ICC ਟੂਰਨਾਮੈਂਟ ’ਚ 86 ਫੀਸਦੀ ਲੀਗ ਮੈਚ ਜਿੱਤਦਾ ਹੈ ਭਾਰਤ | IND Vs NZ Semi Final
- ਨਾਕਆਊਟ ’ਚ 89% ਫੀਸਦੀ ਮੌਕਿਆਂ ’ਚ ਹੋਏ ਹਨ ਫੇਲ | IND Vs NZ Semi Final
ਮੁੰਬਈ (ਏਜੰਸੀ)। 10 ਜੁਲਾਈ 2019 ਦਾ ਉਹ ਦਿਨ ਜਿਹੜਾ ਹਰ ਕ੍ਰਿਕੇਟ ਪ੍ਰੇਮੀ ਦੇ ਦਿਲ ’ਚ ਵਸਿਆ ਹੋਇਆ ਹੈ, ਜਿਸ ਨੂੰ ਭੁੱਲਣਾ ਹਰ ਕ੍ਰਿਕੇਟ ਪ੍ਰੇਮੀ ਲਈ ਮੁਸ਼ਕਲ ਹੈ। ਜੀ ਹਾਂ ਆਪਾਂ ਗੱਲ ਕਰਦੇ ਹਾਂ 2019 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਦੀ। ਜਿਹੜਾ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਇੰਗਲੈਂਡ ਦੇ ਮੈਨਚੇਸਟਰ ਸ਼ਹਿਰ ’ਚ ਖੇਡਿਆ ਜਾ ਰਿਹਾ ਸੀ। ਮੈਦਾਨ ਸੀ ਓਲਫ ਟ੍ਰੈਫੋਰਡ ਦਾ। ਜਿੱਸ ਸਮੇਂ ਟੀਮ ਇੰਡੀਆ ਨਿਊਜੀਲੈਂਡ ਵੱਲੋਂ ਦਿੱਤੇ ਗਏ 239 ਦੌੜਾਂ ’ਤੇ ਟਾਰਗੇਟ ਦਾ ਪਿੱਛਾ ਕਰ ਰਹੀ ਸੀ ਅਤੇ ਮਹਿੰਦਰ ਸਿੰਘ ਧੋਨੀ 2 ਇੰਚ ਦੇ ਫਾਸਲੇ ਨਾਲ ਰਨ ਆਊਟ ਹੋ ਜਾਂਦੇ ਸਨ। (IND Vs NZ Semi Final)
ਬਸ ਇਸ ਦੇ ਨਾਲ ਹੀ ਭਾਰਤ ਦੀਆਂ ਵਿਸ਼ਵ ਕੱਪ ਜਿੱਤਣ ਦੀਆਂ ਉਮੀਦਾਂ ਵੀ ਰਨ ਆਊਟ ਹੋ ਜਾਂਦੀਆਂ ਹਨ। ਉਸ ਮੈਦਾਨ ’ਤੇ ਭਾਰਤ 18 ਦੌੜਾਂ ਨਾਲ ਮੈਚ ਹਾਰ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਜਾਂਦਾ ਹੈ। ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਉਸ ਰਨ ਆਊਟ ਦਾ ਦਰਦ ਅੱਜ ਵੀ ਭਾਰਤੀ ਕ੍ਰਿਕੇਟ ਪ੍ਰਸ਼ੰਸਕਾਂ ਨੂੰ ਸਤਾਉਂਦਾ ਹੈ। 2013 ’ਚ ਚੈਂਪੀਅਨਜ਼ ਟਰਾਫੀ ਆਪਣੇ ਨਾਂਅ ਕਰਨ ਤੋਂ ਬਾਅਦ ਇਹ ਪੰਜਵਾਂ ਮੌਕਾ ਸੀ ਜਦੋਂ ਭਾਰਤੀ ਟੀਮ ਆਈਸੀਸੀ ਦੇ ਇਵੈਂਟ ਜਾਂ ਫਾਈਨਲ ਮੈਚ ’ਚ ਹਾਰੀ ਸੀ। ਉਸ ਤੋਂ ਬਾਅਦ ਤਿੰਨ ਵਾਰ ਅਜਿਹਾ ਹੋ ਚੁੱਕਿਆ ਹੈ। ਪਿਛਲੇ 10 ਸਾਲਾਂ ’ਚ 9 ਵਾਰ ਅਜਿਹਾ ਹੋ ਚੁੱਕਿਆ ਹੈ ਜਦੋਂ ਭਾਰਤੀ ਟੀਮ ਆਪਣੇ ਲੀਗ ਦੇ ਸਾਰੇ ਮੁਕਾਬਲੇ ਜਿੱਤਣ ਤੋਂ ਬਾਅਦ ਨਾਕਆਊਟ ਮੈਚ ’ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੋਵੇ। (IND Vs NZ Semi Final)
