ਮਾਂ-ਪੁੱਤ ਨੇ ਮਿਲ ਕੇ ਕੀਤਾ ਸੀ ਪਿਓ ਦਾ ਕਤਲ
(ਸੱਚ ਕਹੂੰ ਨਿਊਜ਼) ਜੀਂਦ। ਹਰਿਆਣਾ ਦੇ ਜੀਂਦ ਦੀ ਆਦਰਸ਼ ਕਲੋਨੀ ਸਫੀਦੋਂ ’ਚ ਤਿੰਨ ਦਿਨ ਪਹਿਲਾਂ ਹੋਈ ਵਿਅਕਤੀ ਦੀ ਮੌਤ ਆਮ ਨਹੀਂ ਉਸ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਕਤਲ ਦਾ ਦੋਸ਼ ਮ੍ਰਿਤਕ ਦੀ ਪਤਨੀ ਤੇ ਪੁੱਤਰ ’ਤੇ ਲੱਗੇ ਹਨ (Mother Son killed Father)। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ’ਤੇ ਇਹ ਸ਼ਹਿਰ ਥਾਣਾ ਸਫੀਦੋਂ ਪੁਲਿਸ ਨੇ ਮ੍ਰਿਤਕ ਦੀ ਭੈਣ ਦੀ ਸਿਕਾਇਤ ’ਤੇ ਉਸ ਦੀ ਪਤਨੀ ਤੇ ਪੁੱਤਰ ਖਿਲਾਫ ਕਤਲ ਸਮੇਤ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਵੀਨ ਦੀ ਬੀਤੀ 30 ਮਾਰਚ ਨੂੰ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਸੁਨੀਤਾ ਦੇ ਬਿਆਨਾਂ ’ਤੇ ਕਾਰਵਾਈ ਕਰਕੇ ਲਾਸ਼ ਦਾ ਪੀਜੀਆਈ ਖਾਨਪੁਰ ’ਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸ਼ੌਂਪ ਦਿੱਤੀ ਸੀ। ਹੁਣ ਪੁਲਿਸ ਨੂੰ ਪ੍ਰਵੀਨ ਦੀ ਖਾਨਪੁਰ ਪੀਜੀਆਈ ਤੋਂ ਪੋਸਟਮਾਰਟਮ ਰਿਪੋਰਟ ਮਿਸੀ ਤਾਂ ਉਸ ’ਚ ਮੌਤ ਦਾ ਕਾਰਨ ਸੱਟ ਲੱਗਣਾ ਦੱਸਿਆ ਗਿਆ। ਮ੍ਰਿਤਕਾ ਦੀ ਭੈਣ ਪਿੰਡ ਇਰਗਾਹ ਨਿਵਾਸੀ ਉਸ਼ਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਪ੍ਰਵੀਨ ਦਾ ਉਸਦੀ ਭਰਜਾਈ ਸੁਨੀਤਾ ਦੇ ਨਾਲ ਤਲਾਕ ਦਾ ਕੇਸ ਵਿਚਾਰ ਅਧੀਨ ਹੈ।
ਸੁਨੀਤਾ ਤੇ ਉਸਦਾ ਪੁੱਤਰ ਕੰਵਲ, ਉਸਦੇ ਭਰਾ ਪ੍ਰਵੀਨ ’ਤੇ ਜ਼ਮੀਨ ਨਾਂਅ ਕਰਵਾਉਣ ਲਈ ਦਬਾਅ ਪਾਉਂਦੇ ਸਨ ਤੇ ਉਹ ਉਸਦੇ ਨਾਲ ਅਕਸਰ ਕੁੱਟਮਾਰ ਕਰਦੇ ਸਨ। ਬੀਤੀ ਚਾਰ ਮਾਰਚ ਨੂੰ ਵੀ ਉਸਦੇ ਭਰਾ ਪ੍ਰਵੀਨ ਦੇ ਨਾਲ ਕੁੱਟਮਾਰ ਕੀਤੀ ਗਈ ਸੀ। ਜਿਸ ਦੀ ਸਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਸੀ।
ਕੀ ਹੈ ਮਾਮਲਾ
ਸਿਟੀ ਥਾਣਾ ਸਫੀਦੋਂ ਦੀ ਪੁਲਿਸ ਨੇ ਪੋਸਟਮਾਰਟਮ ਦੀ ਰਿਪੋਰਟ ਨੂੰ ਆਧਾਰ ਬਣਾਉਂਦੇ ਹੋਏ ਮ੍ਰਿਤਕ ਦੀ ਭੈਣ ਦੀ ਸ਼ਿਕਾਇਤ ‘ਤੇ ਮ੍ਰਿਤਕ ਦੀ ਪਤਨੀ ਸੁਨੀਤਾ ਅਤੇ ਪੁੱਤਰ ਕੰਵਲ ਖਿਲਾਫ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੇ ਤਫਤੀਸ਼ੀ ਅਫਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਸਮੇਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਗਈ ਸੀ। ਪੋਸਟਮਾਰਟਮ ਰਿਪੋਰਟ ‘ਚ ਮ੍ਰਿਤਕ ਦੇ ਪੁੱਤਰ ਅਤੇ ਪਤਨੀ ਦੇ ਖਿਲਾਫ ਮੌਤ ਦੇ ਕਾਰਨ ਸੱਟ ਲੱਗਣ ਅਤੇ ਭੈਣ ਵੱਲੋਂ ਲਗਾਏ ਗਏ ਦੋਸ਼ਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