ਮੱਠੀ ਪਈ ਮਾਨਸੂਨ ਦੀ ਰਫ਼ਤਾਰ, ਸਾਈਕਲੋਨਿਕ ਸਰਕੁਲੇਸ਼ਨ ਨਾਲ ਪਿਆ ਮੀਂਹ

ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਅੱਜ ਵੀ ਹਲਕੇ ਤੋਂ ਮੱਧ ਮੀਂਹ ਪਵੇਗਾ

ਹਿਸਾਰ,ਸੰਦੀਪ ਸਿੰਹਮਾਰ। ਪੱਛਮੀ ਹਵਾਵਾਂ ਨੇ ਮਾਨਸੂਨ ਦੀ ਰਫ਼ਤਾਰ ਮੱਧਮ ਕਰ ਦਿੱਤੀ ਹੈ ਹੁਣ ਕੌਮੀ ਰਾਜਧਾਨੀ ਦਿੱਲੀ ਸਮੇਤ ਹਰਿਆਣਾ ਅਤੇ ਪੰਜਾਬ ’ਚ ਪੂਰੀ ਤਰ੍ਹਾਂ ਮਾਨਸੂਨ ਸਰਗਰਮ ਹੋਣ ’ਚ 2 ਦਿਨ ਹੋਰ ਲੱਗ ਸਕਦੇ ਹਨ ਅਜਿਹੀ ਸੰਭਾਵਨਾ ਭਾਰਤ ਮੌਸਮ ਵਿਭਾਗ ਨੇ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਸੋਮਵਾਰ ਦੇਰ ਸ਼ਾਮ ਜਾਰੀ ਮੌਸਮ ਬੁਲੇਟਿਨ ’ਚ ਦਿੱਲੀ ਦੇ ਨਾਲ-ਨਾਲ ਉੱਤਰੀ ਹਰਿਆਣਾ, ਉੱਤਰੀ ਪੰਜਾਬ ’ਚ ਮਾਨਸੂਨ ਸਰਗਰਮ ਹੋਣ ਦੀ ਗੱਲ ਕਹੀ ਗਈ ਸੀ, ਪਰ ਪੱਛਮੀ ਹਵਾਵਾਂ ਕਾਰਨ ਮਾਨਸੂਨ ਦਾ ਰੁਖ ਪੂਰੀ ਤਰ੍ਹਾਂ ਬਦਲ ਗਿਆ ਹੈ।

ਮੰਗਲਵਾਰ ਨੂੰ ਭਾਵੇਂ ਮਾਨਸੂਨ ਸਰਗਰਮ ਨਾ ਹੋ ਸਕਿਆ ਹੋਵੇ ਪਰ ਸਾਈਕਲੋਨ ਸਰਕੁਲੇਸ਼ਨ ਬਣਨ ਕਾਰਨ ਦਿੱਲੀ, ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ’ਚ ਵੀ ਹਲਕੇ ਤੋਂ ਮੱਧਮ ਦਰਜੇ ਦਾ ਮੀਂਹ ਪਿਆ ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਆਈਏਐਮਡੀ ਅਨੁਸਾਰ ਹੁਣ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਪੂਰਬੀ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਕੁਝ ਹੋਰ ਹਿੱਸਿਆਂ ’ਚ ਅਗਲੇ 24 ਘੰਟਿਆਂ ’ਚ ਦੱਖਣ ਪੱਛਮ ਮਾਨਸੂਨ ਦੇ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ ਬਣੀਆਂ ਹੋਈਆਂ ਹਨ ਪਰ ਸਰਗਰਮ ਹੋਣ ’ਚ 2 ਦਿਨ ਲੱਗਣਗੇ ਇਸ ਦੇ ਨਾਲ-ਨਾਲ ਚੱਕਰਵਾਤੀ ਹਵਾਵਾਂ ਨੂੰ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਹਰਿਆਣਾ, ਪੰਜਾਬ ਅਤੇ ਦਿੱਲੀ ’ਚ ਹਲਕੇ ਤੋਂ ਮੱਧਮ ਦਰਜੇ ਦਾ ਮੀਂਹ ਪੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।