
ਸੰਸਕਰਮ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਪਟੌਦਾ, ਝੱਜਰ ਹਰਿਆਣਾ ਨੂੰ ਕੀਤਾ ਗਿਆ ਸਰੀਰਦਾਨ
- ਮਾਤਾ ਜੀ ਅਰਥੀ ਨੂੰ ਨੂੰਹ ਅਤੇ ਪੋਤੀ ਵੱਲੋਂ ਦਿੱਤਾ ਗਿਆ ਮੋਢਾ
Body Donation: (ਨਰਿੰਦਰ ਸਿੰਘ ਬਠੋਈ) ਪਟਿਆਲਾ। ਡੇਰਾ ਸੱਚਾ ਸੌਦਾ ਸ਼ਰਧਾਲੂ ਜਿਊਦੇ ਜੀਅ ਤਾਂ ਮਾਨਵਤਾ ਭਲਾਈ ਕੰਮਾਂ ਨੂੰ ਵੱਧ ਤੋਂ ਵੱਧ ਅੰਜਾਮ ਦਿੰਦੇ ਹੀ ਹਨ, ਇਹ ਦੇਹਾਂਤ ਤੋਂ ਬਾਅਦ ਵੀ ਦੂਜਿਆਂ ਲਈ ਮਿਸਾਲ ਬਣਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਡੇਰਾ ਸ਼ਰਧਾਲੂ ਮਾਤਾ ਗੁਰਦੇਵ ਕੌਰ ਇੰਸਾਂ ਪਿੰਡ ਸ਼ੇਰ ਮਾਜਰਾ ਬਲਾਕ ਬਠੋਈ-ਡਕਾਲਾ ਦੀ ਜਿੰਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਚੱਲਦਿਆਂ ਆਪਣੀ ਇੱਛਾ ਅਨੁਸਾਰ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ। ਇਸ ਤਹਿਤ ਪਰਿਵਾਰ ਮਾਤਾ ਜੀ ਦੀ ਅੰਤਿਮ ਇੱਛਾ ’ਤੇ ਫੁੱਲ ਚੜਾਉਦਿਆ ਮਾਤਾ ਗੁਰਦੇਵ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਸੰਸਕਰਮ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਪਟੌਦਾ, ਝੱਜਰ ਹਰਿਆਣਾ ਨੂੰ ਦਾਨ ਕੀਤਾ ਗਿਆ। ਇਸ ਮੌਕੇ ਮਾਤਾ ਜੀ ਅਰਥੀ ਨੂੰ ਮੋਢਾ ਉਨ੍ਹਾਂ ਦੀ ਨੂੰਹ, ਪੌਤੀ, ਪੁੱਤਰ ਅਤੇ ਪੌਤੇ ਵੱਲੋਂ ਦਿੱਤਾ ਗਿਆ।
ਸਰਪੰਚ ਮਲਕੀਤ ਸਿੰਘ ਤੇ ਸੱਚੇ ਨਿਮਰ ਸੇਵਾਦਾਰਾਂ ਨੇ ਹਰੀ ਝੰਡੀ ਦੇ ਕੇ ਵੈਨ ਨੂੰ ਕੀਤਾ ਰਵਾਨਾ
ਇਸ ਮੌਕੇ ਸਰਪੰਚ ਮਲਕੀਤ ਸਿੰਘ ਅਤੇ ਸੱਚੇ ਨਿਮਰ ਸੇਵਾਦਾਰ ਹਰਮਿੰਦਰ ਨੋਨਾ, ਕੈਪਟਨ ਜਰਨੈਲ ਸਿੰਘ, ਹਰਜਿੰਦਰ ਇੰਸਾਂ ਆਦਿ ਵੱਲੋਂ ਹਰੀ ਝੰਡੀ ਦੇ ਕੇ ਵੈਨ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਮਾਤਾ ਗੁਰਦੇਵ ਕੌਰ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ ਤਦ ਤੱਕ ਮਾਤਾ ਗੁਰਦੇਵ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਆਕਾਸ਼ ਗੁੰਜਾਊ ਨਾਰਿਆਂ ਨਾਲ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਕਮੇਟੀ ਦੇ ਸੇਵਾਦਾਰਾਂ, ਬਲਾਕ ਬਠੋਈ-ਡਕਾਲਾ ਦੀ ਸਮੂਹ ਸਾਧ ਸੰਗਤ ਨੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਿੰਗਾਰੀ ਹੋਈ ਐਬੂਲੈਂਸ ਰਾਹੀਂ ਪਿੰਡ ਵਿੱਚੋਂ ਕਾਫਲੇ ਦੇ ਰੂਪ ’ਚ ਰਵਾਨਾ ਕੀਤਾ। Body Donation
