ਚੋਰੀ ਦੇ ਸਮਾਨ ਸਮੇਤ ਮਾਂ-ਧੀ ਗ੍ਰਿਫ਼ਤਾਰ

Mother Daughter Arrested

ਚੋਰੀ ਦੇ ਸਮਾਨ ਸਮੇਤ ਮਾਂ-ਧੀ ਗ੍ਰਿਫ਼ਤਾਰ

(ਸਤੀਸ਼ ਜੈਨ) ਰਾਮਾਂ ਮੰਡੀ। ਇਲਾਕੇ ਅੰਦਰ ਮਹਿਲਾ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹੈ ਪੁਲਿਸ ਵੱਲੋਂ ਇਲਾਕੇ ਨੂੰ ਚੋਰੀਆਂ ਤੋਂ ਨਿਜਾਤ ਦਿਵਾਉਣ ਲਈ ਸਖ਼ਤੀ ਵਰਤੀ ਜਾ ਰਹੀ ਹੈ ਅੱਜ ਰਿਫਾਇਨਰੀ ਪੁਲਿਸ ਚੌਂਕੀ ਦੇ ਹੌਲਦਾਰ ਰਣਧੀਰ ਸਿੰਘ ਧੀਰਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਮਹਿਲਾ ਹੌਲਦਾਰ ਗਗਨਦੀਪ ਕੌਰ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਲੇਬਰ ਕਲੋਨੀ ਨੇੜਿਓਂ ਚੋਰ ਗਰੋਹ ਦੀਆਂ ਦੋ ਮੈਂਬਰ ਮਾਂ-ਧੀ ਨੂੰ ਚੋਰੀ ਦੇ ਸਮਾਨ ਸਮੇਤ ਗਿ੍ਰਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਰਾਮਾਂ ਥਾਣਾ ਇੰਚਾਰਜ ਹਰਜੋਤ ਸਿੰਘ ਮਾਨ ਅਤੇ ਰਿਫਾਇਨਰੀ ਪੁਲਿਸ ਚੌਕੀ ਇੰਚਾਰਜ ਜਗਰੂਪ ਸਿੰਘ ਦੇ ਦੱਸਣ ਅਨੁਸਾਰ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੱਛਲੇ ਕਈ ਦਿਨਾਂ ਤੋਂ ਇੱਥੋਂ ਕਰੀਬ 30 ਕਿਲੋਮੀਟਰ ਦੂਰ ਹਰਿਆਣਾ ਦੇ ਸ਼ਹਿਰ ਡੱਬਵਾਲੀ ’ਚੋਂ ਕੁਝ ਮਹਿਲਾਵਾਂ ਸਵੇਰੇ ਟੈਂਪੂ ’ਤੇ ਸਵਾਰ ਹੋ ਕੇ ਰਾਮਾਂ ਰਿਫਾਇਨਰੀ ਦੇ ਏਰੀਏ ਵਿੱਚ ਸਿਰਫ ਚੋਰੀ ਕਰਨ ਲਈ ਹੀ ਆਉਂਦੀਆਂ ਹਨ ਜੋ ਕਿ ਰਿਫਾਇਨਰੀ ਕਲੋਨੀ ਵਿੱਚ ਰਹਿੰਦੇ ਮਜ਼ਦੂਰਾਂ ਨੂੰ ਆਪਣੀਆਂ ਗੱਲਾਂ ’ਚ ਉਲਝਾ ਕੇ ਉਨ੍ਹਾਂ ਦਾ ਸਮਾਨ ਚੋਰੀ ਕਰਕੇ ਲੈ ਜਾਂਦੀਆਂ ਹਨ।

