ਟੋਕੀਓ (ਏਜੰਸੀ)। ਜਾਪਾਨ ਦੇ ਏਚੀ ਪ੍ਰਾਂਤ ਵਿੱਚ ਬਰਡ ਫਲੂ ਦੇ ਫੈਲਣ ਕਾਰਨ ਲਗਭਗ 310,000 ਮੁਰਗੀਆਂ ਮਾਰੀਆਂ ਜਾਣਗੀਆਂ। ਕਯੋਦੋ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਹ 11 ਸਾਲਾਂ ਵਿੱਚ ਪਹਿਲਾ ਪ੍ਰਕੋਪ ਸੀ। ਐਤਵਾਰ ਨੂੰ, ਏਚੀ ਦੇ ਇੱਕ ਫਾਰਮ ਵਿੱਚ ਕਰਮਚਾਰੀਆਂ ਨੂੰ ਅਚਾਨਕ ਵੱਡੀ ਗਿਣਤੀ ਵਿੱਚ ਮਰੇ ਹੋਏ ਮੁਰਗੇ ਮਿਲੇ। ਇਨ੍ਹਾਂ 13 ਮਰੀ ਹੋਈ ਮੁਰਗੀਆਂ ਵਿੱਚੋਂ ਛੇ ਬਰਡ ਫਲੂ ਤੋਂ ਪੀੜਤ ਮਿਲੀਆਂ ਹਨ।
ਕਯੋਦੋ ਦੇ ਅਨੁਸਾਰ, ਬਰਡ ਫਲੂ ਦੇ ਪ੍ਰਕੋਪ ਦੇ ਦੌਰਾਨ ਕਾਗੋਸ਼ੀਮਾ ਦੇ ਪ੍ਰਾਂਤ ’ਚ 34,000 ਮੁਰਗੀਆਂ ਮਾਰੀਆਂ ਗਈਆਂ। ਪਿਛਲੇ ਹਫ਼ਤਿਆਂ ਵਿੱਚ, ਜਾਪਾਨ ਨੇ ਓਕਾਯਾਮਾ, ਕਾਗਾਵਾ, ਮਿਆਗੀ, ਅਓਮੋਰੀ, ਵਾਕਾਯਾਮਾ, ਟੋਟੋਰੀ, ਕਾਗੋਸ਼ੀਮਾ ਪ੍ਰਾਂਤਾਂ ਦੇ ਨਾਲ-ਨਾਲ ਹੋਕਾਈਡੋ ਟਾਪੂ ਵਿੱਚ ਬਰਡ ਫਲੂ ਦੇ ਪ੍ਰਕੋਪ ਦੀ ਰਿਪੋਰਟ ਕੀਤੀ ਹੈ। 28 ਅਕਤੂਬਰ ਨੂੰ ਸੀਜ਼ਨ ਦੇ ਪਹਿਲੇ ਪ੍ਰਕੋਪ ਤੋਂ ਬਾਅਦ ਦੇਸ਼ ਵਿੱਚ ਕੁੱਲ 33 ਲੱਖ ਮੁਰਗੀਆਂ ਦੀ ਮੌਤ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