6 ਨਵੰਬਰ ਨੂੰ ਇੰਗਲੈਂਡ ਵਿਰੁੱਧ ਮੈਚ ਤੇ ਲੈਣਗੇ ਸੰਨਿਆਸ
ਗਾੱਲੇ, 22 ਅਕਤੂਬਰ
ਸ਼੍ਰੀਲੰਕਾ ਦੇ ਖੱਬੇ ਹੱਥ ਦੇ ਧੁਰੰਦਰ ਸਪਿੱਨਰ ਰੰਗਨਾ ਹੇਰਾਥ ਨੇ ਇੰਗਲੈਂਡ ਵਿਰੁੱਧ ਇਸ ਸਾਲ 6 ਨਵੰਬਰ ਨੂੰ ਗਾੱਲੇ ‘ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਵਿਦਾਈ ਲੈਣ ਦਾ ਮਨ ਬਣਾ ਲਿਆ ਹੈ ਟੈਸਟ ਇਤਿਹਾਸ ‘ਚ ਖੱਬੇ ਹੱਥ ਦੇ ਸਭ ਤੋਂ ਸਫ਼ਲ ਸਪਿੱਨਰ ਹੇਰਾਥ ਨੇ ਇਸ ਸਾਲ ਜੁਲਾਈ ‘ਚ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਸਨ ਅਤੇ ਹੁਣ ਉਹਨਾਂ ਇਸ ਫ਼ੈਸਲੇ ‘ਤੇ ਮੁਹਰ ਲਗਾ ਦਿੱਤੀ ਹੈ
40 ਸਾਲਾ ਹੇਰਾਥ ਨੇ 92 ਟੈਸਟ ‘ਚ ਸ਼੍ਰੀਲੰਕਾ ਵੱਲੋਂ 27.95 ਦੀ ਔਸਤ ਨਾਲ 430 ਵਿਕਟਾਂ ਝਟਕਾਈਆਂ ਉਹਨਾਂ ਇੱਕ ਪਾਰੀ ‘ਚ ਪੰਜ ਵਿਕਟਾਂ ਲੈਣ ਦਾ ਕਮਾਲ 34 ਵਾਰ ਕੀਤਾ ਇਸ ਤੋਂ ਇਲਾਵਾ ਉਹ ਨਿਊਜ਼ੀਲੈਂਡ ਦੇ ਮਹਾਨ ਰਿਚਰਡ ਹੈਡਲੀ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ਼ ਇੱਕ ਵਿਕਟ ਦੂਰ ਹਨ ਜਿਸ ਨਾਲ ਉਹ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੀ ਲਿਸਟ ‘ਚ ਹੈਡਲੀ ਨਾਲ ਸਾਂਝੇ ਤੌਰ ‘ਤੇ 9ਵੇਂ ਸਥਾਨ ‘ਤੇ ਆ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।