ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home Breaking News ਮੂਸੇਵਾਲਾ ਹੱਤਿ...

    ਮੂਸੇਵਾਲਾ ਹੱਤਿਆਕਾਂਡ : ਰੋਹਿਤ ਗੋਦਾਰਾ ਗੈਂਗ ਦੇ ਗੈਂਗਸਟਰ ਦਾਨਾਰਾਮ ਨੂੰ ਪੰਜਾਬ ਲੈਕੇ ਆਵੇਗੀ ਪੁਲਿਸ

    ਮੂਸੇਵਾਲਾ ਹੱਤਿਆਕਾਂਡ : ਰੋਹਿਤ ਗੋਦਾਰਾ ਗੈਂਗ ਦੇ ਗੈਂਗਸਟਰ ਦਾਨਾਰਾਮ ਨੂੰ ਪੰਜਾਬ ਲੈਕੇ ਆਵੇਗੀ ਪੁਲਿਸ

    ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਨਵਾਂ ਰਾਜਸਥਾਨ ਕਨੈਕਸ਼ਨ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਜੈਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਦਾਨਾਰਾਮ ਵੀ ਸ਼ਾਮਲ ਸੀ। ਉਸ ’ਤੇ ਕਾਤਲਾਂ ਦੀ ਮਦਦ ਕਰਨ ਦਾ ਸ਼ੱਕ ਹੈ। ਪੰਜਾਬ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਕਤਲ ਵਾਲੇ ਦਿਨ ਦਾਨਾਰਾਮ ਸ਼ਾਰਪਸ਼ੂਟਰਾਂ ਦੇ ਨਾਲ ਸੀ। ਦਾਨਾਰਾਮ ਰੋਹਿਤ ਗੋਦਾਰਾ ਗੈਂਗ ਦਾ ਗੈਂਗਸਟਰ ਹੈ। ਫਿਲਹਾਲ ਉਹ ਜੈਪੁਰ ਜੇਲ ’ਚ ਬੰਦ ਹੈ। ਦਾਨਾਰਾਮ ਨੂੰ ਲਿਆਉਣ ਲਈ ਪੰਜਾਬ ਪੁਲਿਸ ਰਾਜਸਥਾਨ ਪਹੁੰਚ ਗਈ ਹੈ। ਦਿੱਲੀ ਤਿਹਾੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਸ਼ਾਰਪ ਸ਼ੂਟਰ ਪਿ੍ਰਆਵਰਤ ਫੌਜੀ ਤੋਂ ਪੁੱਛਗਿੱਛ ਤੋਂ ਬਾਅਦ ਦਾਨਾਰਾਮ ਦਾ ਨਾਂ ਸਾਹਮਣੇ ਆਇਆ ਹੈ।

    ਸ਼ਾਰਪਸ਼ੂਟਰਾਂ ਨੂੰ ਦਿੱਤੀ ਗਈ ਬੋਲੈਰੋ ਰਾਜਸਥਾਨ ਤੋਂ ਆਈ ਸੀ

    ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੂਸੇਵਾਲਾ ਦੇ ਕਤਲ ਦਾ ਸਬੰਧ ਰਾਜਸਥਾਨ ਨਾਲ ਜੁੜਿਆ ਹੋਵੇ। ਮੂਸੇਵਾਲਾ ਦੇ ਕਤਲ ਵਿੱਚ ਸ਼ਾਰਪਸ਼ੂਟਰਾਂ ਵੱਲੋਂ ਵਰਤੀ ਗਈ ਬੋਲੈਰੋ ਵੀ ਰਾਜਸਥਾਨ ਤੋਂ ਆਈ ਸੀ। ਇਹ ਬੋਲੈਰੋ ਰਾਵਤਸਰ ਤੋਂ ਫਤਿਹਾਬਾਦ ਹਰਿਆਣਾ ਜਾ ਰਹੀ ਸੀ। ਜਿਸ ਦੀ ਵਰਤੋਂ ਸ਼ਾਰਪਸ਼ੂਟਰਾਂ ਦੀ ਟੀਮ ਨੇ ਪਿ੍ਰਆਵਰਤ ਫੌਜੀ ਦੀ ਅਗਵਾਈ ਵਿੱਚ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here