ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News OpenAI: ਜਾਣੋ ...

    OpenAI: ਜਾਣੋ ਲੋਕ ChatGPT ਤੋਂ ਸਭ ਤੋਂ ਜ਼ਿਆਦਾ ਕੀ ਪੁੱਛਦੇ ਹਨ, ਜਵਾਬ ਜਾਣ ਤੁਸੀਂ ਰਹਿ ਜਾਓਗੇ ਹੈਰਾਨ

    OpenAI
    OpenAI: ਜਾਣੋ ਲੋਕ ChatGPT ਤੋਂ ਸਭ ਤੋਂ ਜ਼ਿਆਦਾ ਕੀ ਪੁੱਛਦੇ ਹਨ, ਜਵਾਬ ਜਾਣ ਤੁਸੀਂ ਰਹਿ ਜਾਓਗੇ ਹੈਰਾਨ

    OpenAI: ਨਵੀਂ ਦਿੱਲੀ (ਏਜੰਸੀ)। OpenAI ਦਾ ChatGPT ਦੁਨੀਆ ’ਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਏਆਈ ਚੈਟਬੋਟ ਬਣ ਗਿਆ ਹੈ। ਅਰਬਾਂ ਲੋਕ ਇਸਨੂੰ ਵਰਤਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਸਭ ਤੋਂ ਵੱਧ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਸਨੂੰ ਕੋਡਿੰਗ ਲਈ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ, ਪਰ ਇੱਕ ਨਵੇਂ ਅਧਿਐਨ ਨੇ ਕੁਝ ਹੋਰ ਹੀ ਖੁਲਾਸਾ ਕੀਤਾ ਹੈ।

    ਇਹ ਖਬਰ ਵੀ ਪੜ੍ਹੋ : Punjab Employment News: 2000 ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਪੰਜਾਬ ਸਰਕਾਰ ਦਾ ਬੇਰੁਜ਼ਗਾਰੀ ’ਤੇ ਵਾਰ

    ਇਨ੍ਹਾਂ 3 ਕੰਮਾਂ ਲਈ ਹੋ ਰਹੀ ਹੈ ChatGPT ਦੀ ਸਭ ਤੋਂ ਜ਼ਿਆਦਾ ਵਰਤੋਂ | OpenAI

    OpenAI ਵੱਲੋਂ ਕੀਤੇ ਗਏ ਇੱਕ ਵੱਡੇ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਲੋਕ ਮੁੱਖ ਤੌਰ ’ਤੇ ਤਿੰਨ ਕੰਮਾਂ ਲਈ ChatGPT ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਨੂੰ ਕੰਪਨੀ ਨੇ ‘ਪੁੱਛੋ (Asking),ਕਰਨਾ (Doing), ਅਤੇ ਪ੍ਰਗਟਾਵਾ ਕਰਨਾ (Expressing) ਦਾ ਲੇਬਲ ਦਿੱਤਾ ਹੈ।

    • ਪੁੱਛਣਾ: ਲਗਭਗ 49 ਫੀਸਦੀ ਲੋਕ ਸਵਾਲ ਪੁੱਛਣ ਲਈ ChatGPT ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਜਾਣਕਾਰੀ ਮੰਗਣਾ ਜਾਂ ਕਿਸੇ ਵਿਸ਼ੇ ’ਤੇ ਮਾਰਗਦਰਸ਼ਨ ਲੈਣਾ।
    • ਕਰਨਾ: ਲਗਭਗ 40 ਫੀਸਦੀ ਲੋਕ ਇਸਨੂੰ ਆਪਣੇ ਕੰਮ ਵਿੱਚ ਮਦਦ ਪ੍ਰਾਪਤ ਕਰਨ ਲਈ ਵਰਤ ਰਹੇ ਹਨ, ਜਿਵੇਂ ਕਿ ਈਮੇਲ ਲਿਖਣਾ, ਮੀਟਿੰਗਾਂ ਦੀ ਯੋਜਨਾ ਬਣਾਉਣਾ, ਜਾਂ ਕਿਸੇ ਪ੍ਰੋਜੈਕਟ ’ਤੇ ਕੰਮ ਕਰਨਾ।
    • ਪ੍ਰਗਟ ਕਰਨਾ: ਲਗਭਗ 11 ਫੀਸਦੀ ਲੋਕ ਇਸਨੂੰ ਆਪਣੇ ਵਿਚਾਰ ਪ੍ਰਗਟ ਕਰਨ ਜਾਂ ਨਿੱਜੀ ਗੱਲਬਾਤ ਕਰਨ ਲਈ ਵਰਤ ਰਹੇ ਹਨ।

    ਇਹ ਖੋਜ OpenAI ਦੀ ਆਰਥਿਕ ਖੋਜ ਟੀਮ ਵੱਲੋਂ ਹਾਰਵਰਡ ਦੇ ਅਰਥਸ਼ਾਸਤਰੀ ਡੇਵਿਡ ਡੇਮਿੰਗ ਦੇ ਸਹਿਯੋਗ ਨਾਲ ਕੀਤੀ ਗਈ ਸੀ। ਖੋਜ ਨੇ ਲਗਭਗ 1.5 ਮਿਲੀਅਨ ਲੋਕਾਂ ਦੀ ਗੱਲਬਾਤ ਦਾ ਵਿਸ਼ਲੇਸ਼ਣ ਕੀਤਾ, ਜਿਸ ਤੋਂ ਪਤਾ ਲੱਗਿਆ ਕਿ ਲੋਕ ਕੋਡਿੰਗ ਦੀ ਬਜਾਏ ਇਨ੍ਹਾਂ ਤਿੰਨ ਕੰਮਾਂ ਲਈ ChatGPT ’ਤੇ ਸਭ ਤੋਂ ਵੱਧ ਭਰੋਸਾ ਕਰਦੇ ਹਨ।