ਮਾਨਸਾ ਜੇਲ੍ਹ ’ਚੋਂ ਮਿਲੇ ਅੱਧੀ ਦਰਜ਼ਨ ਤੋਂ ਵੱਧ ਮੋਬਾਇਲ

ਮਾਨਸਾ ਜ਼ੇਲ੍ਹ ’ਚੋਂ ਮਿਲੇ ਅੱਧੀ ਦਰਜ਼ਨ ਤੋਂ ਵੱਧ ਮੋਬਾਇਲ Mansa Jail

(ਸੁਖਜੀਤ ਮਾਨ) ਮਾਨਸਾ। ਮਾਨਸਾ ਦੀ ਜ਼ਿਲ੍ਹਾ ਜ਼ੇਲ੍ਹ ’ਚੋਂ ਵੱਖ-ਵੱਖ ਕੰਪਨੀਆਂ ਦੇ ਕਰੀਬ 8 ਮੋਬਾਇਲ ਫੋਨ, ਸਿੰਮ, ਡਾਟਾ ਕੇਬਲ ਆਦਿ ਬਰਾਮਦ ਹੋਏ ਹਨ ਇਸ ਮਾਮਲੇ ’ਚ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਮਾਨਸਾ ਵੱਲੋਂ ਥਾਣਾ ਸਦਰ ਮਾਨਸਾ ਨੂੰ ਲਿਖੇ ਪੱਤਰ ਦੇ ਆਧਾਰ ’ਤੇ ਦੋ ਹਵਾਲਾਤੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। Mansa Jail

ਇਹ ਵੀ ਪੜ੍ਹੋ: ਚੋਰੀ ਕੀਤੇ ਟਰੈਕਟਰ ਸਮੇਤ ਇੱਕ ਕਾਬੂ 

ਵੇਰਵਿਆਂ ਮੁਤਾਬਿਕ ਜ਼ਿਲ੍ਹਾ ਜ਼ੇਲ੍ਹ ਮਾਨਸਾ ਦੇ ਸਹਾਇਕ ਸੁਪਰਡੈਂਟ ਅਨੂੰ ਮਲਿਕ ਨੇ ਥਾਣਾ ਸਦਰ ਮਾਨਸਾ ਪੁਲਿਸ ਨੂੰ ਦੱਸਿਆ ਕਿ ਜੇਲ੍ਹ ਅੰਦਰੋਂ ਤਲਾਸ਼ੀ ਦੌਰਾਨ ਵੱਖ-ਵੱਖ ਕੰਪਨੀਆਂ ਦੇ ਕੀਪੈਡ ਵਾਲੇ ਅਤੇ ਟੱਚ ਸਮੇਤ 8 ਮੋਬਾਇਲ ਫੋਨ ਬਰਾਮਦ ਹੋਏ ਹਨ ਮੋਬਾਇਲਾਂ ਤੋਂ ਇਲਾਵਾ ਕੁੱਝ ਸਿੰਮ ਅਤੇ ਡਾਟਾ ਕੇਬਲ ਬਰਾਮਦ ਹੋਈਆਂ ਹਨ। ਪੁਲਿਸ ਵੱਲੋਂ ਸਹਾਇਕ ਸੁਪਰਡੈਂਟ ਵੱਲੋਂ ਭੇਜੇ ਪੱਤਰਾਂ ਦੇ ਆਧਾਰ ’ਤੇ ਇਸ ਮਾਮਲੇ ’ਚ ਪਰਬਤ ਸਿੰਘ ਉਰਫ ਨਿਹੰਗ ਪੁੱਤਰ ਜਗਸੀਰ ਸਿੰਘ ਵਾਸੀ ਕੁੱਸਾ, ਜ਼ਿਲ੍ਹਾ ਮੋਗਾ ਅਤੇ ਹਵਾਲਾਤੀ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਅਜਮੇਰ ਸਿੰਘ ਵਾਸੀ ਦੀਵਾ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 38, ਅਧੀਨ ਧਾਰਾ 52 ਏ ਪ੍ਰੀਵਜਨ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। Mansa Jail