ਇਹ ਵੀ ਪੜ੍ਹੋ: Naam Charcha: ਬਲਾਕ ਭਾਦਸੋਂ ਅਤੇ ਮੱਲੇਵਾਲ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ
ਇਸ ਮੌਕੇ ਪਰਿਵਾਰਕ ਮੈਂਬਰ ਪੁੱਤਰ ਪ੍ਰੇਮੀ ਸੇਵਕ ਕਰਮਜੀਤ ਇੰੰਸਾਂ, ਨੂੰਹ ਮਨੀਸਾ ਕੌਰ ਇੰਸਾਂ, ਪੌਤਾ ਕਰਨਵੀਰ ਇੰਸਾਂ, ਪੌਤੀ ਜੈਸਿਕਾ ਇੰਸਾਂ, ਬੇਟੀ ਬਲਜੀਤ ਕੌਰ ਇੰਸਾਂ, ਸੱਚੇ ਨਿਮਰ ਸੇਵਾਦਾਰ ਕਰਨਪਾਲ ਪਟਿਆਲਾ, ਸੰਦੀਪ ਇੰਸਾਂ, 15 ਮੈਂਬਰ ਮਨਦੀਪ ਇੰਸਾਂ, ਦਲਵੀਰ ਇੰਸਾਂ, ਹਰਦੀਪ ਇੰਸਾਂ, ਸਰਬਜੀਤ ਹੈਪੀ ਇੰਸਾਂ, ਕਰਮਜੀਤ ਪਸਿਆਣਾ, ਸੈਟੀ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜੂਦ ਸੀ।

ਧੰਨ ਹਨ ਪੂਜਨੀਕ ਗੁਰੂ ਜੀ ਜੋ ਸ਼ਰਧਾਲੂਆਂ ਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਉਂਦੇ ਹਨ : ਸਰਪੰਚ
ਇਸ ਮੌਕੇ ਸਰਪੰਚ ਮਲਕੀਤ ਸਿੰਘ ਨੇ ਸੰਬੋਧਨ ਕਰਦਿਆੰ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜੋ ਆਪਣੇ ਸ਼ਰਧਾਲੂਆਂ ਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਉਂਦੇ ਹਨ। ਕਿਉਕਿ ਅੱਜ ਸਵਾਰਥੀ ਯੁੱਗ ਕੋਈ ਕਿਸੇ ਲਈ ਨਹੀਂ ਸੋਚਦਾ ਪਰ ਡੇਰਾ ਸ਼ਰਧਾਲੂ ਜਿੱਥੇ ਜਿਊਦੇ ਜੀਅ ਮਾਨਵਤਾ ਭਲਾਈ ਕਾਰਜ ਕਰਕੇ ਹਨ, ਉੱਥੇ ਦੇਹਾਂਤ ਤੋਂ ਬਾਅਦ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ। ਜਿਸ ਦੀ ਜਿੰਨ੍ਹੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ।
ਪਰਿਵਾਰ ਵੱਲੋਂ ਮਾਤਾ ਜੀ ਦੀ ਇੱਛਾ ਅਨੁਸਾਰ ਕੀਤਾ ਗਿਆ ਸਰੀਰਦਾਨ : ਹਰਮਿੰਦਰ ਨੋਨਾ
ਇਸ ਮੌਕੇ ਸੱਚੇ ਨਿਮਰ ਸੇਵਦਾਰ ਹਰਮਿੰਦਰ ਨੋਨਾ ਨੇ ਸੰਬੋਧਨ ਕਰਦਿਆ ਕਿਹਾ ਮਾਤਾ ਗੁਰਦੇਵ ਕੌਰ ਜੀ ਪਿਛਲੇ ਕਾਫੀ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਸੇਵਾ ਨਿਭਾਉਦੇ ਆ ਰਹੇ ਸਨ। ਉਨ੍ਹਾਂ ਦਾ ਪੂਰਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ, ਤੇ ਉਨ੍ਹਾਂ ਦਾ ਬੇਟਾ ਕਰਮਜੀਤ ਸਿੰਘ ਇੰਸਾਂ ਪਿੰਡ ਪ੍ਰੇਮੀ ਸੇਵਕ ਹੈ ਅਤੇ ਪੋਤਾ ਆਈ ਕਰਨਵੀਰ ਸਿੰਘ ਆਈ ਟੀ ਵਿੰਗ ’ਚ ਸੇਵਾ ਨਿਭਾ ਰਿਹਾ ਹੈ। ਪਰਿਵਾਰ ਵੱਲੋਂ ਮਾਤਾ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Body Donation