Rohit Sharma: ਦੁਨੀਆਂ ਦੇ ਸਭ ਤੋਂ ਸਫਲ ਕਪਤਾਨ, ਇਹ ਨਵਾਂ ਰਿਕਾਰਡ ਰੋਹਿਤ ਸ਼ਰਮਾ ਦੇ ਨਾਂਅ

Rohit Sharma

ਰੋਹਿਤ 49 ਜਿੱਤਾਂ ਨਾਲ ਟੀ20 ਦੇ ਸਭ ਤੋਂ ਸਫਲ ਕਪਤਾਨ

  • ਇਸ ਫਾਰਮੈਟ ’ਚ ਉਨ੍ਹਾਂ ਦੇ ਨਾਂਅ ਸਭ ਤੋਂ ਜ਼ਿਆਦਾ ਚੌਕੇ
  • ਕੋਹਲੀ ਸਭ ਤੋਂ ਜ਼ਿਆਦਾ ਸਿੰਗਲ ਡਿਜਿਟ ’ਚ ਆਊਟ

ਸਪੋਰਟਸ ਡੈਸਕ। ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚ ਗਈ ਹੈ। ਟੀਮ ਤੀਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਹੈ। ਟੀਮ ਇੰਡੀਆ ਨੇ ਵੀਰਵਾਰ ਨੂੰ ਦੂਜੇ ਸੈਮੀਫਾਈਨਲ ਮੈਚ ’ਚ ਮੌਜ਼ੂਦਾ ਚੈਂਪੀਅਨ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾਇਆ ਹੈ। ਇਸ ਨਾਲ ਹੀ ਰੋਹਿਤ ਸ਼ਰਮਾ 49 ਮੈਚ ਜਿੱਤ ਕੇ ਦੁਨੀਆ ਦੇ ਸਭ ਤੋਂ ਸਫਲ ਟੀ-20 ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਬਾਬਰ ਆਜਮ (48 ਜਿੱਤਾਂ) ਨੂੰ ਪਿੱਛੇ ਛੱਡ ਦਿੱਤਾ। ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ’ਚ ਵੀਰਵਾਰ ਨੂੰ ਭਾਰਤ ਨੇ 20 ਓਵਰਾਂ ’ਚ 7 ਵਿਕਟਾਂ ’ਤੇ 171 ਦੌੜਾਂ ਬਣਾਈਆਂ, ਫਿਰ ਇੰਗਲੈਂਡ ਦੀ ਟੀਮ 16.4 ਓਵਰਾਂ ’ਚ 103 ਦੌੜਾਂ ’ਤੇ ਆਲ ਆਊਟ ਹੋ ਗਈ।

ਇਸ ਮੈਚ ’ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 39 ਗੇਂਦਾਂ ’ਤੇ 57 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 4 ਚੌਕੇ ਤੇ 2 ਛੱਕੇ ਜੜੇ। ਰੋਹਿਤ ਨੇ 146.15 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜੀ ਕੀਤੀ। ਰੋਹਿਤ ਟੀ-20 ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਲਾਉਣ ਵਾਲੇ ਬੱਲੇਬਾਜ ਬਣ ਗਏ ਹਨ। ਇੰਨਾ ਹੀ ਨਹੀਂ, ਉਹ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਮੈਚਾਂ ਦੇ ਚੋਟੀ ਦੇ ਛੇ ਛੱਕੇ ਜੜਨ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਇਸ ਦੇ ਨਾਲ ਹੀ, ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਦੇ ਇੱਕ ਸੀਜਨ ’ਚ ਸਭ ਤੋਂ ਜ਼ਿਆਦਾ ਵਾਰ ਸਿੰਗਲ ਅੰਕਾਂ ’ਚ ਆਊਟ ਹੋਣ ਵਾਲੇ ਭਾਰਤੀ ਬੱਲੇਬਾਜ ਬਣਨ ਦਾ ਇੱਕ ਅਣਚਾਹੇ ਰਿਕਾਰਡ ਬਣਾ ਲਿਆ ਹੈ। (Rohit Sharma)

