ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਤੁਲਸੀ ਦੇਵੀ ਇੰਸਾਂ ਦੇ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਕੀਤਾ ਸਰੀਰਦਾਨ (Medical Research)
- ਬਲਾਕ ਮਲੋਟ ‘ਚ ਹੋਏ ਹੁਣ ਤੱਕ 40 ਸਰੀਰਦਾਨ ਅਤੇ ਸਾਲ 2024 ‘ਚ 6ਵਾਂ ਹੋਇਆ ਸਰੀਰਦਾਨ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕੀਤੇ ਜਾ ਰਹੇ ਹਨ, ਡੇਰਾ ਸੱਚਾ ਸੌਦਾ ਵੱਲੋਂ ਦੇਹਾਂਤ ਉਪਰੰਤ ਸਰੀਰਦਾਨ ਕਰਨ ਦੀ ਚਲਾਈ ਮੁਹਿੰਮ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਨਵੀਆਂ ਮੈਡੀਕਲ ਖੋਜਾਂ ਵਿੱਚ ਸਹਾਇਤਾ ਮਿਲ ਰਹੀ ਹੈ। Medical Research
ਮਾਨਵਤਾ ਭਲਾਈ ਕਾਰਜਾਂ ਦੀ ਇਸੇ ਕੜ੍ਹੀ ਤਹਿਤ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਗਦੀਸ਼ ਚਾਨਣਾ ਇੰਸਾਂ, ਮਨੋਹਰ ਲਾਲ ਚਾਨਣਾ ਇੰਸਾਂ, ਰਮੇਸ਼ ਚਾਨਣਾ ਇੰਸਾਂ ਨੇ ਆਪਣੀ ਮਾਤਾ ਤੁਲਸੀ ਦੇਵੀ ਇੰਸਾਂ (89 ਸਾਲ) ਪਤਨੀ ਸਵ: ਸ਼੍ਰੀ ਹੰਸ ਰਾਜ ਚਾਨਣਾ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਉਨ੍ਹਾਂ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਮਾਤਾ ਤੁਲਸੀ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਅੰਤਿਮ ਸ਼ਵ ਯਾਤਰਾ ਕੱਢੀ ਗਈ ਜੋ ਕਿ ਪੁਰਾਣੀ ਐਸ.ਡੀ. ਸਕੂਲ ਕੋਲ ਸੰਪੰਨ ਹੋਈ, ਜਿੱਥੋਂ ਮਾਤਾ ਤੁਲਸੀ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਐਫ.ਐਚ. ਮੈਡੀਕਲ ਕਾਲਜ, ਈਟਮਾਦਪੁਰ-ਆਗਰਾ (ਯੂ.ਪੀ.) ਨੂੰ ਸਮੂਹ ਸਾਧ-ਸੰਗਤ, ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ ਅਤੇ ਪਤਵੰਤਿਆਂ ਨੇ ਰਵਾਨਾ ਕੀਤਾ।
ਇਹ ਵੀ ਪੜ੍ਹੋ: ਜਾਂਦੇ-ਜਾਂਦੇ ਵੀ ਇਨਸਾਨੀਅਤ ਦਾ ਫਰਜ਼ ਨਿਭਾ ਗਏ ਮਾਤਾ ਜਸਪਾਲ ਕੌਰ ਇੰਸਾਂ
ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ 85 ਮੈਂਬਰ ਰਾਜਸਥਾਨ ਨਰੇਸ਼ ਗਰੋਵਰ ਇਸਾਂ, 85 ਮੈਂਬਰ ਰਾਜਸਥਾਨ ਯੋਗੇਸ਼ ਇੰਸਾਂ, 85 ਮੈਂਬਰ ਰਾਜਸਥਾਨ ਭੈਣ ਸਾਰਿਕਾ ਇੰਸਾਂ, ਵਿਜੈ ਸੱਚਦੇਵਾ, ਨਰੇਸ਼ ਸੱਚਦੇਵਾ, ਸਤੀਸ਼ ਸੇਠੀ, ਜਗਪ੍ਰੀਤ ਚਾਨਣਾ, ਸੁਪਰੀਤ ਚਾਨਣਾ, ਜਸਵੇਸ਼ ਚਾਨਣਾ, ਮਨੋਜ ਇੰਸਾਂ, ਅਮਿਤਾ ਇੰਸਾਂ, ਨਮਿਤਾ ਚਾਨਣਾ ਇੰਸਾਂ, ਸਮਿਤੀ ਰਾਣੀ, ਅਰਵਿੰਦ ਕੁਮਾਰ, ਬਿਮਲਾ ਦੇਵੀ, ਪ੍ਰੀਤੀ ਸੱਚਦੇਵਾ, ਪੁਸ਼ਪਾ ਸੇਠੀ ਤੋਂ ਇਲਾਵਾ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਹਰਪਾਲ ਇੰਸਾਂ (ਰਿੰਕੂ), ਭੈਣਾਂ ਵਿੱਚੋਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ ਅਤੇ ਮਮਤਾ ਇੰਸਾਂ ਤੋਂ ਇਲਾਵਾ ਤੇਜਪਾਲ ਸੇਠੀ ਇੰਸਾਂ, ਮਦਨ ਲਾਲ ਸੇਠੀ ਇੰਸਾਂ, ਮਿੱਠਣ ਲਾਲ ਚਾਨਣਾ ਇੰਸਾਂ, ਚੰਦਰ ਮੋਹਣ ਸੇਠੀ ਇੰਸਾਂ, ਸੁਨੀਲ ਇੰਸਾਂ, ਰਣਜੀਤ ਜਵੈਲਰਜ਼ ਸੁਰੇਸ਼ ਸੋਨੀ, ਸੋਮ ਜਾਖੂ ਇੰਸਾਂ, ਓਮ ਪ੍ਰਕਾਸ਼ ਚਾਨਣਾ (ਕਾਲਾ), ਸ਼ਗਨ ਲਾਲ ਚਾਨਣਾ ਇੰਸਾਂ, ਜੋਗਿੰਦਰ ਸਿੰਘ ਇੰਸਾਂ,
ਸੁਰਿੰਦਰ ਮਿੱਤਲ ਇੰਸਾਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਿਗੁਰਦੇਵ ਰਾਜ ਗਰਗ (ਪੱਪੀ), ਪ੍ਰਧਾਨ ਜੰਗਬਾਜ ਸ਼ਰਮਾ, 15 ਮੈਂਬਰ ਸੱਤਪਾਲ ਇੰਸਾਂ, ਗੌਰਖ ਸੇਠੀ ਇੰਸਾਂ ਖਾਨੇ ਕੀ ਢਾਬ, ਗੋਪਾਲ ਇੰਸਾਂ, ਸ਼ੰਭੂ ਇੰਸਾਂ, ਪ੍ਰੇਮੀ ਸੇਵਕ ਮੱਖਣ ਇੰਸਾਂ, ਮੋਹਿਤ ਭੋਲਾ ਇੰਸਾਂ, ਰੋਬਿਨ ਗਾਬਾ, ਦੀਪਕ ਨਰੂਲਾ, ਪ੍ਰੇਮ ਚਾਵਲਾ ਇੰਸਾਂ, ਪਵਨ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਅਤੁੱਲ ਇੰਸਾਂ, ਸੇਵਾਦਾਰ ਰਮੇਸ਼ ਠਕਰਾਲ ਇੰਸਾਂ, ਜੁਬਿਨ ਛਾਬੜਾ ਇੰਸਾਂ, ਅਰੁਣ ਕੁਮਾਰ ਇੰਸਾਂ, ਭੈਣਾਂ ਵਿੱਚੋਂ ਰੀਟਾ ਗਾਬਾ ਇੰਸਾਂ, ਸਰੋਜ ਇੰਸਾਂ, ਹੈਪੀ ਇੰਸਾਂ, ਸੁਨੀਤਾ ਇੰਸਾਂ, ਹਰਪਾਲ ਕੌਰ ਇੰਸਾਂ, ਮਮਤਾ ਇੰਸਾਂ, ਅਨੁਰਾਧਾ ਇੰਸਾਂ, ਪ੍ਰਵੀਨ ਇੰਸਾਂ, ਨਿਰਮਲਾ ਇੰਸਾਂ ਤੋਂ ਇਲਾਵਾ ਹੋਰ ਵੀ ਜਿੰਮੇਵਾਰ ਭੈਣਾਂ, ਭਾਈ ਅਤੇ ਸਾਧ-ਸੰਗਤ ਮੌਜੂਦ ਸੀ।
ਸਾਲ 2024 ‘ਚ ਹੋਇਆ ਛੇਵਾਂ ਸਰੀਰਦਾਨ (Medical Research)
ਜਿਕਰਯੋਗ ਹੈ ਕਿ ਬਲਾਕ ਮਲੋਟ ਵਿੱਚ ਹੁਣ ਤੱਕ 40 ਸਰੀਰਦਾਨ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤੇ ਗਏ ਹਨ ਅਤੇ ਸਾਲ 2024 ‘ਚ ਇਹ ਛੇਵਾਂ ਸਰੀਰਦਾਨ ਹੈ।
ਸਰੀਰਦਾਨ ਨਾਲ ਮੈਡੀਕਲ ਸਾਇੰਸ ਹੋਰ ਤਰੱਕੀ ਕਰ ਰਹੀ ਹੈ ਅਤੇ ਉਸਦਾ ਲਾਭ ਸਾਨੂੰ ਵੀ ਮਿਲ ਰਿਹਾ ਹੈ : ਕੌਂਸਲਰ ਲਾਲੀ ਗਗਨੇਜਾ ਜੈਨ
ਕੌਂਸਲਰ ਲਾਲੀ ਗਗਨੇਜਾ ਜੈਨ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਮਲੋਟ ਦੀ ਸਾਧ-ਸੰਗਤ ਵੱਲੋਂ ਦੇਹਾਂਤ ਉਪਰੰਤ ਸਰੀਰਦਾਨ ਕਰਕੇ ਡਾਕਟਰੀ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਨਵੀਆਂ ਖੋਜਾਂ ਕਰਨ ਲਈ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ਜਿਸ ਕਰਕੇ ਮੈਡੀਕਲ ਸਾਇੰਸ ਹੋਰ ਤਰੱਕੀ ਕਰ ਰਹੀ ਹੈ ਅਤੇ ਉਸਦਾ ਲਾਭ ਸਾਨੂੰ ਵੀ ਮਿਲ ਰਿਹਾ ਹੈ।