ਆਪਾਂ ਇਸ 2019 ਵਾਲੇ ਵਿਸ਼ਵ ਕੱਪ ਦਾ ਜ਼ਿਕਰ ਕਿਉਂ ਕੀਤਾ? ਉਹ ਇਸ ਲਈ ਕਿਉਂਕਿ ਇੱਕ ਵਾਰ ਫੇਰ ਤੋਂ ਅਜਿਹਾ ਹੀ ਇੱਕ ਦਿਲ ਦੀਆਂ ਧੜਕਣਾਂ ਰੋਕ ਦੇਣ ਵਾਲਾ ਮੁਕਾਬਲਾ ਆਪਣੇ ਸਾਹਮਣੇ ਹੋਣ ਵਾਲਾ ਹੈ। ਇਸ ਵਾਰ ਵੀ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਹੀ ਹੈ। ਅਜਿਹੀ ਕਿਉਂ ਹੁੰਦਾ ਹੈ ਕਿ ਭਾਰਤ ਆਪਣੇ ਲੀਗ ਦੇ ਸਾਰੇ ਮੁਕਾਬਲੇ ਜਿੱਤਣ ਤੋਂ ਬਾਅਦ ਵੱਡੇ ਮੈਚਾਂ ’ਚ ਆ ਕੇ ਹਾਰ ਜਾਂਦਾ ਹੈ। ਇੱਕ ਵਾਰ ਫੇਰ ਭੱਲਕੇ ਭਾਵ (15 ਨਵੰਬਰ) ਨੂੰ ਰੋਹਿਤ ਦੇ ਸ਼ੇਰ ਮੁੰਬਈ ’ਚ ਉਹੀ ਟੀਮ ਨਿਊਜੀਲੈਂਡ ਖਿਲਾਫ ਉਤਰਨਗੇ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਕਿੱਥੇ ਭਾਰਤੀ ਟੀਮ ਇੱਕ ਵਾਰ ਫੇਰ ਤੋਂ ਨਾਕਆਊਟ ਮੁਕਾਬਲੇ ’ਚ ਅਸਫਲਤਾ ਦੇ ਡਰ ਦਾ ਸ਼ਿਕਾਰ ਨਾ ਹੋ ਜਾਵੇ।
ਇਸ ਤੋਂ ਪਹਿਲਾਂ ਭਾਰਤ ਅਤੇ ਨਿਊਜੀਲੈਂਡ ਵਾਨਖੇੜੇ ’ਚ 6 ਸਾਲ ਪਹਿਲਾਂ ਵੀ ਆਹਮੋ-ਸਾਹਮਣੇ ਹੋਏ ਸਨ ਪਰ ਉਸ ਸਮੇਂ ਵੀ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਹੀ ਕਰਨਾ ਪਿਆ ਸੀ। ਉਸ ਸਮੇਂ ਨਿਊਜੀਲੈਂਡ ਦੇ ਟਾਮ ਲੈਥਮ ਨੇ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਟਾਮ ਲੈਥਮ ਅਤੇ ਰਾਸ ਟੇਲਰ ਵਿਚਕਾਰ 200 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਇੱਕ ਸਮੇਂ ਕੀਵੀ ਟੀਮ ਦੀਆਂ 3 ਵਿਕਟਾਂ ਸਿਰਫ 80 ਦੌੜਾਂ ’ਤੇ ਹੀ ਡਿੱਗ ਗਈਆਂ ਸਨ, ਪਰ ਬਾਅਦ ’ਚ ਟੇਲਰ ਅਤੇ ਲੈਥਮ ਨੇ 200 ਦੌੜਾਂ ਦੀ ਸਾਂਝੇਦਾਰੀ ਕਰਕੇ ਨਿਊਜੀਲੈਂਡ ਨੂੰ ਜਿੱਤਾ ਦਿੱਤਾ ਸੀ। ਉਸ ਮੈਚ ’ਚ ਭਾਰਤ ਨੇ ਨਿਊਜੀਲੈਂਡ ਨੂੰ ਜਿੱਤ ਲਈ 281 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਵਿੱਚ ਵਿਰਾਟ ਕੋਹਲੀ ਦੀ (121) ਦੌੜਾਂ ਦੀ ਸੈਂਕੜੇ ਵਾਲੀ ਪਾਰੀ ਵੀ ਸ਼ਾਮਲ ਸੀ। (IND Vs NZ Semi Final)
ਕੀ ਇਤਿਹਾਸ ਦੁਹਰਾਇਆ ਜਾਵੇਗਾ ਜਾਂ ਰਿਕਾਰਡ ਬਦਲੇਗਾ | IND Vs NZ Semi Final
ਉਸ ਸਮੇਂ ਅਤੇ ਹੁਣ ਦੀਆਂ ਟੀਮਾਂ ਦਾ ਬਹੁਤ ਫਰਕ ਹੈ। ਮੌਜ਼ੂਦਾ ਦੋਵਾਂ ਟੀਮਾਂ ’ਚ ਪਿਛਲੇ ਵਾਨਖੇੜੇ ਸਟੇਡੀਅਮ ’ਚ ਹੋਏ ਮੁਕਾਬਲੇ ’ਚ ਹੁਣ 4-4 ਖਿਡਾਰੀ ਸ਼ਾਮਲ ਹਨ। ਭਾਰਤੀ ਟੀਮ ਦੀ ਕਪਤਾਨੀ ’ਚ ਵੀ ਬਦਲਾਅ ਹੋਇਆ ਹੈ। ਇਸ ਵਾਰ ਇਹ ਵੇਖਣਾ ਹੋਵੇਗਾ ਕਿ ਨਿਊਜੀਲੈਂਡ ਦੀ ਟੀਮ ਇਤਿਹਾਸ ਨੂੰ ਦੁਹਰਾਉਂਦੀ ਹੈ ਜਾਂ ਭਾਰਤ ਰਿਕਾਰਡ ਨੂੰ ਬਦਲਦਾ ਹੈ ਅਤੇ ਨਵਾਂ ਇਤਿਹਾਸ ਬਣਾ ਦੇਵੇਗਾ। ਹੁਣ ਤੱਕ ਭਾਰਤ ਅਤੇ ਨਿਊਜੀਲੈਂਡ ਦੀਆਂ ਟੀਮਾਂ ਇੱਕਰੋਜ਼ਾ ਮੈਚਾਂ ’ਚ 117 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਭੱਲਕੇ 118ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ’ਚ ਹੁਣ ਤੱਕ ਹੈਡ ਟੂ ਹੈਡ ਭਾਰਤ ਦਾ ਹੀ ਪੱਲਾ ਭਾਰੀ ਰਿਹਾ ਹੈ। (IND Vs NZ Semi Final)
ਇਹ ਵੀ ਪੜ੍ਹੋ : ਮਾਪਿਆਂ ਦੇ ਇਕਲੌਤੇ ਪੁੱਤ ਦੀ ਦੀਵਾਲੀ ਵਾਲੇ ਦਿਨ ਅਮਰੀਕਾ ‘ਚ ਮੌਤ
ਵੱਡੇ ਮੈਚਾਂ ’ਚ ਭਾਰਤ ਦੇ ਅਸਫਲਤਾ ਦੇ ਡਰ ਨੂੰ ਸਮਝਣ ਲਈ ਹੁਣ ਹੇਠਾਂ ਦਿੱਤੇ ਇੱਕ ਆਈਸੀਸੀ ਟੂਰਨਾਮੈਂਟਾਂ ’ਚ ਟੀਮ ਇੰਡੀਆ ਦੇ ਪਿਛਲੇ 48 ਸਾਲਾਂ ਦੇ ਪੁਰਾਣੇ ਰਿਕਾਰਡ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਜੋ ਕੀ ਕੁਝ ਇਸ ਤਰ੍ਹਾਂ ਹੈ……….
