ਪੰਜਾਬ ਤੇ ਹਰਿਆਣਾ ‘ਚ 34 ਵਾਰਦਾਤਾਂ ਕਰਨ ਦਾ ਦੋਸ਼
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਏਟੀਐਮ ਲੁੱਟਣ ਸਮੇਤ ਲੁੱਟਾਂ (robbery) ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ‘ਚ ਦੋ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਦਿਨੀਂ ਹੀ ਪੁਲਿਸ ਨੇ ਇਸੇ ਗੈਂਗ ਦੇ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਸੀ।
ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਗਿਰੋਹ ਵੱਲੋਂ ਪਟਿਆਲਾ ਸ਼ਹਿਰ ਵਿੱਚ ਵੀ ਦੋ ਲੁੱਟ ਖੋਹ ਦੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਨਾਂ ਵਿੱਚ ਸੁਨਾਮੀ ਗੇਟ ਤੋਂ 3 ਲੱਖ ਰੁਪਏ ਦੀ ਖੋਹ ਅਤੇ 28 ਅਪ੍ਰੈਲ ਨੂੰ ਚੌਂਕੀਦਾਰ ਨੂੰ ਬੰਨਕੇ ਫੈਕਟਰੀ ਦਾ ਸੇਫ ਕਟਰ ਨਾਲ ਕੱਟਕੇ 6 ਲੱਖ ਰੁਪਏ ਦੀ ਖੋਹ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਵਾਰਦਾਤਾਂ ਵਿੱਚ ਇਸ ਗਿਰੋਹ ਨਾਲ ਮਿਲਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੁਖਵਿੰਦਰ ਸਿੰਘ ਉਰਫ ਸੋਨੂੰ ਅਤੇ ਮੱਧੂ ਉਰਫ ਮਾਹੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਤੋਂ ਪੁਲਿਸ ਰਿਮਾਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਅਤੇ ਪੁੱਛਗਿੱਛ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਮਾਥੁਰਾ ਕਲੋਨੀ ਵਿਖੇ ਸੀ.ਐਮ. ਐਸੋਸੀਏਟਸ ਪ੍ਰਾਈਵੇਟ ਲਿਮ: ਵਿਖੇ ਸੁਖਵਿੰਦਰ ਸਿੰਘ ਉਰਫ ਸੋਨੂੰ ਰਿਸੀ ਕਲੋਨੀ ਥਾਣਾ ਅਰਬਨ ਅਸਟੇਟ ਪਟਿਆਲਾ ਨੌਕਰੀ ਕਰਦਾ ਸੀ ਕੁਝ ਸਮਾਂ ਪਹਿਲਾ ਨੌਕਰੀ ਤੋਂ ਹਟ ਗਿਆ ਸੀ, ਜਿਸ ਨੂੰ ਇਹ ਪਤਾ ਸੀ ਇਸ ਫੈਕਟਰੀ ਦੇ ਸੇਫ ਵਿੱਚ ਕਾਫੀ ਮਾਤਰਾ ਵਿੱਚ ਰੁਪਏ ਹੁੰਦੇ ਹਨ ਜਿਸ ਦੀ ਜਾਣ ਪਹਿਚਾਣ ਮੁਲਜਮ ਮਨਿੰਦਰ ਸਿੰਘ ਉਰਫ ਰੌਕੀ ਨਾਲ ਸੀ ਜਿਸਨੇ ਮਨਿੰਦਰ ਸਿੰਘ ਨੂੰ ਦੱਸਿਆ ਕਿ ਉਕਤ ਫੈਕਟਰੀ ਦੇ ਸੇਫ ਵਿੱਚ ਕਾਫੀ ਮਾਤਰਾ ਵਿੱਚ ਕੈਸ਼ ਹੁੰਦਾ ਹੈ
