ਦੇਸ਼ ’ਚ ਕੋਰੋਨਾ ਦੇ 80 ਹਜ਼ਾਰ ਤੋਂ ਵੱਧ ਨਵੇਂ ਮਾਮਲੇ

Corona India

86 ਹਜ਼ਾਰ ਤੋਂ ਵੱਧ ਹੋਏ ਠੀਕ

ਨਵੀਂ ਦਿੱਲੀ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 80,472 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦਾ ਅੰਕੜਾ 62 ਲੱਖ ਤੋਂ ਪਾਰ ਪਹੁੰਚ ਗਿਆ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ 86 ਹਜ਼ਾਰ ਤੋਂ ਵੱਧ ਲੋਕਾਂ ਨੇ ਕੋਰੋਨਾ ਨੂੰ ਵੀ ਹਰਾ ਦਿੱਤਾ, ਜਿਸ ਨਾਲ ਸਰਗਰਮ ਮਾਮਲੇ ਸੱਤ ਹਜ਼ਾਰ ਤੋਂ ਵੱਧ ਘੱਟ ਗਏ।

Corona India

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 62,25,764 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ 86,428 ਮਰੀਜ਼ ਠੀਕ ਹੋਏ ਹਨ, ਜਿਸ ਦੇ ਨਾਲ ਹੀ ਹੁਣ ਤੱਕ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 51,87,826 ਹੋ ਗਈ ਹੈ। ਕੋਰੋਨਾ ਮਰੀਜ਼ਾਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਧੇਰੇ ਹੋਣ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ ’ਚ 7,135 ਦੀ ਕਮੀ ਆਈ ਹੈ। ਹੁਣ ਇਹ 9,40,441 ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 1179 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਕੋਰੋਨਾ ਦੇ ਹੁਣ ਤੱਕ ਜਾਣ ਗਵਾਉਣ ਵਾਲਿਆਂ ਦੀ ਗਿਣਤੀ 97,497 ਹੋ ਗਈ ਹੈ। ਦੇਸ਼ ’ਚ ਸਰਗਰਮ ਮਾਮਲੇ 15.11 ਫੀਸਦੀ ਤੇ ਮ੍ਰਿਤਕ ਦਰ 1.57 ਫੀਸਦੀ ਰਹਿ ਗਈ ਹੈ ਜਦੋਂਕਿ ਠੀਕ ਹੋਣ ਵਾਲਿਆਂ ਦੀ ਦਰ 83.33 ਫੀਸਦੀ ਹੋ ਗਈ ਹੈ।

  • 1179 ਮਰੀਜ਼ਾਂ ਦੀ ਹੋਈ ਮੌਤ
  • ਸਰਗਰਮ ਮਾਮਲੇ 15.11 ਫੀਸਦੀ
  • ਮ੍ਰਿਤਕ ਦਰ 1.57 ਫੀਸਦੀ
  • ਠੀਕ ਹੋਣ ਵਾਲਿਆਂ ਦੀ ਦਰ 83.33 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.