1975 ਤੋਂ 1983 ਵਿਸ਼ਵ ਕੱਪ : ਜਦੋਂ ਵਿਸ਼ਵ ਕੱਪ ਦੀ ਸ਼ੁਰੂਆਤ ਹੋਈ ਉਹ ਸਾਲ ਸੀ 1975। ਭਾਰਤੀ ਟੀਮ 1975 ਤੋਂ ਲੈ ਕੇ 1983 ਤੱਕ ਸੈਮੀਫਾਈਨਲ ’ਚ ਪਹੁੰਚੀ ਹੀ ਨਹੀਂ। ਪਹਿਲਾਂ ਹੀ ਬਾਹਰ ਹੋ ਗਈ ਸੀ। ਫਿਰ 1983 ’ਚ ਨਾਕਆਊਟ ’ਚ ਪਹੁੰਚੇ ਅਤੇ ਪਹਿਲੀ ਵਾਰ ਵਿਸ਼ਵ ਕੱਪ ’ਤੇ ਕਬਜ਼ਾ ਕੀਤਾ। ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਕਪਿਲ ਦੇਵ ਸਨ। ਜਿਨ੍ਹਾਂ ਨੇ ਮੈਚ ਜੇਤੂ ਪਾਰੀ ਖੇਡੀ ਸੀ ਅਤੇ ਕਪਤਾਨੀ ਪਾਰੀ ਖੇਡ ਆਪਣੀ ਟੀਮ ਨੂੰ ਪਹਿਲੀ ਵਾਰ ਵਿਸ਼ਵ ਕੱਪ ਦਾ ਖਿਤਾਬ ਨਾਂਅ ਕਰਵਾਇਆ ਸੀ। (IND Vs NZ Semi Final)
1984 ਤੋਂ 2006 ਵਿਸ਼ਵ ਕੱਪ : ਭਾਰਤ ਨੇ 11 ICC ਟੂਰਨਾਮੈਂਟਾਂ ’ਚ ਹਿੱਸਾ ਲਿਆ। ਇਸ ’ਚ 5 ਸੈਮੀਫਾਈਨਲ ਅਤੇ ਫਾਈਨਲ ’ਚ ਹਾਰ ਗਏ। ਇੱਕ ਫਾਈਨਲ ਮੀਂਹ ਕਾਰਨ ਪੂਰਾ ਨਹੀਂ ਹੋਇਆ ਅਤੇ ਭਾਰਤ ਨੂੰ ਸੰਯੁਕਤ ਜੇਤੂ ਕਰਾਰ ਦੇ ਦਿੱਤਾ ਗਿਆ। 5 ਅਜਿਹੇ ਪੜਾਅ ਰਹੇ ਜਿੱਥੇ ਭਾਰਤ ਨਾਕਆਊਟ ਰਾਉਂਡ ’ਚ ਹੀ ਨਹੀਂ ਪਹੁੰਚਿਆ। 1983 ਵਾਲਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ 2007 ਤੱਕ ਭਾਰਤ ਇੱਕ ਵੀ ਆਈਸੀਸੀ ਟੂਰਨਾਮੈਂਟ ਨਹੀਂ ਜਿੱਤ ਸਕਿਆ। (IND Vs NZ Semi Final)
2007 ਤੋਂ 2013 ਵਿਸ਼ਵ ਕੱਪ : 2007 ’ਚ ਹੋਏ ਟੀ-20 ਵਿਸ਼ਵ ਕੱਪ ਤੋਂ ਲੈ ਕੇ 2013 ’ਚ ਹੋਏ ਚੈਂਪੀਅਨਜ਼ ਟਰਾਫੀ ਤੱਕ ਭਾਰਤ ਨੇ 7 ਆਈਸੀਸੀ ਟੂਰਨਾਮੈਂਟ ’ਚ ਹਿੱਸਾ ਲਿਆ। ਇਸ ’ਚ ਟੀਮ ਇੰਡੀਆ 3 ਵਾਰ ਨਾਕਆਊਟ ’ਚ ਪਹੰੁਚੀ ਅਤੇ ਤਿੰਨੇ ਵਾਰ ਹੀ ਟਰਾਫੀ ’ਤੇ ਕਬਜ਼ਾ ਕੀਤਾ। (IND Vs NZ Semi Final)
