ਤਿੰਨ ਸਾਲ ਦੀ ਕੀਤੀ ਗਈ ਜੱਦੋ ਜਹਿਦ
ਮੌਸੂਲ: ਇਰਾਕ ਦੇ ਸ਼ਹਿਰ ਮੌਸੂਲ ‘ਚੋਂ ਅੱਤਵਾਦੀ ਧੜੇ ਆਈਐੱਸ ਦਾ ਸਫ਼ਾਇਆ ਹੋ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲੀ ਆਬਦੀ ਨੇ ਐਤਵਾਰ ਨੂੰ ਇਸ ਜਿੱਤ ਦਾ ਐਲਾਨ ਕੀਤਾ। ਅਬਦੀਕ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਸੁਰੱਖਿਆ ਬਲਾਂ ਦੇ ਚੀਫ਼ ਕਮਾਂਡਰ ਹੈਦਰ ਅਲ ਅਬਦੀਕ ਅਜ਼ਾਦ ਮੌਸ਼ੂਲ ਸ਼ਹਿਰ ਪਹੁੰਚੇ। ਉਨ੍ਹਾਂ ਨੇ ਬਹਾਦਰ ਅਤੇ ਇਰਾਕੀ ਜਨਤਾ ਨੂੰ ਮਹਾਨ ਜਿੱਤ ਦੀ ਵਧਾਈ ਦਿੱਤੀ। ਮੌਸੂਲ ਦਾ ਅਜ਼ਾਦ ਹੋਣਾ ਆਈਐੱਸ ਅਤੇ ਉਸ ਦੇ ਸਰਗਨਾ ਅਬੂ ਬਰਕ ਬਗਦੀਦ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ।
ਹਾਰ ਦੇ ਬਾਵਜ਼ੂਦ ਆਈਐੱਸ ਖਤਮ ਨਹੀਂ ਹੋਇਆ
ਪਿਛਲੇ ਸਾਲ ਅਕਤੂਬਰ ਵਿੱਚ ਇਰਾਕੀ ਫੌਜ ਨੇ ਅਮਰੀਕੀ ਅਗਵਾਈ ਵਾਲੀ ਗਠਜੋੜ ਫੌਜਾਂ ਨਾਲ ਮਿਲ ਕੇ ਮੌਸੂਲ ਦੀ ਜੰਗ ਛੇੜੀ ਸੀ। ਹਵਾਈ ਹਮਲਿਆਂ ਅਤੇ ਹਮਲਾਵਰ ਜ਼ਮੀਨੀ ਜੰਗ ਤੋਂ ਬਾਅਦ ਜਨਵਰੀ ਵਿੱਚ ਸ਼ਹਿਰ ਦਾ ਪੂਰਬੀ ਹਿੱਸਾ ਆਈਐੱਸ ਤੋਂ ਮੁਕਤ ਕਰਵਾ ਲਿਆ ਗਿਆ ਸੀ। ਕਈ ਹਫ਼ਤਿਆਂ ਤੋਂ ਫੌਜ ਲਗਾਤਾਰ ਭੱਜ ਰਹੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਹੀ ਸੀ।
ਆਖਰੀ ਦਿਨ ਵੀ ਨਦੀ ਪਾਰ ਕਰਕੇ ਭੱਜਣ ਦੀ ਕੋਸ਼ਿਸ਼ ਤੀਹ ਅੱਤਵਾਦੀ ਮਾਰੇ ਗਏ। ਇਸ ਜੰਗ ਵਿੱਚ ਮੌਸੂਲ ਨੂੰ ਭਾਰੀ ਤਬਾਹੀ ਸਹਿਣੀ ਪਈ ਹੈ। ਇਸ ਪ੍ਰਾਚੀਨ ਸ਼ਹਿਰ ਦੇ ਕਈ ਹਿੱਸੇ ਪੂਰੀ ਤਰ੍ਹਾਂ ਬਰਬਾਦ ਹੋ ਗਏ ਅਤੇ ਹਜ਼ਾਰਾਂ ਨਾਗਰਿਕ ਮਾਰੇ ਗਏ। ਤਿੰਨ ਸਾਲ ਬਾਅਦ ਮੌਸੂਲ ਦੀ ਹਾਰ ਦੇ ਬਾਵਜ਼ੂਦ ਆਈਐੱਸ ਖਤਮ ਨਹੀਂ ਹੋਇਆ। ਇਰਾਕ ਦੇ ਕਈ ਹਿੱਸਿਆ ‘ਤੇ ਅਜੇ ਵੀ ਅੱਤਵਾਦੀ ਸੰਗਠਨ ਦੇ ਲੜਾਕੇ ਮੌਜ਼ੂਦ ਹਨ।