ਮਾਨਸੂਨ : ਇਸ ਵਾਰ ਮੀਂਹ ਘੱਟ ਪੈਣ ਦੇ ਅਸਾਰ, ਆਰਥਿਕਤਾ ‘ਤੇ ਪਵੇਗਾ ਅਸਰ

Monsoon, This year, the deficit low, Economy, Impact

ਇਸ ਸਾਲ ਪੂਰੇ ਮਾਨਸੂਨ ਸੀਜ਼ਨ ‘ਚ ਅਲ ਨੀਨੋ ਦਾ ਅਸਰ ਰਹੇਗਾ ਬਰਕਰਾਰ

ਦੇਸ਼ ‘ਚ ਖੇਤੀ ਤੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਪੈ ਸਕਦਾ ਹੈ ਅਸਰ

ਏਜੰਸੀ, ਨਵੀਂ ਦਿੱਲੀ

ਇਸ ਵਾਰ ਮਾਨਸੂਨ ‘ਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ ਇਹ ਅੰਦਾਜਾ ਨਿੱਜੀ ਮੌਸਮ ਏਜੰਸੀ ਸਕਾਈਮੇਟ ਨੇ ਪ੍ਰਗਟਾਇਆ ਹੈ ਏਜੰਸੀ ਨੇ ਇਸ ਲਈ ‘ਅਲ ਨੀਨੋ’ ਦੇ ਅਸਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਸਕਾਈਮੇਟ ਦਾ ਅੰਦਾਜ਼ਾ ਜੇਕਰ ਸਹੀ ਸਾਬਤ ਹੁੰਦਾ ਹੈ ਤਾਂ ਇਸ ਨਾਲ ਦੇਸ਼ ‘ਚ ਖੇਤੀ ਤੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਅਸਰ ਪੈ ਸਕਦਾ ਹੈ, ਜਿੱਥੇ ਖੇਤੀ ਦਾ ਇੱਕ ਵੱਡਾ ਹਿੱਸਾ ਮਾਨਸੂਨੀ ਮੀਂਹ ‘ਤੇ ਨਿਰਭਰ ਕਰਦਾ ਹੈ

ਸਕਾਈਮੇਟ ਅਨੁਸਾਰ ਪ੍ਰਸ਼ਾਂਤ ਮਹਾਂਸਾਗਰ ‘ਚ ਗਰਮਾਹਟ ਆਮ ਨਾਲੋਂ ਜ਼ਿਆਦਾ ਹੈ ਤੇ ਮਾਰਚ-ਮਈ ਦਰਮਿਆਨ ਅਲ-ਨੀਨੋ ਦਾ ਅਸਰ 80 ਫੀਸਦੀ ਤੱਕ ਰਹਿ ਸਕਦਾ ਹੈ, ਜਦੋਂਕਿ ਜੂਨ-ਅਗਸਤ ਦਰਮਿਆਨ ਇਸ ‘ਚ ਗਿਰਾਵਟ ਆਉਣ ‘ਤੇ ਇਸ ਦੇ 60 ਫੀਸਦੀ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ

ਇਸ ਦਾ ਅਰਥ ਇਹ ਹੋਇਆ ਕਿ ਇਸ ਸਾਲ ਪੂਰੇ ਮਾਨਸੂਨ ਸੀਜ਼ਨ ‘ਚ ਅਲ ਨੀਨੋ ਦਾ ਅਸਰ ਬਰਕਰਾਰ ਰਹੇਗਾ, ਜਿਸ ਦਾ ਨਤੀਜਾ ਆਮ ਨਾਲੋਂ ਘੱਟ ਮੀਂਹ ਦੇ ਰੂਪ ‘ਚ ਸਾਹਮਣੇ ਆਵੇਗਾ ਸਕਾਈਮੇਟ ਦਾ ਕਹਿਣਾ ਹੈ ਕਿ ਇੱਥੋਂ ਮਾਨਸੂਨ ਦੌਰਾਨ ਘੱਟ ਮੀਂਹ ਦੇ ਅਸਾਰ 55 ਫੀਸਦੀ ਤੱਕ ਹਨ ਮੌਸਮ ਏਜੰਸੀ ਦਾ ਇਹ ਅੰਦਾਜਾ ਹਾਲਾਂਕਿ ਦੋ ਮਹੀਨੇ ਪਹਿਲਾਂ ਫਰਵਰੀ ਦੇ ਉਸ ਦੇ ਖੁਦ ਦੇ ਅੰਦਾਜ਼ੇ ਨਾਲ ਹੀ ਮੇਲ ਨਹੀਂ ਖਾਂਦੇ ਹਨ, ਜਿਸ ‘ਚ ਉਸ ਨੇ ਕਿਹਾ ਸੀ ਕਿ ਇਸ ਵਾਰ ਆਮ ਮੀਂਹ ਪੈਣ ਦੀ ਸੰਭਾਵਨਾ ਹੈ