2014 ਤੋਂ 2023 : 2014 ਤੋਂ ਲੈ ਕੇ ਇਸ ਵਾਰ ਚੱਲ ਰਹੇ ਵਿਸ਼ਵ ਕੱਪ ਸਮੇਤ ਭਾਰਤ ਨੇ 9 ਵਿੱਚੋਂ 8 ਆਈਸੀਸੀ ਟੂਰਨਾਮੈਂਟ ’ਚ ਹਿੱਸਾ ਲਿਆ ਹੈ ਅਤੇ ਨਾਕਆਊਟ ’ਚ ਵੀ ਪਹੁੰਚਿਆ ਹੈ ਪਰ ਇੱਕ ਵਾਰ ਵੀ ਖਿਤਾਬ ਨਹੀਂ ਜਿੱਤ ਸਕਿਆ ਹੈ। (IND Vs NZ Semi Final)
ਕੁਝ ਖਾਸ ਅੰਕੜੇ…… | IND Vs NZ Semi Final
2014 ਵਾਲਾ ਟੀ-20 ਵਿਸ਼ਵ ਕੱਪ
ਭਾਰਤ ਬਨਾਮ ਸ਼੍ਰੀਲੰਕਾ
ਸ਼੍ਰੀਲੰਕਾ ਨੇ ਫਾਈਨਲ ਮੁਕਾਬਲੇ ’ਚ 6 ਵਿਕਟਾਂ ਨਾਲ ਹਰਾ ਦਿੱਤਾ। (ਫਾਈਨਲ ਤੋਂ ਪਹਿਲਾਂ ਭਾਰਤ ਨੇ ਲਗਾਤਾਰ 5 ਮੈਚ ਆਪਣੇ ਨਾਂਅ ਕੀਤੇ ਸਨ)
2015 ਇੱਕ ਰੋਜ਼ਾ ਵਿਸ਼ਵ ਕੱਪ
ਭਾਰਤ ਬਨਾਮ ਅਸਟਰੇਲੀਆ
ਸੈਮੀਫਾਈਨਲ ਮੁਕਾਬਲੇ ’ਚ ਅਸਟਰੇਲੀਆ ਨੇ 95 ਦੌੜਾਂ ਨਾਲ ਹਰਾ ਦਿੱਤਾ। (ਸੈਮੀਫਾਈਨਲ ਤੋਂ ਪਹਿਲਾਂ ਭਾਰਤ ਨੇ ਲਗਾਤਾਰ 7 ਮੈਚ ਆਪਣੇ ਨਾਂਅ ਕੀਤੇ ਸਨ)
2016 ਟੀ-20 ਵਿਸ਼ਵ ਕੱਪ
ਭਾਰਤ ਬਨਾਮ ਵੈਸਟਇੰਡੀਜ਼
ਵੈਸਟਇੰਡੀਜ਼ ਨੇ ਸੈਮੀਫਾਈਨਲ ’ਚ 7 ਵਿਕਟਾਂ ਨਾਲ ਹਰਾ ਦਿੱਤਾ। (ਲੀਗ ਮੁਕਾਬਲਿਆਂ ’ਚੋਂ ਸਿਰਫ ਇੱਕ ਮੈਚ ਹੀ ਹਾਰੀ ਸੀ ਭਾਰਤੀ ਟੀਮ)
2017 ’ਚ ਚੈਂਪੀਅਨਜ਼ ਟਰਾਫੀ
ਭਾਰਤ ਬਨਾਮ ਪਾਕਿਸਤਾਨ
ਫਾਈਨਲ ’ਚ ਪਾਕਿਸਤਾਨ ਨੇ 180 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। (ਲੀਗ ’ਚ ਸਿਰਫ ਇੱਕ ਮੈਚ ਹੀ ਹਾਰੀ ਸੀ ਭਾਰਤੀ ਟੀਮ)
2019 ਇੱਕਰੋਜ਼ਾ ਵਿਸ਼ਵ ਕੱਪ
ਭਾਰਤ ਬਨਾਮ ਨਿਊਜੀਲੈਂਡ
