24 ਘੰਟਿਆਂ ’ਚ ਕੋਰੋਨਾ ਦੇ 39 ਹਜ਼ਾਰ ਤੋਂ ਵੱਧ ਨਵੇਂ ਕੇਸ, 416 ਮੌਤਾਂ

Coronavirus Third wave Sachkahoon

24 ਘੰਟਿਆਂ ’ਚ ਕੋਰੋਨਾ ਦੇ 39 ਹਜ਼ਾਰ ਤੋਂ ਵੱਧ ਨਵੇਂ ਕੇਸ, 416 ਮੌਤਾਂ

ਨਵੀਂ ਦਿੱਲੀ (ਏਜੰਸੀ)। ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਹੌਲੀ-ਹੌਲੀ ਰੁਕਦੀ ਜਾ ਰਹੀ ਹੈ ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਅੰਦਰ ਦੇਸ਼ ਭਰ ’ਚ ਕੋਰੋਨਾ ਦੇ 39,361 ਨਵੇਂ ਕੇਸ ਸਾਹਮਣੇ ਆਏ ਤੇ 416 ਵਿਅਕਤੀ ਜ਼ਿੰਦਗੀ ਦੀ ਜੰਗ ਹਾਰ ਗਏ ਸੋਮਵਾਰ ਨੂੰ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲੇ 4,11,189 ਹਨ ਹੁਣ ਤੱਕ ਦੇਸ਼ ’ਚ 3,05,79,106 ਲੋਕ ਕੋਰੋਨਾ ਤੋਂ ਉੱਭਰ ਚੁੱਕੇ ਹਨ।

ਦੇਸ਼ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4,20,967 ਹੈ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਟੀਕਾਕਰਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ਼ ’ਚ ਹੁਣ ਤੱਕ ਕੁੱਲ 43,51,96,001 ਟੀਕੇ ਦੇ ਡੋਜ਼ ਲਾਏ ਜਾ ਚੁੱਕੇ ਹਨ ਸੋਮਵਾਰ ਨੂੰ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੇਂਦਰ ਨੇ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 45.37 ਕਰੋੜ ਤੋਂ ਵੱਧ ਕੋਰੋਨਾ ਵੈਕਸੀਨ ਦੀ ਖੁਰਾਕ ਪ੍ਰਦਾਨ ਕੀਤੀ ਹੈ ਮੰਤਰਾਲੇ ਨੈ ਕਿਹਾ ਕਿ 59,39,010 ਤੇ ਖੁਰਕਾਂ, ਜੋ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀ ਜਾਵੇਗੀ ਇਹ ਹਾਲੇ ਪਾਈਪਲਾਈਨ ’ਚ ਹਨ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਜਨਵਰੀ ਨੂੰ ਦੇਸ਼ ਪੱਧਰੀ ਟੀਾਕਰਨ ਅਭਿਆਨ ਦੀ ਸ਼ੁਰੂਆਤ ਕੀਤੀ, ਜਿਸ ’ਚ ਸਿਹਤ ਕਰਮੀਆਂ ਨੇ ਭਾਰਤ ਦੀ ਕੋਰੋਨਾ ਖਿਲਾਫ ਜੰਗ ਦੀ ਮੁੂਹਰਲੀ ਕਤਾਰ ’ਚ ਆਪਣੀ ਪਹਿਲੀ ਜੱਦੋ-ਜਹਿਦ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