ਡਰਬੇ: ਭਾਰਤੀ ਕਪਤਾਨ ਮਿਤਾਲੀ ਰਾਜ ਨੂੰ ਲੱਗਦਾ ਹੈ ਕਿ 250 ਦੌੜਾਂ ਤੋਂ ਜਿਆਦਾ ਦਾ ਸਕੋਰ ਖੜ੍ਹਾ ਕਰਨਾ ਮਹਿਲਾ ਕ੍ਰਿਕਟ ਲਈ ਚੰਗਾ ਹੈ। ਮਿਤਾਲੀ ਦੀ ਟੀਮ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਮੇਜ਼ਬਾਨ
ਇੰਗਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਆਗਾਜ਼ ਕੀਤਾ, ਜਿਸ ‘ਚ ਸਮਰਿਤੀ ਮੰਧਾਨਾ ਨੇ 72 ਗੇਂਦਾਂ ‘ਚ 90 ਦੌੜਾਂ, ਪੂਨਮ ਰਾਓਤ ਨੇ 134 ਗੇਂਦਾਂ ‘ਚ 86 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਪਹਿਲਾਂ ਵਿਕਟ
ਲਈ 144 ਦੌੜਾਂ ਦੀ ਸਾਂਝੇਦਾਰੀ ਕੀਤੀ।
ਮਿਤਾਲੀ ਨੇ ਵੀ 71 ਦੌੜਾਂ ਦੀ ਪਾਰੀ ਖੇਡੀ। ਮਿਤਾਲੀ ਨੇ ਕਿਹਾ ਕਿ ਹਾਲਾਤ ਗੇਂਦਬਾਜਾਂ ਦੇ ਮੁਫੀਦ ਸੀ, ਇਸ ਲਈ ਇੰਗਲੈਂਡ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਜਿਸ ਤਰ੍ਹਾਂ ਦੋਵੇਂ ਟੀਮਾਂ ਨੇ ਪਾਰੀ ਦੀ ਸ਼ੁਰੂਆਤ ਕੀਤੀ, ਉਸ ਤੋਂ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਵਿਸ਼ਵ ਕੱਪ ਖੇਡ ਰਹੀਆਂ ਹਨ ਅਤੇ ਉਨ੍ਹਾਂ ਉੱਪਰ ਕੋਈ ਦਬਾਅ ਸੀ।
ਉਹ ਸਿਰਫ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਖੇਡ ਰਹੀਆਂ ਸਨ ਅਤੇ 25 ਓਵਰਾਂ ਤੱਕ ਅਜਿਹਾ ਹੀ ਰਿਹਾ। ਉਨ੍ਹਾਂ ਕਿਹਾ ਕਿ ਅੱਧੇ ਓਵਰ ਤਾਂ ਸਾਡੇ ਸਲਾਮੀ ਬੱਲੇਬਾਜ਼ਾਂ ਨੇ ਹੀ ਖੇਡੇ ਜੋ ਮੈਨੂੰ ਲੱਗਦਾ ਹੈ ਕਿ ਸ਼ਾਨਦਾਰ ਸਾਂਝੇਦਾਰੀਆਂ ਰਹੀਆਂ। ਅਸੀਂ ਆਗਾਮੀ ਮੈਚਾਂ ‘ਚ ਵੀ ਇਸ ਤਰ੍ਹਾਂ ਦੀ ਸਲਾਮੀ ਸਾਂਝੇਦਾਰੀ ਜਾਰੀ ਰੱਖਣਾ ਚਾਹਵਾਂਗੇ। ਕਿਉਂਕਿ ਜੇਕਰ ਮਜ਼ਬੂਤ ਸਾਂਝੇਦਾਰੀ ਹੋ ਜਾਵੇ ਤਾਂ ਮੱਧ ਕ੍ਰਮ ਤਾਂ ਹੀ ਕ੍ਰੀਜ਼ ‘ਤੇ ਆਵੇਗਾ, ਜਦੋਂ ਉਸ ਨੂੰ ਆਉਣਾ ਹੋਵੇਗਾ ਅਤੇ ਉਹ ਲੈਅ ਜਾਰੀ ਰੱਖੇਗਾ। ਇਸ ਨਾਲ 250 ਦੌੜਾਂ ਤੋਂ ਜਿਆਦਾ ਦੌੜਾਂ ਬਣਾਉਣਾ ਆਸਾਨ ਹੋ ਜਾਂਦਾ ਹੈ ਜੋ ਮਹਿਲਾ ਕ੍ਰਿਕਟ ਲਈ ਬਹੁਤ ਚੰਗਾ ਹੈ।
ਲਗਾਤਾਰ ਸੱਤ ਪਾਰੀਆਂ ‘ਚ 50+ ਦੌੜਾਂ
70* ਬਨਾਮ ਸੀ੍ਰਲੰਕਾ
64 ਬਨਾਮ ਦੱ. ਅਫਰੀਕਾ
73* ਬਨਾਮ ਬੰਗਲਾਦੇਸ਼
51* ਬਨਾਮ ਦੱ. ਅਫਰੀਕਾ
54 ਬਨਾਮ ਦੱ. ਅਫਰੀਕਾ
62* ਬਨਾਮ ਦੱ. ਅਫਰੀਕਾ
71 ਬਨਾਮ ਇੰਗਲਂੈਡ