ਸੈਮੀਫਾਈਨਲ ’ਚ ਨਿਊਜੀਲੈਂਡ ਨੇ 18 ਦੌੜਾਂ ਨਾਲ ਹਰਾਇਆ। (ਲੀਗ ਮੁਕਾਬਲਿਆਂ ’ਚੋਂ ਸਿਫਰ ਇੱਕ ਮੈਚ ਸਿਫਰ ਇੰਗਲੈਂਡ ਖਿਲਾਫ ਹਾਰੇ ਸਨ) ਇਹ ਹੀ ਉਹ ਮੈਚ ਸੀ ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਸੀ।
2021 ਵਿਸ਼ਵ ਟੈਸਟ ਚੈਂਪੀਅਨਸ਼ਿਪ
ਭਾਰਤ ਬਨਾਮ ਨਿਊਜੀਲੈਂਡ
ਨਿਊਜੀਲੈਂਡ ਨੇ ਫਾਈਨਲ ’ਚ 8 ਵਿਕਟਾਂ ਨਾਲ ਹਰਾਇਆ।
2022 ਟੀ-20 ਵਿਸ਼ਵ ਕੱਪ
ਇੰਗਲੈਂਡ ਨੇ ਸੈਮੀਫਾਈਨਲ ’ਚ 10 ਵਿਕਟਾਂ ਦੇ ਵੱਡੇ ਫਰਕ ਨਾਲ ਹਰਾਇਆ। (ਲੀਗ ’ਚ ਸਿਰਫ 1 ਮੈਚ ਹੀ ਹਾਰੇ ਸਨ)
2023 ਵਿਸ਼ਵ ਟੈਸਟ ਚੈਂਪੀਅਨਸ਼ਿਪ
ਅਸਟਰੇਲੀਆ ਨੇ ਫਾਈਨਲ ’ਚ 209 ਦੌੜਾਂ ਨਾਲ ਹਰਾਇਆ।
ਲੀਗ ਮੈਚਾਂ ’ਚ ਟੀਮ ਇੰਡੀਆ ਦੇ ਬਰਾਬਰ ਹੋਰ ਕੋਈ ਨਹੀਂ
ਜੇਕਰ ਲੀਗ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਦੇ ਲੀਗ ਮੈਚਾਂ ਦੇ ਮੁਕਾਬਲੇ ਕੋਈ ਵੀ ਟੀਮ ਨਹੀਂ ਹੈ। ਪਿਛਲੇ 10 ਸਾਲਾਂ ਤੋਂ ਭਾਰਤੀ ਟੀਮ ਆਈਸੀਸੀ ਦੇ ਲੀਗ ਮੈਚਾਂ ’ਚ ਬਹੁਤ ਚੰਗਾ ਪ੍ਰਰਦਰਸ਼ਨ ਕਰ ਰਹੀ ਹੈ। ਪਰ ਸੈਮੀਫਾਈਨਲ ਅਤੇ ਫਾਈਨਲ ਵਰਗੇ ਵੱਡੇ ਮੁਕਾਬਲਿਆਂ ’ਚ ਹਾਰ ਜਾਂਦੀ ਹੈ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੀ ਹੈ। ਟੀਮ ਇੰਡੀਆ ਨੇ ਹੁਣ ਤੱਕ ਵੱਖ-ਵੱਖ ਆਈਸੀਸੀ ਟੂਰਨਾਮੈਂਟ 44 ਲੀਗ ਮੈਚ ਖੇਡੇ ਹਨ ਅਤੇ 44 ’ਚੋਂ 38 ਆਪਣੇ ਨਾਂਅ ਕੀਤੇ ਹਨ। ਭਾਵ ਭਾਰਤ ਨੇ 86 ਫੀਸਦੀ ਲੀਗ ਮੁਕਾਬਲੇ ਜਿੱਤੇ ਹਨ।
ਇਹ ਵੀ ਪੜ੍ਹੋ : ਜੋਸ਼ ’ਚ ਟੀਮ ਇੰਡੀਆ ਪਰ ਹੋਸ਼ ’ਚ ਰਹਿਣਾ ਵੀ ਜ਼ਰੂਰੀ! ਸੌਖਾ ਨਹੀਂ ਅੱਗੇ ਦਾ ਰਸਤਾ!