ਮੌਸਮ ਵਿਭਾਗ ਨਾਲ ਜੁੜੇ ਸਰਕਾਰੀ ਅਧਿਕਾਰੀਆਂ ਨੇ ਵੀ ਇਸ ਸਾਲ ਚੰਗੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਸੀ ਜ਼ਿਕਰਯੋਗ ਹੈ ਕਿ ਭਾਰਤ ‘ਚ ਪੂਰੇ ਸਾਲ ਜਿੰਨਾ ਮੀਂਹ ਪੈਂਦਾ ਹੈ, ਉਸ ਦਾ ਲਗਭਗ 70 ਫੀਸਦੀ ਮਾਨਸੂਨ ਦੌਰਾਨ ਪੈਂਦਾ ਹੈ ਤੇ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਭਾਰਤੀ ਅਰਥਵਿਵਸਥਾ ਦੀ ਸਫਲਤਾ ‘ਚ ਇਸ ਦਾ ਮਹੱਤਵਪੂਰਨ ਯੋਗਦਾਨ ਹੈ ਭਾਰਤ ‘ਚ ਮਾਨਸੂਨ ਦੀ ਸ਼ੁਰੂਆਤ ਆਮ ਤੌਰ ‘ਤੇ ਕੇਰਲ ਤੇ ਜੂਨ ਦੇ ਪਹਿਲੇ ਹਫ਼ਤੇ ‘ਚ ਹੁੰਦੀ ਹੈ, ਜੋ ਸਤੰਬਰ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਜਾਰੀ ਰਹਿੰਦੀ ਹੈ

ਕੀ ਹੈ ਅਲ-ਨੀਨੋ

ਅਲ-ਨੀਨੋ ਪ੍ਰਸ਼ਾਂਤ ਮਹਾਂਸਾਗਰ ‘ਚ ਸਮੁੰਦਰੀ ਸਤ੍ਹਾ ਦੇ ਗਰਮ ਹੋ ਜਾਣ ਦੀ ਘਟਨਾ ਨੂੰ ਕਿਹਾ ਜਾਂਦਾ ਹੈ, ਜਿਸ ਦੀ ਸ਼ੁਰੂਆਤ ਦਸੰਬਰ ਦੇ ਆਖਰ ਤੋਂ ਹੀ ਹੋ ਜਾਂਦੀ ਹੈ ਇਸ ਨਾਲ ਹਵਾਵਾਂ ਦਾ ਨਾ ਸਿਰਫ਼ ਰੁਖ ਬਦਲ ਜਾਂਦਾ ਹੈ ਸਗੋਂ ਇਸ ਦੀ ਰਫ਼ਤਾਰ ਵੀ ਬਦਲ ਜਾਂਦੀ ਹੈ ਮੌਸਮ ‘ਚ ਹੋਣ ਵਾਲੇ ਇਸ ਬਦਲਾਅ ਕਾਰਨ ਕਿਤੇ ਸੋਕਾ ਪੈ ਜਾਂਦਾ ਹੈ ਤਾਂ ਕਿਤੇ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਇਸ ਦਾ ਅਸਰ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਵੱਖ-ਵੱਖ ਤਰੀਕਿਆਂ ਨਾਲ ਹੁੰਦਾ ਹੈ ਅਲ-ਨੀਨੋ ਦੇ ਅਸਰ ਨਾਲ ਭਾਰਤ ਤੇ ਅਸਟਰੇਲੀਆ ‘ਚ ਜਿੱਥੇ ਮੀਂਹ ਆਮ ਤੋਂ ਘੱਟ ਹੋ ਜਾਂਦਾ ਹੈ ਤੇ ਵੱਖ-ਵੱਖ ਇਲਾਕਿਆਂ ਨੂੰ ਸੋਕੇ ਤੱਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਮਰੀਕਾ, ਸਮੇਤ ਕੁਝ ਹੋਰ ਦੇਸ਼ਾਂ ‘ਚ ਇਸ ਦੀ ਵਜ੍ਹਾ ਨਾਲ ਤੇਜ਼ ਮੀਂਹ ਪੈਂਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।