ਜਿਸ ‘ਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਨੇ ਮਨਿੰਦਰ ਸਿੰਘ ਉਰਫ ਰੋਕੀ ਨੂੰ ਇਸ ਫੈਕਟਰੀ ਦੀ ਰੈਕੀ ਕਰਵਾ ਦਿੱਤੀ ਸੀ ਫਿਰ ਮਨਿੰਦਰ ਸਿੰਘ ਨੇ ਆਪਣੇ ਸਾਥੀ ਹਰਨੇਕ ਸਿੰਘ ਸੀਰਾ, ਹਰਚੇਤ ਸਿੰਘ ਗੁਰੀ ਅਤੇ ਅਮ੍ਰਿਤ ਸਿੰਘ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹਨਾ ਨੇ ਫੈਕਟਰੀ ਦੇ ਚੋਕੀਦਾਰ ਨੂੰ ਬੰਨਕੇ ਫਿਰ ਫੈਕਟਰੀ ਅੰਦਰ ਦਾਖਲ ਹੋਕੇ ਸੇਫ ਨੂੰ ਕਟਰ ਨਾਲ 6 ਲੱਖ ਰੁਪਏ ਕੈਸ਼ ਚੋਰੀ ਕਰ ਲਿਆ ਸੀ ਅਤੇ ਸੁਖਵਿੰਦਰ ਸਿੰਘ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਉਰਫ ਰੋਕੀ ਜਦੋਂ ਸਾਲ 2014 ਵਿੱਚ ਕਾਲੀ ਮਾਤਾ ਮੰਦਿਰ ਵਿਖੇ ਸਕਿਊਰਟੀ ਡਿਉਟੀ ਕਰਦਾ ਸੀ ਜਿੱਥੇ ਸਕਿਉਰਟੀ ਗਾਰਡ ਵਿੱਚ ਮੱਧੂ ਉਰਫ ਮਾਹੀ ਪੁੱਤਰੀ ਉਮ ਪ੍ਰਕਾਸ ਵਾਸੀ ਸੀਸ ਮਹਿਲ ਕਲੋਨੀ ਪਟਿਆਲਾ ਵੀ ਡਿਉਟੀ ਕਰਦੀ ਸੀ ਜਿੱਥੇ ਇਹਨਾ ਦੀ ਆਪਸ ਵਿੱਚ ਜਾਣ ਪਹਿਚਾਣ ਹੋ ਗਈ ਸੀ। ਮਨਿੰਦਰ ਸਿੰਘ ਨੇ ਆਪਣੇ ਸਾਥੀ ਹਰਚੇਤ ਸਿੰਘ ਉਰਫ ਗੁਰੀ, ਅਮ੍ਰਿਤ ਸਿੰਘ ਅਤੇ ਰੋਹਿਤ ਕੁਮਾਰ ਨਾਲ ਰਲਕੇ ਸਾਲ 2017 ‘ਚ ਸੁਨਾਮੀ ਗੇਟ ਪਾਸ ਐਕਟਿਵਾ ‘ਤੇ ਜਾ ਰਹੇ ਧਰਮਪਾਲ ਗੁਪਤਾ ਨਾਮੀ ਬਜੁਰਗ ਵਪਾਰੀ ਦੇ ਸਿਰ ਵਿੱਚ ਡੰਡਾ ਮਾਰਕੇ ਉਸਦੀ ਐਕਟਿਵਾ ਸਮੇਤ 3 ਲੱਖ ਰੂਪੈ ਕੈਸ ਲੈਕੇ ਮੌਕੇ ਤੋਂ ਫਰਾਰ ਹੋ ਗਏ ਸੀ ਲੁੱਟੀ ਹੋਈ ਰਕਮ ਆਪਸ ਵਿੱਚ ਵੰਡ ਲਈ ਸੀ ਜਿਸਤੇ ਉਕਤ ਕੇਸ ਵਿੱਚ ਅੱਜ ਗ੍ਰਿਫਤਾਰ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।