ਮਾਂ-ਪੁੱਤ ਕੱਤਲ ਕਾਂਡ : ਖੁੱਲ੍ਹ ਗਿਆ ਰਾਜ, ਲਾਲਚ ਨੇ ਕਿਵੇਂ ਲਈਆਂ ਦੋ ਜਾਨਾਂ?

Murder

ਵਿਦੇਸ਼ ਜਾਣ ਲਈ ਪੈਸਿਆਂ ਦੀ ਸੀ ਜ਼ਰੂਰਤ, ਰਿਸ਼ਤੇਦਾਰ ਹੀ ਨਿੱਕਲਿਆ ਕਾਤਲ | Murder

  • ਮ੍ਰਿਤਕ ਜਸਵੀਰ ਕੌਰ ਦੀ ਸਕੀ ਦਰਾਣੀ ਦਾ ਭਾਣਜਾ ਸੀ ਕਾਤਲ | Murder

ਪਟਿਆਲਾ (ਖੁਸਵੀਰ ਸਿੰਘ ਤੂਰ)। ਵਿਦੇਸ਼ ਜਾਣ ਲਈ ਦੀ ਲਾਲਸਾ ਇਸ ਕਦਰ ਭਾਰੂ ਪੈ ਰਹੀ ਹੈ ਕਿ ਨੌਜਵਾਨ ਕਤਲਾਂ ਨੂੰ ਅੰਜਾਮ ਦੇਣ ਲੱਗੇ ਹਨ। ਪਟਿਆਲਾ ਦੇ ਸ਼ਹੀਦ ਉਧਮ ਸਿੰਘ ਨਗਰ ਵਿਖੇ ਮਾਂ-ਪੁੱਤਰ ਦੇ ਕਤਲ (Murder) ਦੀ ਵਾਪਰੀ ਘਟਨਾ ਤੋਂ ਬਾਅਦ ਅਜਿਹਾ ਹੀ ਖੁਲਾਸਾ ਹੋਇਆ ਹੈ। ਮਾਂ-ਪੁੱਤ ਦੇ ਕਤਲ ਨੂੰ ਅੰਜਾਮ ਦੇਣ ਵਾਲਾ ਰਿਸ਼ਤੇਦਾਰ ਹੀ ਨਿਕਲਿਆ ਹੈ। ਪਟਿਆਲਾ ਦੇ ਐੱਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਹਰਜੀਤ ਸਿੰਘ ਉਰਫ ਕਾਕਾ ਵਾਸੀ ਬੁੰਦੀ ਰਾਜਸਥਾਨ ਨੂੰ ਗਿ੍ਰਫਤਾਰ ਕੀਤਾ ਹੈ ਜੋਕਿ ਮ੍ਰਿਤਕ ਜਸਵੀਰ ਕੌਰ ਦੀ ਸਕੀ ਦਰਾਣੀ ਗੁਰਵਿੰਦਰ ਕੌਰ ਦਾ ਭਾਣਜਾ ਹੈ ਅਤੇ ਉਸ ਦਾ ਜਸਵੀਰ ਕੌਰ ਦੇ ਘਰ ਵਿਚ ਆਉਣਾ-ਜਾਣਾ ਵੀ ਸੀ।

ਗੁਰਜੀਤ ਨੇ ਐਮਐੱਸਸੀ ਕੀਤੀ ਹੋਈ ਹੈ, ਕਈ ਮਹੀਨੇ ਤੋਂ ਪਟਿਆਲਾ ਰਹਿ ਰਿਹਾ ਸੀ। ਇਹ ਵਿਦੇਸ ਜਾਣ ਦਾ ਇੱਛੁਕ ਦੀ ਪਰ ਉਸ ਦਾ ਇਹ ਸੁਪਨਾ ਪੈਸੇ ਦੀ ਘਾਟ ਕਰਕੇ ਪੂਰਾ ਨਹੀਂ ਹੋ ਰਿਹਾ ਸੀ। ਬੇਰੁਜਗਾਰ ਗੁਰਜੀਤ ਨੇ ਆਪਣੀ ਹੀ ਮਾਸੀ ਦੇ ਘਰ ਲੁੱਟ ਦੀ ਯੋਜਨਾ ਬਣਾਈ। 26 ਜੁਲਾਈ ਨੂੰ ਚਾਕੂ ਲੈਕੇ ਜਸਵੀਰ ਕੌਰ ਦੇ ਘਰ ਦਾਖਲ ਹੋਇਆ ਅਤੇ ਆਉਂਦਿਆ ਹੀ ਆਪਣੀ ਮਾਸੀ ਜਸਵੀਰ ਕੌਰ ਦੀ ਗਰਦਨ, ਪਿੱਠ ਤੇ ਸਿਰ ‘ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਰੌਲਾ ਪੈਂਦਾ ਸੁਣ ਕੇ ਜਸਵੀਰ ਦਾ ਲੜਕਾ ਜੱਗੀ ਕਮਰੇ ‘ਚੋਂ ਬਾਹਰ ਆਇਆ ਤਾਂ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਡੇਂਗੂ ਨੇ ਡਰਾਏ ਲੋਕ, ਸਰਕਾਰ ਕਹਿੰਦੀ ਅਸੀਂ ਪੂਰੀ ਤਰ੍ਹਾਂ ਤਿਆਰ…

ਦੋਵਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਘਸੀਟ ਕੇ ਗੁਸਲਖਾਨੇ ’ਚ ਸੁਟ ਦਿੱਤੀਆਂ। ਇਸ ਤੋਂ ਬਾਅਦ ਮਾਸੀ ਦੇ ਕੰਨ ਵਿੱਚ ਪਾਈਆਂ ਸੋਨੇ ਦੀਆਂ ਵਾਲਿਆਂ, ਘਰ ’ਚ ਪਈ ਕਰੀਬ 7 ਹਜ਼ਾਰ ਨਗਦੀ, ਚਾਂਦੀ ਦੇ ਗਹਿਣੇ ਆਦਿ ਚੁੱਕ ਲਾਏ। ਕਾਤਲ ਵਾਰਦਾਤ ਨੂੰ ਅੰਜਾਮ ਦੇ ਕੇ ਘਰ ਨੂੰ ਅੰਦਰੋਂ ਬੰਦ ਕਰਕੇ ਕੰਧ ਟੱਪ ਕੇ ਫਰਾਰ ਹੋ ਗਿਆ।

LEAVE A REPLY

Please enter your comment!
Please enter your name here