ਟੀ-20 ਵਿਸਵ ਕੱਪ ’ਚ ਸਭ ਤੋਂ ਜ਼ਿਆਦਾ ਚੌਕੇ ਲਾਏ | Rohit Sharma

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ ਆਪਣੀ ਅਰਧ ਸੈਂਕੜੇ ਵਾਲੀ ਪਾਰੀ ’ਚ 4 ਚੌਕੇ ਜੜੇ। ਉਹ ਟੀ-20 ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਚੌਕੇ ਲਾਉਣ ਵਾਲੇ ਬੱਲੇਬਾਜ ਬਣ ਗਏ ਹਨ। ਰੋਹਿਤ ਦੇ ਨਾਂਅ 113 ਚੌਕੇ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜਿਆ ਹੈ। ਜੈਵਰਧਨੇ ਦੇ ਨਾਂਅ ਇਸ ਟੂਰਨਾਮੈਂਟ ’ਚ 111 ਚੌਕੇ ਹਨ। ਇਸ ਸੂਚੀ ’ਚ ਤੀਜਾ ਨਾਂਅ ਵਿਰਾਟ ਕੋਹਲੀ ਦਾ ਹੈ। ਕੋਹਲੀ ਨੇ ਟੀ-20 ਵਿਸ਼ਵ ਕੱਪ ’ਚ 105 ਚੌਕੇ ਜੜੇ ਹਨ। (Rohit Sharma)

ICC ਟੂਰਨਾਮੈਂਟ ਦੇ ਨਾਕਆਊਟ ਮੈਚ ’ਚ ਸਭ ਤੋਂ ਜ਼ਿਆਦਾ ਛੱਕੇ ਜੜੇ | Rohit Sharma

ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ ਮੈਚ ’ਚ 2 ਛੱਕੇ ਜੜੇ। ਉਹ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਮੈਚ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 13ਵੇਂ ਓਵਰ ਦੀ ਗੇਂਦਬਾਜੀ ਕਰ ਰਹੇ ਸੈਮ ਕੁਰਾਨ ਦੀ ਤੀਜੀ ਗੇਂਦ ’ਤੇ ਛੱਕਾ ਜੜਿਆ। ਰੋਹਿਤ ਦੇ ਨਾਂਅ ਹੁਣ 22 ਛੱਕੇ ਹਨ। ਉਨ੍ਹਾਂ ਨੇ ਵੈਸਟਇੰਡੀਜ ਦੇ ਕ੍ਰਿਸ ਗੇਲ ਦੇ 21 ਛੱਕਿਆਂ ਦਾ ਰਿਕਾਰਡ ਤੋੜਿਆ ਹੈ।

5 ਹਜਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ 5ਵੇਂ ਭਾਰਤੀ ਕਪਤਾਨ | Rohit Sharma

ਰੋਹਿਤ ਸ਼ਰਮਾ 5 ਹਜਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ 5ਵੇਂ ਭਾਰਤੀ ਕਪਤਾਨ ਬਣ ਗਏ ਹਨ। ਰੋਹਿਤ ਤੋਂ ਪਹਿਲਾਂ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਮੁਹੰਮਦ ਅਜਹਰ, ਸੌਰਵ ਗਾਂਗੁਲੀ ਆਪਣੀ ਕਪਤਾਨੀ ’ਚ 5 ਹਜਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।

ਟੀ-20 ਵਿਸ਼ਵ ਕੱਪ ’ਚ ਕੋਹਲੀ ਤੋਂ ਬਾਅਦ ਟਾਪ ਸਕੋਰਰ | Rohit Sharma

ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ ਬਣ ਗਏ ਹਨ। ਵਿਰਾਟ ਕੋਹਲੀ ਇਸ ਟੂਰਨਾਮੈਂਟ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਕੋਰਰ ਹਨ। ਕੋਹਲੀ ਨੇ 1216 ਦੌੜਾਂ ਬਣਾਈਆਂ ਹਨ ਜਦਕਿ ਰੋਹਿਤ ਨੇ 1211 ਦੌੜਾਂ ਬਣਾਈਆਂ ਹਨ। ਰੋਹਿਤ ਨੇ ਸ਼੍ਰੀਲੰਕਾ ਦੇ ਸਾਬਕਾ ਕ੍ਰਿਕੇਟਰ ਮਹੇਲਾ ਜੈਵਰਧਨੇ ਨੂੰ ਪਿੱਛੇ ਛੱਡਿਆ ਹੈ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਵੀ ਇੱਕ ਹਜਾਰ ਦੌੜਾਂ ਪੂਰੀਆਂ ਕਰ ਲਈਆਂ ਹਨ। (Rohit Sharma)

ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਵਾਰ ਸਿੰਗਲ ਅੰਕਾਂ ’ਚ ਆਉਟ ਕੋਹਲੀ

ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਦੇ ਇੱਕ ਸੀਜਨ ’ਚ ਸਭ ਤੋਂ ਜ਼ਿਆਦਾ ਵਾਰ ਸਿੰਗਲ ਅੰਕਾਂ ’ਚ ਆਊਟ ਹੋਣ ਵਾਲੇ ਭਾਰਤੀ ਬੱਲੇਬਾਜ ਬਣ ਗਏ ਹਨ। ਉਹ ਮੌਜ਼ੂਦਾ ਵਿਸ਼ਵ ਕੱਪ ’ਚ 5 ਵਾਰ ਸਿੰਗਲ ਡਿਜਿਟ ’ਚ ਆਊਟ ਹੋਏ ਹਨ। ਕੋਹਲੀ ਤੋਂ ਪਹਿਲਾਂ, ਕੇਐਲ ਰਾਹੁਲ 2022 ਦੇ ਸੀਜਨ ’ਚ 4 ਵਾਰ ਸਿੰਗਲ ਅੰਕਾਂ ’ਚ ਆਊਟ ਹੋਏ ਸਨ। (Rohit Sharma)

ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹਿਲੀ ਵਾਰ ਸਿੰਗਲ ਡਿਜਿਟ ’ਤੇ ਬਾਹਰ ਕੋਹਲੀ

Rohit Sharma

ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹਿਲੀ ਵਾਰ ਸਿੰਗਲ ਡਿਜਿਟ ’ਤੇ ਆਊਟ ਹੋਏ ਹਨ। ਉਹ ਇੰਗਲੈਂਡ ਖਿਲਾਫ 9 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਪਹਿਲਾਂ ਕੋਹਲੀ ਨੇ 2014 ’ਚ ਦੱਖਣੀ ਅਫਰੀਕਾ ਖਿਲਾਫ਼ ਨਾਬਾਦ 72, 2016 ’ਚ ਵੈਸਟਇੰਡੀਜ ਖਿਲਾਫ਼ ਨਾਬਾਦ 89 ਤੇ 2022 ’ਚ ਇੰਗਲੈਂਡ ਖਿਲਾਫ਼ 50 ਦੌੜਾਂ ਬਣਾਈਆਂ ਸਨ। (Rohit Sharma)

13ਵੀਂ ਵਾਰ ICC ਟੂਰਨਾਮੈਂਟ ਦੇ ਫਾਈਨਲ ’ਚ ਭਾਰਤ, ਅਸਟਰੇਲੀਆ ਦੀ ਬਰਾਬਰੀ ਕੀਤੀ

ਭਾਰਤੀ ਟੀਮ ਨੇ ਸਭ ਤੋਂ ਜ਼ਿਆਦਾ ਵਾਰ ਆਈਸੀਸੀ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚਣ ਵਾਲੀ ਟੀਮ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। ਟੀਮ ਇੰਡੀਆ 13 ਆਈਸੀਸੀ ਟੂਰਨਾਮੈਂਟਾਂ ਦੇ ਫਾਈਨਲ ’ਚ ਪਹੁੰਚੀ ਹੈ। ਭਾਰਤੀ ਟੀਮ ਨੇ ਅਸਟਰੇਲੀਆਈ ਟੀਮ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। (Rohit Sharma)

LEAVE A REPLY

Please enter your comment!
Please enter your name here