ਭਾਰਤੀ ਟੀਮ ਇਸ ਦੌਰਾਨ 9 ਵਿੱਚੋਂ 8 ਨਾਕਆਊਟ ਮੈਚਾਂ ਤੋਂ ਬਾਹਰ ਹੋਈ ਹੈ। ਭਾਵ 89 ਫੀਸਦੀ ਭਾਰਤ ਨੂੰ ਬਾਹਰ ਜਾਣ ਦਾ ਰਸਤਾ ਨਾਕਆਊਟ ਮੁਕਾਬਲਿਆਂ ’ਚ ਹੀ ਮਿਲਿਆ ਹੈ। ਲੀਗ ਮੈਚਾਂ ’ਚ ਭਾਰਤ ਦੀ ਸਫਲਤਾ ਇਹ ਜਾਹਿਰ ਕਰਦੀ ਹੈ ਕਿ ਜੇਕਰ ਟੀਮ ਪਿਛਲੇ 10 ਸਾਲਾਂ ਤੋਂ ਕੋਈ ਖਿਤਾਬ ਨਹੀਂ ਜਿੱਤ ਸਕੀ ਹੈ ਤਾਂ ਇਸ ’ਚ ਕੋਈ ਕ੍ਰਿਕੇਟ ਖੇਤਰ ਦਾ ਕਾਰਨ ਨਹੀਂ ਹੈ। ਮਾਹਿਰਾਂ ਦਾ ਵੀ ਕਹਿਣਾ ਹੈ ਕਿ ਇਸ ਵਿੱਚ ਕੋਈ ਬੀਸੀਸੀਆਈ ’ਚ ਕੋਈ ਖਾਮੀ ਨਜ਼ਰ ਨਹੀਂ ਆਉਂਦੀ। ਫਿਰ ਨਾਕਆਊਟ ’ਚ ਹਾਰ ਦੀ ਵਜ੍ਹਾ ਕੀ ਹੈ?
ਸੈਮੀਫਾਈਨਲ ’ਚ ਭਾਰਤ ’ਤੇ ਕਿੰਨਾ ਹਾਵੀ ਰਹੇਗਾ ਹਾਰ ਦਾ ਡਰ?
ਪ੍ਰਦਰਸ਼ਨ ਅਤੇ ਟੀਮ ਦਾ ਵਿਵਹਾਰ : ਟੀਮ ਇੰਡੀਆ ਨੇ ਹੁਣ ਤੱਕ 9 ਲੀਗ ਮੈਚ ਖੇਡੇ ਹਨ ਅਤੇ ਸਾਰੇ ਮੈਚਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 9 ਮੈਚਾਂ ’ਚ 6 ਵੱਖ-ਵੱਖ ਖਿਡਾਰੀਆਂ ਨੂੰ ਪਲੇਅਰ ਆਫ ਦਾ ਮੈਚ ਦਾ ਅਵਾਰਡ ਮਿਲਿਆ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਰੇ ਖਿਡਾਰੀ ਟੀਮ ਦੀ ਜਿੱਤ ’ਚ ਯੋਗਦਾਨ ਪਾ ਰਹੇ ਹਨ। (IND Vs NZ Semi Final)
ਮਾਨਸਿਕ ਸਥਿਤੀ : ਟੀਮ ਇੰਡੀਆ ਮਨੋਵਿਗਿਆਨਕ ਤੌਰ ’ਤੇ ਬਹੁਤ ਮਜ਼ਬੂਤ ਹੈ। ਨਿਊਜੀਲੈਂੜ ਨੂੰ ਲੀਗ ਪੜਾਅ ’ਚ ਹਰਾ ਦਿੱਤਾ ਹੈ। ਇਸ ਵਿਸ਼ਵ ਕੱਪ ਤੋਂ ਪਹਿਲਾਂ ਅਸੀਂ 20 ਸਾਲਾਂ ਤੱਕ ਵਿਸ਼ਵ ਕੱਪ ’ਚ ਨਿਊਜੀਲੈਂਡ ਨੂੰ ਨਹੀਂ ਹਰਾਇਆ ਸੀ ਪਰ ਇਸ ਵਾਰ ਹਰਾ ਦਿੱਤਾ ਹੈ ਅਤੇ ਇਤਿਹਾਸ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਖਿਲਾਫ ਵਿਸ਼ਵ ਕੱਪ ’ਚ ਲਗਾਤਾਰ 8ਵੀਂ ਜਿੱਤ ਹਾਸਲ ਕਰਕੇ 31 ਸਾਲਾਂ ਤੋਂ ਚੱਲੇ ਆ ਰਹੇ ਇਤਿਹਾਸ ਨੂੰ ਬਰਕਰਾਰ ਰੱਖਿਆ ਹੈ। ਭਾਵ, ਇਸ ਭਾਰਤੀ ਟੀਮ ਕੋਲ ਸਕਾਰਾਤਮਕ ਇਤਿਹਾਸ ਨੂੰ ਕਾਇਮ ਰੱਖਣ ਅਤੇ ਨਕਾਰਾਤਮਕ ਇਤਿਹਾਸ ਨੂੰ ਬਦਲਣ ਲਈ ਕਾਫੀ ਤੱਤ ਹੈ। ਭਾਰਤੀ ਟੀਮ ਪਿਛਲੇ 10 ਸਾਲਾਂ ਦੇ ਟਰੈਕ ਰਿਕਾਰਡ ਨੂੰ ਪਲਟਣ ਦੀ ਸਮਰੱਥਾ ਰੱਖਦੀ ਹੈ।
ਹਾਈ ਪ੍ਰੈਸ਼ਰ ਮੈਚ : ਟੀਮ ਇੰਡੀਆ ਨੇ ਹਰ ਖੇਤਰ ’ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਪਹਿਲਾਂ ਬੱਲੇਬਾਜੀ ਕਰਕੇ ਟੀਚਾ ਤੈਅ ਕਰਨਾ ਹੋਵੇ ਜਾਂ ਬਾਅਦ ’ਚ ਬੱਲੇਬਾਜੀ ਕਰਕੇ ਟੀਚੇ ਦਾ ਪਿੱਛਾ ਕਰਨਾ ਹੋਵੇ, ਭਾਰਤੀ ਟੀਮ ਦੋਵਾਂ ਚੁਣੌਤੀਆਂ ਨੂੰ ਪਾਰ ਕਰਨ ’ਚ ਸਫਲ ਰਹੀ ਹੈ। ਇਹ ਸਪੱਸ਼ਟ ਹੈ ਕਿ ਟੀਮ ਦਬਾਅ ਨੂੰ ਜਜਬ ਕਰਨ ਦੀ ਸਮਰੱਥਾ ਰੱਖਦੀ ਹੈ।
ਲੀਡਰਸ਼ਿਪ : ਰੋਹਿਤ ਸ਼ਰਮਾ 2 ਏਸ਼ੀਆ ਕੱਪ ਜਿੱਤੇ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ’ਚ ਮੁੰਬਈ ਇੰਡੀਅਨਜ 5 ਵਾਰ ਆਈਪੀਐੱਲ ਚੈਂਪੀਅਨ ਬਣ ਚੁੱਕੀ ਹੈ। ਉਹ ਅਜਿਹੇ ਕਪਤਾਨ ਨਹੀਂ ਹਨ ਜਿਨ੍ਹਾਂ ਲਈ ਟਰਾਫੀ ਜਿੱਤਣਾ ਕੋਈ ਨਵੀਂ ਗੱਲ ਹੋਵੇ।