ਪਿੰਡ ਖੰਡੇਬਾਦ ਦੀ ਤੀਜੀ ਸਰੀਰਦਾਨੀ ਬਣੀ ਮਾਤਾ ਹਮੀਰ ਕੌਰ ਇੰਸਾਂ (Body Donation)
ਲਹਿਰਾਗਾਗਾ, (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਨੇੜਲੇ ਪਿੰਡ ਖੰਡੇਬਾਦ ਵਿਖੇ ਹਮੀਰ ਕੌਰ ਇੰਸਾਂ ਪਤਨੀ ਜੰਗੀਰ ਸਿੰਘ ਇੰਸਾਂ ਲੋਕਾਂ ਲਈ ਮਿਸਾਲ ਬਣ ਗਏ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦੇ ਹੋਏ ਹਮੀਰ ਕੌਰ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰਦਾਨ (Body Donation) ਕੀਤਾ। ਮਾਤਾ ਜੀ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਇਹ ਪਿੰਡ ਖੰਡੇਬਾਦ ਦਾ ਤੀਸਰਾ ਸਰੀਰਦਾਨ ਹੈ।
ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਏ ਜਾ ਰਹੇ ਮਾਨਤਾ ਭਲਾਈ ਦੇ ਕਾਰਜਾਂ ਦੇ ਵਿੱਚੋਂ ਸਭ ਤੋਂ ਵੱਡਾ ਦਾਨ ਸਰੀਰਦਾਨ ਕਰਨਾ ਹੈ ਲਹਿਰਾਗਾਗਾ ਦੇ ਸੇਵਾਦਾਰ ਨੇ ਦੇਹਾਂਤ ਉਪਰੰਤ ਪਰਿਵਾਰ ਦੀ ਸਹਿਮਤੀ ਨਾਲ ਮਾਤਾ ਹਮੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ। ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀ ਗੁਰਦਾ ਦਾਨ ਮਰਨ ਉਪਰੰਤ ਸਰੀਰਦਾਨ ਕਰਨਾ ਹੀ ਸਾਡੇ ਪੂਜਨੀਕ ਗੁਰੂ ਜੀ ਨੇ ਸਿਖਾਇਆ ਹੈ। ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਅੱਜ ਅਸੀਂ ਆਪਣੇ ਮਾਤਾ ਜੀ ਦਾ ਸਰੀਰ ਰਾਮਾ ਮੈਡੀਕਲ ਕਾਲਜ ਰਿਸਰਚ ਸੈਂਟਰ ਹਾਪਰਾ ਯੂਪੀ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ।
ਮਾਤਾ ਹਮੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਪਵਿੱਤਰ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਪਿੰਡ ਖੰਡੇਬਾਦ ਦੇ ਪੰਚ ਭੋਲਾ ਸਿੰਘ ਅਤੇ ਤੇਜਾ ਸਿੰਘ ਸਰਪੰਚ ਕਾਲਬੰਜਾਰਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