ਨਸ਼ੀਲੇ ਪਦਾਰਥਾਂ ਤੇ ਹੈਰੋਇਨ ਸਮੇਤ 1 ਲੱਖ ਤੋਂ ਵਧੇਰੇ ਦੀ ਡਰੱਗ ਮਨੀ ਬਰਾਮਦ

10----4

ਬਿਨਾਂ ਕਾਗਜਾਂ ਦੇ 10 ਮੋਟਰਸਾਇਕਲ, 6 ਐਕਟਿਵਾ ਸਕੂਟਰੀਆਂ ਵੀ ਕੀਤੀਆਂ ਜਬਤ

(ਜਸਵੀਰ ਸਿੰਘ ਗਹਿਲ) ਬਰਨਾਲਾ। ਪੁਲਿਸ ਨੇ ਸਥਾਨਕ ਸ਼ਹਿਰ ਦੀ ਸੈਂਸੀ ਬਸਤੀ ਤੇ ਹੋਰ ਥਾਵਾਂ ’ਤੇ ਛਾਪੇਮਾਰੀ ਕਰਕੇ ਨਸ਼ੀਲੀਆਂ ਗੋਲੀਆਂ, ਕੈਪਸ਼ਨ, ਹੈਰੋਇਨ ਤੇ ਇੱਕ ਲੱਖ ਤੋਂ ਵਧੇਰੇ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਵਿਸ਼ੇਸ ਮੁਹਿੰਮ ਤਹਿਤ ਮੁਖਵਿੰਦਰ ਸਿੰਘ ਛੀਨਾ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਦੀ ਸੁਪਰਵੀਜ਼ਨ ਹੇਠ ਸੰਦੀਪ ਕੁਮਾਰ ਮਲਿਕ ਜ਼ਿਲ੍ਹਾ ਪੁਲਿਸ ਮੁਖੀ ਦੀ ਸਰਪ੍ਰਸਤੀ ਹੇਠ ਪੁਲਿਸ ਪਾਰਟੀਆਂ ਨੇ ਸਥਾਨਕ ਸ਼ਹਿਰ ਦੀ ਸੈਂਸੀ ਬਸਤੀ ’ਚ ਛਾਪੇਮਾਰੀ ਕਰਕੇ 1365 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ, 200 ਨਸ਼ੀਲੇ ਕੈਪਸੂਲ ਖੁੱਲ੍ਹੇ, 15 ਗ੍ਰਾਮ ਹੈਰੋਇਨ (ਚਿੱਟਾ) ਅਤੇ 1, 02, 000/ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।

ਇਸ ਤੋਂ ਇਲਾਵਾ ਇਸ ਅਭਿਆਨ ਦੌਰਾਨ ਹੀ ਪੁਲਿਸ ਨੇ 10 ਮੋਟਰਸਾਇਕਲ ਅਤੇ 6 ਐਕਟਿਵਾ ਸਕੂਟਰੀਆਂ ਨੂੰ ਬਿਨ੍ਹਾਂ ਕਾਗਜ਼ਾਤ ਤੋਂ ਧਾਰਾ 207 ਤਹਿਤ ਜ਼ਬਤ ਕੀਤਾ ਹੈ। ਛਾਪੇਮਾਰੀ ਟੀਮ ’ਚ ਅਨਿਲ ਕੁਮਾਰ ਪੀਪੀਐੱਸ ਕਪਤਾਨ ਪੁਲਿਸ (ਡੀ) ਅਤੇ ਕੁਲਦੀਪ ਸਿੰਘ ਸੋਹੀ ਪੀਪੀਐੱਸ ਕਪਤਾਨ ਪੁਲਿਸ (ਸਥਾਨਕ) ਸਮੇਤ 5 ਉਪ ਕਪਤਾਨ ਪੁਲਿਸ ਦੇ ਕਰੀਬ 265 ਪੁਲਿਸ ਕਰਮਚਾਰੀ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here