ਡੱਬਵਾਲੀ ਕਬਾੜੀਆਂ ਨੂੰ ਵੇਚ ਦਿੰਦੀਆਂ ਸਨ ਚੋਰੀ ਦਾ ਸਾਮਾਨ

ਇਸ ਤੋਂ ਇਲਾਵਾ ਖੇਤਾਂ ਵਿੱਚੋਂ ਵੀ ਮੋਟਰਾਂ ਦਾ ਸਮਾਨ ਚੋਰੀ ਕਰਕੇ ਲੈ ਜਾਂਦੀਆਂ ਹਨ ਜੋ ਡੱਬਵਾਲੀ ਕਬਾੜੀਆਂ ਨੂੰ ਵੇਚ ਦਿੰਦੀਆਂ ਸਨ ਅੱਜ ਰਾਮਾਂ ਥਾਣਾ ਇੰਚਾਰਜ ਹਰਜੋਤ ਸਿੰਘ ਮਾਨ ਅਤੇ ਚੌਂਕੀ ਇੰਚਾਰਜ ਜਗਰੂਪ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਹੌਲਦਾਰ ਰਣਧੀਰ ਸਿੰਘ ਅਤੇ ਗਗਨਦੀਪ ਕੌਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਲੇਬਰ ਕਲੋਨੀ ਨੇੜਿਓਂ ਦੋ ਮਹਿਲਾਵਾਂ ਮਾਂ-ਧੀਆਂ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਸਮਾਨ ਚੋਰੀ ਕਰਕੇ ਡੱਬਵਾਲੀ ਜਾਣ ਲਈ ਕਿਸੇ ਸਾਧਨ ਦੀ ਭਾਲ ਕਰ ਰਹੀਆਂ ਸਨ।

ਮਹਿਲਾਵਾਂ ਦੇ ਕਬਜੇ ਵਿੱਚੋਂ ਮੌਕੇ ’ਤੇ ਤਲਾਸ਼ੀ ਦੌਰਾਨ ਦੋ ਮੋਟਰ ਸਟਾਰਟਰ, 20-20 ਫੁੱਟ ਕੇਬਲ ਤਾਰ ਅਤੇ ਮੋਟਰ ਦਾ ਪਟਾ ਘੁੰਮਾਉਣ ਵਾਲੇ 9 ਰੂਲੇ ਜਿਹਨਾਂ ਦੀ ਕੀਮਤ ਕਰੀਬ 25000 ਰੁਪਏ ਬਣਦੀ ਹੈ ਬਰਾਮਦ ਹੋਏ ਹਨ। ਗ੍ਰਿਫ਼ਤਾਰ ਮਹਿਲਾਵਾਂ ਨੇ ਪੁਲਿਸ ਨੂੰ ਆਪਣੇ ਨਾਮ ਦੇਵਲੀ ਦੇਵੀ ਉਰਫ਼ ਸੀਮਾ ਪਤਨੀ ਓਮ ਪ੍ਰਕਾਸ਼ ਵਾਸੀ ਇੰਦਰਾ ਕਲੋਨੀ ਡੱਬਵਾਲੀ ਅਤੇ ਕਿਰਨਾ ਰਾਣੀ ਪਤਨੀ ਸੰਜੇ ਵਾਸੀ ਜੰਡ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਹਾਲ ਅਬਾਦ ਡੱਬਵਾਲੀ ਦੱਸੇ ਹਨ ਪੁਲਿਸ ਦੇ ਦੱਸਣ ਅਨੁਸਾਰ ਚੋਰੀ ਦੇ ਮਾਮਲਿਆਂ ਵਿੱਚ ਹੋਰ ਮਹਿਲਾਵਾਂ ਦੇ ਸ਼ਾਮਲ ਹੋਣ ਅਤੇ ਚੋਰੀ ਦਾ ਹੋਰ ਸਮਾਨ ਬਰਾਮਦ ਹੋਣ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਆਂ ’ਤੇ ਸਿਕੰਜਾ ਕਸੇ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਵੱਲੋਂ ਰਿਫਾਇਨਰੀ ਚੌਂਕੀ ਵਿੱਚ ਦੋਵੇਂ ਮਹਿਲਾਵਾਂ ਵਿਰੁੱਧ ਚੋਰੀ ਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਰਾਮਾਂ ਮੰਡੀ : ਚੋਰੀ ਦੇ ਮਾਮਲੇ ’ਚ ਗਿ੍ਰਫ਼ਤਾਰ ਮਹਿਲਾਵਾਂ ਰਿਫਾਇਨਰੀ ਚੌਂਕੀ ਦੀ ਪੁਲਿਸ ਪਾਰਟੀ ਨਾਲ ਤਸਵੀਰ : ਸੱਚ ਕਹੂੰ ਨਿਊਜ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