ਸਾਡੇ ਨਾਲ ਸ਼ਾਮਲ

Follow us

14.2 C
Chandigarh
Saturday, January 24, 2026
More
    Home Breaking News ਦੇਸ਼ ’ਚ 24 ਘੰਟ...

    ਦੇਸ਼ ’ਚ 24 ਘੰਟਿਆਂ ’ਚ 39 ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ ਹੋਏ ਠੀਕ

     ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 25.539 ਨਵੇਂ ਮਾਮਲੇ

    ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਤੋਂ ਪੀੜਤ 39 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ ਇਸ ਦੌਰਾਨ ਸਰਗਰਮ ਦਰ ਘੱਟ ਕੇ ਇੱਕ ਫੀਸਦੀ ਤੋਂ ਹੇਠਾਂ ਪਹੁੰਚ ਗਈ ਹੈ ਦੇਸ਼ ’ਚ ਸੋਮਵਾਰ ਨੂੰ 63 ਲੱਖ 85 ਹਜ਼ਾਰ 298 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣਤੱਕ 58 ਕਰੋੜ 89 ਲੱਖ 97 ਹਜ਼ਾਰ 805 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।

    ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 25.539 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 24 ਲੱਖ 74 ਹਜ਼ਾਰ 773 ਹੋ ਗਿਆ ਹੈ। ਇਸ ਦੌਰਾਨ 39 ਹਜ਼ਾਰ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 3 ਕਰੋੜ 17 ਲੱਖ 20 ਹਜ਼ਾਰ 112 ਹੋ ਗਈ ਹੈ।

    ਇਸ ਦੌਰਾਨ ਸਰਗਰਮ ਮਾਮਲੇ 14,373 ਘੱਟ ਕੇ ਤਿੰਨ ਲੱਖ 19 ਹਜ਼ਾਰ 551 ਰਹਿ ਗਏ ਹਨ ਇਸ ਦੌਰਾਨ 353 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 4 ਲੱਖ 35 ਹਜ਼ਾਰ 110 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 0.98 ਫੀਸਦੀ ਰਹਿ ਗਈ ਜਦੋਂਕਿ ਰਿਕਵਰੀ ਦਰ ਵਧ ਕੇ 97.68 ਫੀਸਦੀ ਤੇ ਮ੍ਰਿਤਕ ਦਰ 1.34 ਫੀਸਦੀ ਹੈ ਮਹਾਂਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 3257 ਘੱਟ ਕੇ 53433 ਰਹਿ ਗਏ ਹਨ ਇਸ ਦੌਰਾਨ ਸੂਬੇ ’ਚ 6795 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 62,38,794 ਹੋ ਗਈ ਹੈ ਜਦੋਂਕਿ 105 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,36,067 ਹੋ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