ਮਾਂ ਦਾ ਪਿਆਰ

Mother of renunciation, affection and love
Mother of renunciation, affection and love

ਮਾਂ ਦਾ ਪਿਆਰ

ਇੱਕ ਅੰਨ੍ਹੀ ਔਰਤ ਸੀ ਇਸੇ ਕਾਰਨ ਉਸ ਦੇ ਪੁੱਤ ਨੂੰ ਸਕੂਲ ’ਚ ਦੂਜੇ ਬੱਚੇ ਚਿੜਾਉਂਦੇ ਸਨ ਕਿ ਅੰਨ੍ਹੀ ਦਾ ਬੇਟਾ ਆ ਗਿਆ ਹਰ ਗੱਲ ’ਤੇ ਉਸ ਨੂੰ ਇਹ ਸ਼ਬਦ ਸੁਣਨ ਨੂੰ ਮਿਲਦਾ ਕਿ ‘ਅੰਨ੍ਹੀ ਦਾ ਬੇਟਾ’ ਇਸ ਲਈ ਉਹ ਆਪਣੀ ਮਾਂ ਤੋਂ ਚਿੜਦਾ ਸੀ ਉਸ ਨੂੰ ਕਿਤੇ ਵੀ ਆਪਣੇ ਨਾਲ ਲਿਜਾਣ ’ਚ ਸ਼ਰਮ ਮੰਨਦਾ ਸੀ, ਉਹ ਉਸ ਨੂੰ ਨਾਪਸੰਦ ਕਰਦਾ ਸੀ ਉਸ ਦੀ ਮਾਂ ਨੇ ਉਸ ਨੂੰ ਪੜ੍ਹਾਇਆ ਤੇ ਉਸ ਨੂੰ ਇਸ ਲਾਇਕ ਬਣਾ ਦਿੱਤਾ ਕਿ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ ਪਰ ਜਦ ਉਹ ਵੱਡਾ ਆਦਮੀ ਬਣ ਗਿਆ ਤਾਂ ਆਪਣੀ ਮਾਂ ਨੂੰ ਛੱਡ ਕੇ ਵੱਖ ਰਹਿਣ ਲੱਗਾ ਇੱਕ ਦਿਨ ਇੱਕ ਬੁੱਢੀ ਔਰਤ ਉਸ ਦੇ ਘਰ ਆਈ ਤੇ ਗਾਰਡ ਨੂੰ ਕਿਹਾ ਕਿ ਮੈਂ ਤੁਹਾਡੇ ਸਾਹਿਬ ਨੂੰ ਮਿਲਣਾ ਹੈ

ਜਦ ਗਾਰਡ ਨੇ ਆਪਣੇ ਮਾਲਕ ਨੂੰ ਕਿਹਾ ਤਾਂ ਮਾਲਕ ਨੇ ਕਿਹਾ ਕਿ ਕਹਿ ਦਿਓ ਕਿ ਮੈਂ ਅਜੇ ਘਰ ਨਹੀਂ ਹਾਂ ਗਾਰਡ ਨੇ ਜਦ ਬੁੱਢੀ ਔਰਤ ਨੂੰ ਇਹ ਕਿਹਾ ਕਿ ਉਹ ਅਜੇ ਘਰ ਨਹੀਂ ਹਨ… ਤਾਂ ਉਹ ਉੱਥੋਂ ਚਲੀ ਗਈ ਥੋੜ੍ਹੀ ਦੇਰ ਬਾਅਦ ਜਦ ਲੜਕਾ ਆਪਣੀ ਕਾਰ ਰਾਹੀਂ ਦਫ਼ਤਰ ਜਾ ਰਿਹਾ ਸੀ ਤਾਂ ਉਸ ਨੇ ਸੜਕ ’ਤੇ ਇਕੱਠ ਵੇਖਿਆ ਇਹ ਜਾਨਣ ਲਈ ਕਿ ਉੱਥੇ ਭੀੜ ਕਿਉਂ ਲੱਗੀ ਹੈ, ਉੱਥੇ ਗਿਆ

ਉਸ ਨੇ ਦੇਖਿਆ ਕਿ ਉਸਦੀ ਮਾਂ ਉੱਥੇ ਮਰੀ ਪਈ ਸੀ ਤੇ ਉਸ ਦੀ ਮੁੱਠੀ ’ਚ ਕੁਝ ਹੈ ਉਸ ਨੇ ਜਦ ਮੁੱਠੀ ਖੋਲ੍ਹੀ ਤਾਂ ਦੇਖਿਆ ਕਿ ਇੱਕ ਚਿੱਠੀ, ਜਿਸ ’ਚ ਇਹ ਲਿਖਿਆ ਸੀ ਕਿ ‘ਬੇਟਾ ਜਦ ਤੂੰ ਛੋਟਾ ਸੀ ਤਾਂ ਖੇਡਣ ਸਮੇਂ ਤੇਰੀਆਂ ਅੱਖਾਂ ’ਚ ਸਰੀਆ ਵੱਜ ਗਿਆ ਸੀ ਤੇ ਤੂੰ ਅੰਨ੍ਹਾ ਹੋ ਗਿਆ ਸੀ ਤਾਂ ਮੈਂ ਤੈਨੂੰ ਆਪਣੀਆਂ ਅੱਖਾਂ ਦੇ ਦਿੱਤੀਆਂ ਸਨ’ ਏਨਾ ਪੜ੍ਹ ਕੇ ਲੜਕਾ ਜ਼ੋਰ-ਜ਼ੋਰ ਨਾਲ ਰੋਣ ਲੱਗਾ ਹੁਣ ਉਸ ਦੀ ਮਾਂ ਉਸ ਨੂੰ ਨਹੀਂ ਮਿਲ ਸਕਦੀ ਸੀ ਇਸ ਲਈ ਸਮਾਂ ਰਹਿੰਦਿਆਂ ਹੀ ਮਾਪਿਆਂ ਦੀ ਇੱਜਤ ਕਰਨਾ ਸਿੱਖੋ ਮਾਪਿਆਂ ਦਾ ਕਰਜ਼ਾ ਅਸੀਂ ਕਦੇ ਨਹੀਂ ਲਾਹ ਸਕਦੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