ਕੋਰੋਨਾ ਵਾਇਰਸ ਦੇ ਦੋ ਦਿਨਾਂ ਤੋਂ 13 ਹਜ਼ਾਰ ਤੋਂ ਜ਼ਿਆਦਾ ਮਾਮਲੇ

ਪੰਜਾਬ, ਕੇਰਲ, ਮਹਾਂਰਾਸ਼ਟਰ ’ਚ ਫਿਰ ਵਧਣ ਲੱਗਿਆ ਕੋਰੋਨਾ

ਨਵੀਂ ਦਿੱਲੀ,  (ਸੱਚ ਕਹੂੰ ਨਿਊਜ਼) । ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਮਹਾਂ ਰਾਸ਼ਟਰ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਸਭ ਤੋਂ ਜ਼ਿਆਦਾ ਐਕਟਿਵ ਮਾਮਲੇ ਵਧੇ ਹਨ। ਜਦੋਂ ਇਸ ਮਹਾਂਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੇਰਲ ’ਚ ਐਕਟਿਵ ਮਾਮਲਿਆਂ ਦੀ ਗਿਣਤੀ ’ਚ ਕਮੀ ਆਈ ਹੈ ।  ਦੇਸ਼ ਦੇ 12 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ ਵਧੇ ਹਨ , ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਮਹਾਂਰਾਸ਼ਟਰ ’ਚ 3909 ਰਹੀ, ਪੰਜਾਬ ’ਚ 161, ਕਰਨਾਟਕ ’ਚ 90, ਮੱਧ ਪ੍ਰਦੇਸ਼ ’ਚ 45 ਤੇ ਜੰਮੂ-ਕਸ਼ਮੀਰ ’ਚ 14 ਐਕਟਿਵ ਮਾਮਲਿਆਂ ’ਚ ਵਾਧਾ ਹੋਇਆ ਹੈ ।

ਐਕਟਿਵ ਮਾਮਲਿਆਂ ’ਚ ਸਭ ਤੋਂ ਜ਼ਿਆਦਾ ਕਮੀ ਕੇਰਲ ’ਚ 364 ਹੋਈ । ਵਰਤਮਾਨ ’ਚ ਕੇਰਲ ’ਚ 60, 087 ਤੇ ਮਹਾਰਾਸ਼ਟਰ ’ਚ 45, 956 ਐਕਟਿਵ ਮਾਮਲੇ ਹਨ ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਸਵੇਰੇ ਜਾਰੀ ਅੰਕੜਿਆਂ ਅਨੂੁਸਾਰ ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 13, 993 ਨਵੇਂ ਮਾਮਲੇ ਸਾਹਮਣੇ ਆਏ ਤੇ ਪੀੜਤਾਂ ਦਾ ਅੰਕੜਾ ਵਧ ਕੇ 1 ਕਰੋੜ 9 ਲੱਖ 77 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ । ਐਕਟਿਵ ਮਾਮਲਿਆਂ ’ਚ 3585 ਦਾ ਵਾਧਾ ਹੋਇਆ ਹੈ ਤੇ ਇਸਦੀ ਗਿਣਤੀ ਹੁਣ 1.43 ਲੱਖ ਹੋ ਗਈ ਹੈ । ਇਸ ਦੌਰਾਨ 10, 307 ਮਰੀਜ਼ ਤੰਦਰੁਸਤ ਹੋਏ , ਜਿਸ ਨੂੰ ਮਿਲਾ ਕੇ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ 1 ਕਰੋੜ 6 ਲੱਖ 78 ਹਜ਼ਾਰ 48 ਹੋ ਗਈ ਹੈ । ਇਸ ਸਮੇਂ 101 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਤੇ ਮ੍ਰਿਤਕਾਂ ਦਾ ਅੰਕੜਾ ਵਧ ਕੇ ਇੱਕ ਲੱਖ 56 ਹਜ਼ਾਰ 212 ਹੋ ਗਿਆ । ਰਾਸ਼ਟਰੀ ਰਾਜਧਾਨੀ ਦਿੱਲੀ ’ਚ ਐਕਟਿਵ ਮਾਮਲੇ ਅਜੇ 1053 ਹਨ ਤੇ ਇੱਕ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ । ਦਿੱਲੀ ’ਚ ਹੁਣ ਤੱਕ 10, 897 ਲੋਕਾਂ ਦੀ ਇਸ ਬਿਮਾਰੀ ਨਾਲ ਜਾਨ ਜਾ ਚੁੱਕੀ ਹੈ, ਜਦੋਂ ਕਿ 6.25 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ।

ਆਬਾਦੀ ਦੇ ਹਿਸਾਬ ਨਾਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ’ਚ ਐਕਟਿਵ ਮਾਮਲੇ ਘੱਟ ਹੋ ਕੇ 2521 ਰਹਿ ਗਏ ਹਨ। ਇਸ ਮਹਾਂਮਾਰੀ ਨਾਲ 8712 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਹੁਣ ਤੱਕ 5.91 ਲੱਖ ਤੋਂ ਜ਼ਿਆਦਾ ਮਰੀਜ਼ ਤੰਦਰੁਸਤ ਹੋਏ ਹਨ।

ਮੁੰਬਈ ’ਚ 1305 ਇਮਾਰਤਾਂ ਸੀਲ

ਮੁੰਬਈ ’ਚ ਅਚਾਨਕ ਕੋਰੋਨਾ ਵਾਇਰਸ ਦੀ ਤੇਜ਼ੀ ਦੀ ਵਜ੍ਹਾ ਨਾਲ ਬੀਐੱਮਸੀ ਨੇ ਪਾਬੰਦੀ ਸ਼ੁਰੂ ਕਰ ਦਿੱਤੀ ਹੈ ਮੁੰਬਈ ’ਚ 1305 ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਇਨ੍ਹਾਂ ’ਚੋਂ 71, 838 ਪਰਿਵਾਰ ਰਹਿੰਦੇ ਹਨ ਮੁੰਬਈ ’ਚ 2749 ਕੇਸ ਆਉਣ ਤੋਂ ਬਾਅਦ ਬੀਐੱਮਸੀ ਨੇ ਇਹ ਫੈਸਲਾ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.