਵਨਾ ਹੋਰ ਵਧੀ ਕੁਝ ਦਿਨ ਬਾਅਦ ਮੀਰ ਆਲਮ ਗਾਂਧੀ ਜੀ ਨੂੰ ਇੱਕ ਸਭਾ ’ਚ ਮਿਲਿਆ। ਗਾਂਧੀ ਜੀ ਨੇ ਸਨੇਹਪੂਰਨ ਉਸ ਦਾ ਹੱਥ ਫੜ ਲਿਆ ਤੇ ਕਿਹਾ, ‘‘ਮੀਰ, ਮੈਂ ਤੁਹਾਡੇ ਵਿਰੁੱਧ ਕਦੇ ਨਹੀਂ ਸੋਚਿਆ ਤੁਸੀਂ ਬੇਫ਼ਿਕਰ ਰਹਿਣਾ’’ ਮੀਰ ਆਲਮ ਸ਼ਰਮਿੰਦਾ ਹੋ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here